ਆਸਟਰੇਲੀਆ ''ਚ ਚੈਰਿਟੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਪਾਇਲਟ ਸਮੇਤ 3 ਮਰੇ

06/28/2017 6:22:04 PM

ਆਸਟਰੇਲੀਆ— ਦੱਖਣੀ ਆਸਟਰੇਲੀਆ 'ਚ ਇਕ ਚੈਰਿਟੀ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਮਾਂ ਤੇ ਉਸ ਦੀ ਨਾਬਾਲਗ ਧੀ ਅਤੇ ਪਾਇਲਟ ਦੀ ਮੌਤ ਹੋ ਗਈ। ਇਹ ਹਾਦਸਾ ਦੱਖਣੀ ਆਸਟਰੇਲੀਆ ਦੇ ਮਾਊਂਟ ਗੈਂਬੀਅਰ 'ਚ ਵਾਪਰਿਆ। ਜਹਾਜ਼ ਸਵੇਰੇ ਤਕਰੀਬਨ 10.30 ਵਜੇ ਦੇ ਕਰੀਬ ਹਾਦਸੇ ਦਾ ਸ਼ਿਕਾਰ ਹੋ ਗਿਆ। 
ਦੱਸਣ ਯੋਗ ਹੈ ਕਿ ਕੌਮੀ ਚੈਰਿਟੀ ਦੇਸ਼ 'ਚ ਰਹਿਣ ਵਾਲੇ ਲੋਕਾਂ ਨੂੰ ਡਾਕਟਰੀ ਇਲਾਜ ਮੁਹੱਈਆ ਕਰਨ 'ਚ ਮਦਦ ਕਰਦੀ ਹੈ। ਇਹ ਘਟਨਾ ਮਾਊਂਟ ਗੈਂਬੀਅਰ ਹਵਾਈ ਅੱਡੇ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ 'ਤੇ ਸੈਂਟਬਰਟਾ ਅਤੇ ਵਾਕਰ ਰੋਡਜ਼ ਦੇ ਨੇੜੇ ਵਾਪਰੀ। 
ਹਾਦਸੇ 'ਚ 43 ਸਾਲਾ ਮਾਂ ਅਤੇ ਉਸ ਦੀ 16 ਸਾਲਾ ਬੇਟੀ ਦੀ ਮੌਤ ਹੋ ਗਈ। ਚੈਰਿਟੀ ਜਹਾਜ਼ 'ਚ ਬੀਮਾਰ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੋੜ ਮੁਤਾਬਕ ਮੁਫ਼ਤ 'ਚ ਫਲਾਈਟ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੂੰ ਮੈਡੀਕਲ ਮਦਦ ਲਈ ਸ਼ਹਿਰ 'ਚ ਜਾਣ ਦੀ ਲੋੜ ਹੁੰਦੀ ਹੈ। ਹਾਦਸੇ ਤੋਂ ਬਾਅਦ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਪੁਲਸ ਘਟਨਾ ਦੀ ਜਾਂਚ 'ਚ ਜੁਟੀ ਹੋਈ ਹੈ। ਇਸ ਹਾਦਸੇ ਤੋਂ ਪਹਿਲਾਂ ਸਵੇਰੇ-ਸਵੇਰੇ ਧੁੰਦ ਹੋਣ ਕਾਰਨ ਮਾਊਂਟ ਗੈਂਬੀਅਰ 'ਚ ਕਈ ਫਲਾਈਟਾਂ ਦੀ ਉਡਾਣ 'ਚ ਦੇਰੀ ਹੋਈ ਸੀ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਪਿੱਛੇ ਦਾ ਕਾਰਨ ਧੁੰਦ ਨਹੀਂ ਹੈ।


Related News