ਚਾਰਲਸ III ਨੇ ਬ੍ਰਿਟੇਨ ''ਚ ਨਸਲਵਾਦ ਖ਼ਿਲਾਫ਼ ਇੱਕਜੁੱਟਤਾ ਦਿਖਾਉਣ ਵਾਲਿਆਂ ਦੀ ਕੀਤੀ ਤਾਰੀਫ਼

Sunday, Aug 11, 2024 - 02:32 PM (IST)

ਲੰਡਨ (ਏਜੰਸੀ): ਬ੍ਰਿਟੇਨ ਦੇ ਕਿੰਗ ਚਾਰਲਸ III ਨੇ ਉਨ੍ਹਾਂ ਲੋਕਾਂ ਦੀ ਪ੍ਰਸ਼ੰਸਾ ਕੀਤੀ ਹੈ ਜੋ ਨਸਲਵਾਦ ਖ਼ਿਲਾਫ਼ ਪ੍ਰਦਰਸ਼ਨ ਕਰਨ ਅਤੇ ਦੇਸ਼ ਵਿੱਚ ਤਬਾਹੀ ਮਚਾ ਰਹੀ ਸੱਜੇ-ਪੱਖੀ ਹਿੰਸਕ ਭੀੜ ਖ਼ਿਲਾਫ਼ ਇੱਕਜੁੱਟਤਾ ਦਿਖਾਉਣ ਲਈ ਸੜਕਾਂ 'ਤੇ ਉਤਰੇ। ਸੱਜੇ-ਪੱਖੀਆਂ ਨੇ ਤਿੰਨ ਕੁੜੀਆਂ ਦੀ ਚਾਕੂ ਮਾਰ ਕੇ ਮੌਤ ਬਾਰੇ ਗ਼ਲਤ ਜਾਣਕਾਰੀ ਫੈਲਾਈ ਸੀ, ਜਿਸ ਤੋਂ ਬਾਅਦ ਦੇਸ਼ ਵਿੱਚ ਦੰਗੇ ਭੜਕ ਗਏ ਸਨ। 

ਬਕਿੰਘਮ ਪੈਲੇਸ ਨੇ ਇਕ ਬਿਆਨ ਵਿਚ ਕਿਹਾ ਕਿ ਚਾਰਲਸ ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਪੁਲਸ ਅਤੇ ਹੋਰ ਐਮਰਜੈਂਸੀ ਕਰਮਚਾਰੀਆਂ ਦਾ ਧੰਨਵਾਦ ਕੀਤਾ। ਬਿਆਨ ਵਿਚ ਕਿਹਾ ਗਿਆ ਹੈ, "ਕਿੰਗ ਇਸ ਗੱਲ ਤੋਂ ਖੁਸ਼ ਹੋਏ ਕਿ ਕਿਵੇਂ ਲੋਕਾਂ ਨੇ ਦਇਆ ਅਤੇ ਹਿੰਮਤ ਨਾਲ ਹਮਲਾਵਰਤਾ ਅਤੇ ਅਪਰਾਧ ਦਾ ਸਾਹਮਣਾ ਕਰਕੇ ਨਸਲਵਾਦ ਵਿਰੁੱਧ ਇਕਜੁੱਟਤਾ ਦਿਖਾਈ।" 

ਪੜ੍ਹੋ ਇਹ ਅਹਿਮ ਖ਼ਬਰ-ਸ਼ਖਸ ਨੇ ਇਕ ਦਿਨ 'ਚ ਬਣਾਏ 15 ਵਿਸ਼ਵ ਰਿਕਾਰਡ, ਬਣਾਉਣਾ ਚਾਹੁੰਦੈ ਹੋਰ ਰਿਕਾਰਡ

ਬ੍ਰਿਟੇਨ ਵਿਚ ਨਸਲਵਾਦਦੇ ਵਿਰੋਧ ਵਿਚ ਅਤੇ ਹਿੰਸਾ ਨੂੰ ਮੁੜ ਫੈਲਣ ਤੋਂ ਰੋਕਣ ਲਈ, ਸ਼ਨੀਵਾਰ ਨੂੰ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਅਤੇ ਸ਼ਾਂਤੀ ਮਾਰਚ ਕੱਢਿਆ। ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਦੇਸ਼ ਵਿੱਚ ਦੰਗੇ ਹੋਏ। ਪਰਵਾਸੀ ਵਿਰੋਧੀ ਅਤੇ ਇਸਲਾਮ ਵਿਰੋਧੀ ਨਾਅਰੇ ਲਗਾ ਰਹੀ ਭੀੜ ਨੇ ਮਸਜਿਦਾਂ 'ਤੇ ਹਮਲਾ ਕੀਤਾ, ਦੁਕਾਨਾਂ ਲੁੱਟੀਆਂ ਅਤੇ ਪੁਲਸ ਨਾਲ ਝੜਪ ਕੀਤੀ। ਬ੍ਰਿਟੇਨ ਵਿੱਚ ਹਿੰਸਾ ਉਦੋਂ ਸ਼ੁਰੂ ਹੋਈ ਜਦੋਂ ਸੱਜੇ-ਪੱਖੀ ਕਾਰਕੁੰਨਾਂ ਨੇ 29 ਜੂਨ ਨੂੰ ਸੋਸ਼ਲ ਮੀਡੀਆ 'ਤੇ ਝੂਠਾ ਦਾਅਵਾ ਕੀਤਾ ਕਿ ਉੱਤਰ-ਪੱਛਮੀ ਇੰਗਲੈਂਡ ਦੇ ਸਾਊਥਪੋਰਟ ਵਿੱਚ ਟੇਲਰ ਸਵਿਫਟ-ਥੀਮ ਵਾਲੇ ਛੁੱਟੀ ਵਾਲੇ ਕਲੱਬ ਵਿੱਚ ਛੇ ਤੋਂ ਨੌਂ ਸਾਲ ਦੀ ਉਮਰ ਦੀਆਂ ਤਿੰਨ ਕੁੜੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News