ਕੈਨੇਡਾ ਰਹਿੰਦੇ ਭਾਰਤੀ ਵੀ ਕਰਦੇ ਨੇ ਛਠ ਪੂਜਾ, ਵੰਡਦੇ ਨੇ ਖ਼ੁਸ਼ੀਆਂ ਦਾ ਸੁਨੇਹਾ

Friday, Nov 20, 2020 - 02:45 PM (IST)

ਕੈਨੇਡਾ ਰਹਿੰਦੇ ਭਾਰਤੀ ਵੀ ਕਰਦੇ ਨੇ ਛਠ ਪੂਜਾ, ਵੰਡਦੇ ਨੇ ਖ਼ੁਸ਼ੀਆਂ ਦਾ ਸੁਨੇਹਾ

ਓਟਾਵਾ- ਕੈਨੇਡਾ ਵਿਚ ਬਹੁਤ ਸਾਰੇ ਭਾਰਤੀ ਰਹਿੰਦੇ ਹਨ ਤੇ ਇੱਥੇ ਵੀ ਉਹ ਆਪਣੇ ਤਿਉਹਾਰ, ਪੂਜਾ ਤੇ ਵਰਤ ਆਦਿ ਨੂੰ ਉਸੇ ਤਰ੍ਹਾਂ ਮਨਾਉਂਦੇ ਹਨ, ਜਿਵੇਂ ਭਾਰਤ ਵਿਚ ਮਨਾਏ ਜਾਂਦੇ ਹਨ। 

ਭਾਰਤ ਵਿਚ ਮਨਾਈ ਜਾਣ ਵਾਲੀ ਛਠ ਪੂਜਾ ਕੈਨੇਡਾ ਵਿਚ ਰਹਿੰਦੇ ਭਾਰਤੀ ਅੱਜ ਵੀ ਮਨਾਉਂਦੇ ਹਨ। ਪਿਛਲੇ 20 ਸਾਲਾਂ ਤੋਂ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਰਹਿ ਰਹੀ ਬੇਤੀਆ ਦੀ ਗਾਇਤਰੀ ਛਠ ਪੂਜਾ ਕਰਦੀ ਹੈ। ਇਸ ਮੌਕੇ ਉਨ੍ਹਾਂ ਦਾ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ। ਉਨ੍ਹਾਂ ਦੇ ਪਤੀ ਕੈਨੇਡਾ ਵਿਚ ਇਕ ਕੰਪਨੀ ਦੇ ਮੈਨੇਜਰ ਹਨ। ਵਿਆਹ ਦੇ ਬਾਅਦ ਤੋਂ ਹੀ ਉਨ੍ਹਾਂ ਦੀ ਪਤਨੀ ਛਠ ਪੂਜਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਈ ਵਿਦੇਸ਼ੀ ਦੋਸਤ ਵੀ ਇਸ ਮੌਕੇ ਉਨ੍ਹਾਂ ਦੇ ਘਰ ਆਉਂਦੇ ਹਨ ਤੇ ਉਨ੍ਹਾਂ ਨੂੰ ਇਹ ਚੰਗਾ ਲੱਗਦਾ ਹੈ। ਉਨ੍ਹਾਂ ਦੇ ਕਈ ਰਿਸ਼ਤੇਦਾਰ ਹੋਰ ਦੇਸ਼ਾਂ ਵਿਚ ਵੀ ਰਹਿੰਦੇ ਹਨ ਪਰ ਛਠ ਮੌਕੇ ਉਹ ਸਭ ਇਕੋ ਘਰ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਉਂਦੇ ਹਨ। 

ਗਾਇਤਰੀ ਨੇ ਦੱਸਿਆ ਕਿ ਰਾਜਧਾਨੀ ਓਟਾਵਾ ਵਿਚ ਕਈ ਭਾਰਤ ਪਰਿਵਾਰ ਰਹਿੰਦੇ ਹਨ। ਉਨ੍ਹਾਂ ਵਿਚੋਂ ਬਹੁਤੇ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਹਨ ਤੇ ਉਹ ਵੀ ਉਤਸ਼ਾਹ ਨਾਲ ਇਸ ਦਿਨ ਨੂੰ ਮਨਾਉਂਦੇ ਹਨ। ਓਟਾਵਾ ਵਿਚ ਛਠ ਪੂਜਾ ਲਈ ਸਮਾਨ ਵੀ ਮਿਲ ਜਾਂਦਾ ਹੈ ਤੇ ਉਨ੍ਹਾਂ ਲਈ ਵਰਤ ਕਰਨਾ ਸੌਖਾ ਹੋ ਜਾਂਦਾ ਹੈ। 


author

Lalita Mam

Content Editor

Related News