Paris Olympics 2024: ਏਅਰਪੋਰਟ 'ਤੇ ਬੰਬ! ਤੁਰੰਤ ਕਰਾਇਆ ਗਿਆ ਖਾਲੀ

Friday, Jul 26, 2024 - 06:12 PM (IST)

ਪੈਰਿਸ: ਪੈਰਿਸ ਓਲੰਪਿਕ 2024 ਸ਼ੁਰੂ ਹੋਣ ਤੋਂ ਪਹਿਲਾਂ ਹੀ ਫਰਾਂਸ ਵਿੱਚ ਹੰਗਾਮਾ ਮਚ ਗਿਆ ਹੈ। ਪਹਿਲਾਂ ਰੇਲ ਨੈੱਟਵਰਕ ਵਿਚ ਭੰਨਤੋੜ ਤੇ ਅੱਗਜ਼ਨੀ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਰਨ ਕਈ ਟਰੇਨਾਂ ਨੂੰ ਰੱਦ ਕਰਨਾ ਪਿਆ ਅਤੇ ਕਈ ਦੇਰੀ ਨਾਲ ਚੱਲ ਰਹੀਆਂ ਹਨ। ਹੁਣ ਖ਼਼ਬਰ ਹੈ ਕਿ ਸਵਿਸ-ਫ੍ਰੈਂਚ ਸਰਹੱਦ 'ਤੇ ਸਥਿਤ ਇਕ ਹਵਾਈ ਅੱਡੇ 'ਤੇ ਬੰਬ ਹੋਣ ਦੀ ਸੂਚਨਾ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਸ਼ੁੱਕਰਵਾਰ ਨੂੰ ਖਾਲੀ ਕਰਵਾ ਲਿਆ ਗਿਆ ਬਾਸੇਲ-ਮੁਲਹਾਊਸ ਯੂਰੋਏਅਰਪੋਰਟ ਨੇ ਆਪਣੀ ਵੈੱਬਸਾਈਟ 'ਤੇ ਕਿਹਾ,"ਸੁਰੱਖਿਆ ਕਾਰਨਾਂ ਕਰਕੇ ਟਰਮੀਨਲ ਨੂੰ ਖਾਲੀ ਕਰਾਇਆ ਗਿਆ ਅਤੇ ਫਿਲਹਾਲ ਉਡਾਣਾਂ ਬੰਦ ਹਨ।"  ਇੰਨਾ ਹੀ ਨਹੀਂ ਬੰਬ ਦੀ ਚਿਤਾਵਨੀ ਕਾਰਨ ਏਅਰ ਫਰਾਂਸ ਦੀ ਫਲਾਈਟ ਨੂੰ ਮੂਲਹਾਊਸ ਏਅਰਪੋਰਟ 'ਤੇ ਸਟੈਂਡ-ਬਾਏ ਰੱਖਿਆ ਗਿਆ ਹੈ।

ਫ੍ਰੈਂਚ ਰੇਲ ਨੈੱਟਵਰਕ ਵਿੱਚ ਭੰਨਤੋੜ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫਰਾਂਸ ਦੇ ਹਾਈ-ਸਪੀਡ ਰੇਲ ਨੈੱਟਵਰਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੰਨ-ਤੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਕਾਰਨ ਦੇਸ਼ ਅਤੇ ਯੂਰਪ ਦੇ ਵੱਖ-ਵੱਖ ਹਿੱਸਿਆਂ ਤੋਂ ਰਾਜਧਾਨੀ ਪੈਰਿਸ ਤੱਕ ਚੱਲਣ ਵਾਲੀਆਂ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਫਰਾਂਸੀਸੀ ਅਧਿਕਾਰੀਆਂ ਨੇ ਹਮਲਿਆਂ ਨੂੰ "ਅਪਰਾਧਿਕ ਕਾਰਵਾਈਆਂ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਨ੍ਹਾਂ ਹਮਲਿਆਂ ਦਾ ਓਲੰਪਿਕ ਖੇਡਾਂ ਨਾਲ ਕੋਈ ਸਬੰਧ ਹੈ।

ਪੜ੍ਹੋ ਇਹ ਅਹਿਮ ਖ਼ਬਰ-ਓਲੰਪਿਕ ਤੋਂ ਠੀਕ ਪਹਿਲਾਂ ਫਰਾਂਸ 'ਚ ਵੱਡਾ ਹਮਲਾ, ਠੱਪ ਹੋਈ ਰੇਲਵੇ, 8 ਲੱਖ ਲੋਕ ਪ੍ਰਭਾਵਿਤ

2.5 ਲੱਖ ਯਾਤਰੀ ਪ੍ਰਭਾਵਿਤ

ਅਧਿਕਾਰੀਆਂ ਮੁਤਾਬਕ ਓਲੰਪਿਕ ਖੇਡਾਂ ਦੇ ਮੱਦੇਨਜ਼ਰ ਪੂਰੀ ਦੁਨੀਆ ਦੀਆਂ ਨਜ਼ਰਾਂ ਪੈਰਿਸ 'ਤੇ ਸਨ, ਇਸ ਲਈ ਸ਼ੁੱਕਰਵਾਰ ਨੂੰ ਹੀ ਇਨ੍ਹਾਂ ਹਮਲਿਆਂ ਨਾਲ 2.5 ਲੱਖ ਯਾਤਰੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਉਸ ਨੇ ਕਿਹਾ ਕਿ ਰੇਲਵੇ ਲਾਈਨਾਂ 'ਤੇ ਭੰਨਤੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਹਫਤੇ ਦੇ ਅੰਤ ਅਤੇ ਉਸ ਤੋਂ ਬਾਅਦ ਰੇਲ ਸੰਚਾਲਨ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News