ਹੈਰਾਨੀਜਨਕ! Pizza ਚੱਖਦੇ ਹੀ ਮਹਿਲਾ ਸ਼ੈੱਫ ਦੀ ਹੋਈ ਮੌਤ
Saturday, Mar 22, 2025 - 06:47 PM (IST)

ਇੰਟਰਨੈਸ਼ਨਲ ਡੈਸਕ- ਪੋਲੈਂਡ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣਾ ਆਇਆ ਹੈ। ਇੱਥੇ ਸ਼ੈੱਫ ਪੌਲੀਨਾ ਵਨਾਟ ਜਿਸ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ ਉੱਥੇ ਪਿੱਜ਼ਾ ਦਾ ਇੱਕ ਟੁਕੜਾ ਖਾਣ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ। ਲੋਕਾਂ ਨੇ ਅਚਾਨਕ ਰੈਸਟੋਰੈਂਟ ਵਿੱਚ ਸ਼ੈੱਫ ਪੌਲੀਨਾ ਵਨਾਟ ਨੂੰ ਉਲਟੀਆਂ ਕਰਦੇ ਦੇਖਿਆ। ਉਹ ਬਾਥਰੂਮ ਵੱਲ ਭੱਜੀ ਪਰ ਡਾਇਨਿੰਗ ਏਰੀਆ ਵਿੱਚ ਵਾਪਸ ਆਉਂਦੇ ਸਮੇਂ ਬੇਹੋਸ਼ ਹੋ ਗਈ।
ਉਸਦੇ ਸਾਥੀ ਸਟਾਫ਼ ਮੈਂਬਰਾਂ ਨੇ ਐਮਰਜੈਂਸੀ ਸੇਵਾਵਾਂ ਨੂੰ ਫ਼ੋਨ ਕੀਤਾ ਅਤੇ CPR ਨਾਲ ਉਸਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ। ਪੈਰਾਮੈਡਿਕਸ ਦੇ ਤੇਜ਼ ਯਤਨਾਂ ਦੇ ਬਾਵਜੂਦ 31 ਸਾਲਾ ਸ਼ੈੱਫ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਪੋਲੈਂਡ ਦੇ ਕ੍ਰਾਕੋ ਤੋਂ ਥੋੜ੍ਹੀ ਦੂਰੀ 'ਤੇ ਓਸਵੀਸਿਮ ਦੇ ਇੱਕ ਨੇੜਲੇ ਹਸਪਤਾਲ ਲਿਜਾਣ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਪੌਲੀਨਾ ਆਪਣੇ ਪਿੱਛੇ ਦੋ ਬੱਚੇ ਛੱਡ ਗਈ ਹੈ, ਇੱਕ ਪੰਜ ਸਾਲ ਦੀ ਧੀ ਅਤੇ ਇੱਕ ਸੱਤ ਸਾਲ ਦਾ ਪੁੱਤਰ - ਜਿਨ੍ਹਾਂ ਨੂੰ ਉਹ ਇਕੱਲੀ ਪਾਲ ਰਹੀ ਸੀ। ਪੌਲੀਨਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਹੁਤ ਜਲਦੀ ਚਲੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਆਸ ਦੀ ਕਿਰਨ: ਸ਼ਖ਼ਸ ਨੇ ਛੱਡ 'ਤੀ ਸੀ ਬਚਣ ਦੀ ਆਸ ਪਰ AI ਨੇ ਬਚਾ ਲਈ ਜਾਨ
ਸੀ.ਸੀ.ਟੀ.ਵੀ ਜ਼ਰੀਏ ਮੌਤ ਦੀ ਵਜ੍ਹਾ ਦਾ ਖੁਲਾਸਾ
ਮੀਡੀਆ ਰਿਪੋਰਟ ਅਨੁਸਾਰ ਜਦੋਂ ਰੈਸਟੋਰੈਂਟ ਦੇ ਸੀ.ਸੀ.ਟੀ.ਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਸ਼ੈੱਫ ਪੌਲੀਨਾ ਵਨਾਟ ਨੇ ਪਿੱਜ਼ਾ ਚੱਖਣ ਤੋਂ ਬਾਅਦ ਅਚਾਨਕ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦਰਅਸਲ ਪਿੱਜ਼ਾ ਦਾ ਇੱਕ ਟੁਕੜਾ ਮੂੰਹ ਵਿਚ ਪਾਉਣ ਤੋਂ ਬਾਅਦ ਉਸ ਦੇ ਗਲੇ ਵਿੱਚ ਫਸ ਗਿਆ ਸੀ। ਇਸ ਕਾਰਨ ਉਸਦੀ ਹਾਲਤ ਵਿਗੜ ਗਈ। ਆਪਣੇ ਸਾਥੀਆਂ ਦੀਆਂ ਸਭ ਤੋਂ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਮੌਤ ਹੋ ਗਈ। ਉਹ ਸਿਰਫ਼ ਛੇ ਮਹੀਨਿਆਂ ਤੋਂ ਪੀਜ਼ੇਰੀਆ ਵਿੱਚ ਕੰਮ ਕਰ ਰਹੀ ਸੀ ਸੀ। ਪੌਲੀਨਾ ਦੀ ਭਾਬੀ ਸਿਲਵੀਆ ਨੇ ਦੱਸਿਆ ਕਿ ਉਹ ਕਈ ਵਾਰ ਆਪਣੇ ਬੱਚਿਆਂ ਦੀਆਂ ਹਰ ਜ਼ਰੂਰਤ ਪੂਰੀ ਕਰਨ ਲਈ ਇੱਕੋ ਸਮੇਂ ਤਿੰਨ ਨੌਕਰੀਆਂ ਕਰਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।