ਕਈ ਦਿੱਗਜ਼ ਹਸਤੀਆਂ ਨੂੰ ਆਪਣੇ ਖਾਣੇ ਦਾ ਮੁਰੀਦ ਬਣਾ ਚੁੱਕੇ ''ਸਿੰਘ'' ਨੂੰ ਮਿਲੀ ਵੱਡੀ ਸਫਲਤਾ

10/07/2015 3:32:14 PM


ਲੰਡਨ— ਭਾਰਤੀ ਮੂਲ ਦੇ ਸ਼ੈਫ ਟੋਨੀ ਸਿੰਘ ਸਕਾਟਲੈਂਡ ਦੇ ਮਸ਼ਹੂਰ ''ਹਾਈਲੈਂਡਸ ਐਂਡ ਆਈਲੈਂਡਸ ਟੂਰਿਜ਼ਮ ਐਵਾਰਡਸ-2015'' ( ਐੱਚ. ਆਈ. ਟੀ. ਏ.) ਦੀ ਮੇਜ਼ਬਾਨੀ ਕਰਨਗੇ। ਜਾਣਕਾਰੀ ਦੇ ਮੁਤਾਬਕ ਸਕਾਟਲੈਂਡ ਵਿਚ ਚੌਥੀ ਪੀੜ੍ਹੀ ਦੇ ਸਿੱਖ ਟੋਨੀ ਸਿੰਘ ਨੇ ਕਿਹਾ ਕਿ ਉਹ ਇਸ ਸਾਲ ਐੱਚ. ਆਈ. ਟੀ. ਏ. ਪੁਰਸਕਾਰ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣ ''ਤੇ ਕਾਫੀ ਉਤਸ਼ਾਹਤ ਹਨ। ਉਨ੍ਹਾਂ ਕਿਹਾ ਕਿ ਇਸ ਪੇਸ਼ੇ ਨਾਲ ਸੰਬੰਧਤ ਲੋਕਾਂ ਲਈ ਇਕ ਕਾਫੀ ਮਾਣ ਵਾਲੀ ਗੱਲ ਹੈ। 
ਸਿੰਘ ਦੀ ਮੇਜ਼ਬਾਨੀ ਵਿਚ ਇਹ ਪੁਰਸਕਾਰ ਸਮਾਗਮ ਇਨਵਰਨੇਸ ਸ਼ਹਿਰ ਦੇ ਡ੍ਰਮੋਜੀ ਹੋਟਲ ਵਿਚ 13 ਨਵੰਬਰ ਨੂੰ ਆਯੋਜਿਤ ਕੀਤਾ ਜਾਵੇਗਾ। ਸਿੰਘ ਹੋਟਲ ਵਪਾਰ ਵਿਚ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਹਨ ਅਤੇ ਉਹ ਆਪਣੀ ਆਧੁਨਿਕ ਸਕਾਟਿਸ਼ ਕੁਕਿੰਗ ਲਈ ਪ੍ਰਸਿੱਧ ਹਨ। ਟੋਨੀ ਸਿੰਘ ਟੀ. ਵੀ.''ਤੇ ਕਈ ਕੁਕਿੰਮ ਸ਼ੋਅ ਪੇਸ਼ ਕਰਦੇ ਹਨ, ਜਿਨ੍ਹਾਂ ਵਿਚ ''ਰੈਡੀ ਸਟੈਡੀ ਕੁਕ'' ਅਤੇ ''ਦਿ ਗ੍ਰੇਟ ਬ੍ਰਿਟਿਸ਼ ਮੈਨਿਊ'' ਸ਼ਾਮਲ ਹਨ। 
ਸਿੰਘ ਹਾਲ ਹੀ ਵਿਚ ਇਕ ਪ੍ਰੋਗਰਾਮ ਦੇ ਦੌਰਾਨ ''ਏ ਕੁਕ ਏਬ੍ਰੋਡ'' ਵਿਚ ਵੀ ਦਿਖਾਈ ਦਿੱਤੇ, ਜਿਸ ਵਿਚ ਉਨ੍ਹਾਂ ਨੇ ਆਪਣੀ ਭਾਰਤੀ ਯਾਤਰਾ ਦੌਰਾਨ ਦਰਸ਼ਕਾਂ ਲਈ ਪੰਜਾਬ ਦਾ ਰਵਾਇਤੀ ਸਵਾਦ ਪੇਸ਼ ਕੀਤਾ। ਹੁਣ ਤੱਕ ਇਹ ਸਿੰਘ ਬਰੁਨਈ ਦੇ ਸੁਲਤਾਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਮੋਨਾਕੋ ਦੇ ਪ੍ਰਿੰਸ ਅਲਬਰਟ ਸਮੇ ਕਈ ਦਿੱਗਜ਼ ਹਸਤੀਆਂ ਲਈ ਖਾਣਾ ਬਣਾ ਚੁੱਕੇ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News