ਸਾਊਥਪੋਰਟਰ ''ਚ ਫੈਲੀ ਅਸ਼ਾਂਤੀ ''ਤੇ ਕਾਬੂ ਪਾਉਣ ਲਈ ਚਾਰਲਸ ਤੀਜੇ ਨੇ ਕੀਤਾ ਪੁਲਸ ਦਾ ਧੰਨਵਾਦ

Saturday, Aug 10, 2024 - 12:31 PM (IST)

ਸਾਊਥਪੋਰਟਰ ''ਚ ਫੈਲੀ ਅਸ਼ਾਂਤੀ ''ਤੇ ਕਾਬੂ ਪਾਉਣ ਲਈ ਚਾਰਲਸ ਤੀਜੇ ਨੇ ਕੀਤਾ ਪੁਲਸ ਦਾ ਧੰਨਵਾਦ

ਲੰਡਨ- ਬ੍ਰਿਟੇਨ ਦੇ ਸਮਰਾਟ ਚਾਰਲਸ ਤੀਜੇ ਨੇ ਸਾਊਥਪੋਰਟਰ ਵਿਚ ਬੱਚਿਆਂ 'ਤੇ ਚਾਕੂ ਨਾਲ ਹਮਲੇ ਤੋਂ ਬਾਅਦ ਦੇਸ਼ ਵਿਚ ਫੈਲੀ ਅਸ਼ਾਂਤੀ 'ਤੇ ਕਾਬੂ ਪਾਉਣ ਲਈ ਪੁਲਸ ਨੂੰ ਧੰਨਵਾਦ ਦਿੱਤਾ ਅਤੇ ਉਸ ਦੀ ਸ਼ਲਾਘਾ ਕੀਤੀ।ਸਕਾਈ ਨਿਊਜ਼ ਨੇ ਬਰਮਿੰਘਮ ਪੈਲੇਸ ਦੇ ਬੁਲਾਰੇ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ,`` ਮਹਾਮਹਿਮ ਨੂੰ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਉਨ੍ਹਾਂ ਖੇਤਰਾਂ ਵਿਚ ਸ਼ਾਂਤੀ ਬਹਾਲ ਕਰਨ ਲਈ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਦੇ ਪ੍ਰਤੀ ਹਾਰਦਿਕ ਧੰਨਵਾਦ ਪ੍ਰਗਟ ਕੀਤਾ, ਜੋ ਹਿੰਸਕ ਅਵਿਵਸਥਾ ਤੋਂ ਪ੍ਰਭਾਵਿਤ ਸਨ।''
 ਬੁਲਾਰੇ ਨੇ ਕਿਹਾ ਕਿ ਸਮਰਾਟ ਨੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਨਾਲ ਹੀ ਰਾਸ਼ਟਰੀ ਪੁਲਸ ਮੁਖੀ ਦੀ ਪ੍ਰੀਸ਼ਦ ਦੇ ਪ੍ਰਧਾਨ, ਮੁੱਖ ਕਾਂਸਟੇਬਲ ਗੇਵਿਨ ਸਟੀਫੰਸ ਅਤੇ ਯੂ.ਕੇ. ਗੋਲਡ ਕਮਾਂਡਰ ਬੇਨ ਹੈਰਿੰਗਟਨ, ਅਸੈਕਸ ਦੇ ਮੁੱਖ ਕਾਂਸਟੇਬਲ ਦੇ ਨਾਲ ਸਾਂਝੇ ਤੌਰ 'ਤੇ ਗੱਲਬਾਤ ਕੀਤੀ।ਸਾਊਥ ਪੋਰਟਰ ਵਿਚ 29 ਜੁਲਾਈ  ਬੱਚਿਆਂ ਦੇ ਡਾਂਸ ਕਲੱਬ ਵਿਚ ਚਾਕੂ ਮਾਰਨ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋਏ ਸਨ। ਪੁਲਸ ਨੇ ਇਕ 17 ਸਾਲਾ ਲੜਕੇ ਨੂੰ ਹਿਰਾਸਤ ਵਿਚ ਲਿਆ ਅਤੇ ਉਸ 'ਤੇ ਕਤਲ ਦੇ 3 ਮਾਮਲੇ ਅਤੇ ਕਤਲ ਦੇ ਯਤਨ ਦੇ 10 ਮਾਮਲੇ ਦਰਜ ਕੀਤੇ। 
ਇਸ ਦੇ ਬਾਅਦ ਬ੍ਰਿਟੇਨ ਦੇ ਕਈ ਨਿਵਾਸੀਆਂ ਨੇ ਹਮਲੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਅਪੁਸ਼ਟ ਰਿਪੋਰਟਾਂ ਦੇ ਬਾਅਦ ਕਿ ਅਪਰਾਧੀ ਇਕ ਸ਼ਰਨਾਰਥੀ ਸੀ, ਵਿਰੋਧ ਪ੍ਰਦਰਸ਼ਨ ਪੁਲਸ ਦੇ ਨਾਲ ਝੜਪ ਅਤੇ ਦੰਗਿਆਂ ਵਿਚ ਬਦਲ ਗਿਆ। ਬਾਅਦ ਵਿਚ ਹਮਲਾਵਰ ਦੀ ਪਛਾਣ ਵੇਲਸ਼ ਵਿਚ ਜਨਮੇ ਰਵਾਂਡਾ ਮੂਲ ਦੇ ਲੜਕੇ ਦੇ ਰੂਪ ਵਿਚ ਹੋਈ।ਅਸ਼ਾਂਤੀ ਦੇ ਦਰਮਿਆਨ, ਬ੍ਰਿਟੇਨ ਦੇ ਅਧਿਕਾਰੀਆਂ ਨੇ ਦੋ ਵਾਰ ਇਕ ਕੋਬਰਾ ਐਮਰਜੈਂਸੀ ਸਰਕਾਰੀ ਕਮੇਟੀ ਦਾ ਆਯੋਜਨ ਕੀਤਾ, ਜਿਸ ਸਿਰਫ਼ ਐਮਰਜੈਂਸੀ ਦੇ ਸਮੇਂ ਆਯੋਜਿਤ ਕੀਤਾ  ਜਾਂਦਾ ਹੈ। 
ਪ੍ਰਧਾਨ ਮੰਤਰੀ ਨੇ ਸੜਕਾਂ 'ਤੇ ਪੁਸ ਦੀ ਮੌਜੂਦਗੀ ਵਧਾਉਣ, ਅਪਰਾਧਿਕ ਕਾਰਵਾਈ ਤੇਜ਼ ਕਰਨ ਅਤੇ ਸੋਸ਼ਲ ਮੀਡੀਆ 'ਤੇ ਬਗਾਵਤ ਲਈ ਜ਼ਿੰਮੇਵਾਰ ਲੋਕਾਂ ਉਤੇ ਮੁਕੱਦਮਾ ਚਲਾਉਣ ਦਾ ਵਾਅਦਾ ਕੀਤਾ। ਬ੍ਰਿਟੇਨ ਦੀ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੇ ਧੁਰ ਦੱਖਣਪੰਥੀ ਇੰਗਲਿਸ਼ ਡਿਫੈਂਸ ਲੀਗ 'ਤੇ ਵਿਰੋਧ ਪ੍ਰਦਰਸ਼ਨਾਂ  ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਾਇਆ ਹੈ, ਜਦਕਿ ਦੇਸ਼ ਦੇ ਕੁਝ ਮੀਡੀਆ ਨੇ ਕਿਹਾ ਕਿ ਦੰਗਿਆਂ ਦੇ ਪਿੱਛੇ ਰੂਸ ਦਾ ਹੱਥ ਸੀ,ਜਿਸ ਨੂੰ ਲੰਡਨ ਵਿਚ ਰੂਸੀ ਦੂਤਘਰ ਨੇ ਸਖ਼ਤੀ ਨਾਲ ਖਾਰਿਜ ਕਰ ਦਿੱਤਾ।
 


author

DILSHER

Content Editor

Related News