ਹਰਵਿੰਦਰ ਸੋਨੀ ਦੇ ਗੰਨਮੈਨ ਨੇ DIG ਸਾਹਮਣੇ ਮੰਨਿਆ ਖ਼ੁਦ ਨੂੰ ਖਾਲਿਸਤਾਨੀ ਸਮਰਥਕ,  ਡਿਊਟੀ ਤੋਂ ਹਟਾਇਆ ਤੁਰੰਤ

Wednesday, Sep 04, 2024 - 06:22 PM (IST)

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਵਿਖੇ ਸਥਿਤੀ ਉਸ ਸਮੇਂ ਬਹੁਤ ਤਣਾਅਪੂਰਨ ਹੋ ਗਈ ਜਦੋਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਰਾਜ ਉੱਪ ਪ੍ਰਮੁੱਖ ਹਰਵਿੰਦਰ ਸੋਨੀ ਦੇ ਸੁਰੱਖਿਆ ਕਰਮਚਾਰੀ ਸਤਨਾਮ ਸਿੰਘ ਨੇ ਸੁਰੱਖਿਆ ਦਾ ਜਾਇਜ਼ਾ ਲੈਣ ਪਹੁੰਚੇ ਡੀ. ਆਈ. ਜੀ. ਸਤਵਿੰਦਰ ਸਿੰਘ, ਐੱਸ. ਐੱਸ. ਪੀ. ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ, ਐੱਸ. ਐੱਸ. ਪੀ. ਬਟਾਲਾ ਸੋਹੇਲ ਕਾਸਿਮ ਮੀਰ ਦੀ ਮੌਜੂਦਗੀ ’ਚ ਡੀ. ਆਈ. ਜੀ. ਨੂੰ ਕਿਹਾ ਕਿ ਸੋਨੀ ਜਦ ਖਾਲਿਸਤਾਨੀਆਂ ਨੂੰ ਬੁਰਾ ਕਹਿੰਦਾ ਹੈ ਤਾਂ ਉਸ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ, ਕਿਉਂਕਿ ਉਹ ਖਾਲਿਸਤਾਨੀ ਸਮਰਥਕ ਹੈ, ਇਨ੍ਹਾਂ ਕਹਿੰਦੇ ਹੀ ਸਥਿਤੀ ਤਣਾਅਪੂਰਨ ਹੋ ਗਈ। ਸਤਨਾਮ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ।   ਡੀ. ਆਈ. ਜੀ. ਨੇ ਤੁਰੰਤ ਵੱਡਾ ਐਕਸ਼ਨ ਲੈਂਦੇ ਹੋਏ ਸਤਨਾਮ ਸਿੰਘ ਦਾ ਹਥਿਆਰ ਵਾਪਸ ਲੈ ਕੇ ਉਸ ਨੂੰ ਉਸ ਦੀ ਬਟਾਲੀਅਨ ’ਚ ਵਾਪਸ ਭੇਜ ਦਿੱਤਾ ਅਤੇ ਉਸ ਦੀ ਵਿਭਾਗੀ ਕਾਰਵਾਈ ਦੇ ਆਦੇਸ਼ ਦੇ ਦਿੱਤੇ।

ਇਹ ਵੀ ਪੜ੍ਹੋ- ਜਸਦੀਪ ਸਿੰਘ ਗਿੱਲ ਤੋਂ ਪਹਿਲਾਂ ਕੌਣ-ਕੌਣ ਰਹੇ ਨੇ ਡੇਰਾ ਬਿਆਸ ਦੇ ਮੁਖੀ, ਜਾਣੋ ਪੂਰੀ ਡਿਟੇਲ

ਇਸ ਘਟਨਾ ਬਾਰੇ ਹਰਵਿੰਦਰ ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਹੀ ਪਤਾ ਲੱਗਾ ਸੀ ਕਿ ਪੰਜਾਬ ’ਚ ਕੁਝ ਅੱਤਵਾਦੀਆਂ ਜਾਂ ਗੈਂਗਸਟਰਾਂ ਦਾ ਸੁਰਾਗ ਮਿਲਣ ਕਾਰਨ ਹਿੰਦੂ ਨੇਤਾਵਾਂ ’ਤੇ ਹਮਲਾ ਹੋ ਸਕਦਾ ਹੈ ਕਿਉਂਕਿ ਸਵੇਰ ਤੋਂ ਹੀ ਹਿੰਦੂ ਆਗੂ ਸ਼ਹੀਦ ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਅਤੇ ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਮੋਹਾਲੀ ਨਾਲ ਇਸ ਸਬੰਧੀ ਗੱਲਬਾਤ ਚੱਲ ਰਹੀ ਸੀ ਕਿਉਂਕਿ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸੁਰੱਖਿਆ ਦੀ ਵੀ ਜਾਂਚ ਕੀਤੀ ਗਈ ਸੀ ਅਤੇ ਕੁਝ ਬਦਲਾਅ ਕੀਤੇ ਗਏ ਸਨ। ਇਸੇ ਤਰ੍ਹਾਂ ਉਨ੍ਹਾਂ ਦੇ ਘਰ ਪਹੁੰਚ ਕੇ ਡੀ. ਐੱਸ. ਪੀ. ਸਿਟੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ’ਤੇ ਡੀ. ਆਈ. ਜੀ. ਪਹੁੰਚ ਰਹੇ ਹਨ, ਜਿਸ ਨੇ ਬਹੁਤ ਹੀ ਸਦਭਾਵਨਾ ਭਰੇ ਮਾਹੌਲ ਵਿਚ ਉਥੇ ਪਹੁੰਚ ਕੇ ਉਸ ਅਤੇ ਸੁਰੱਖਿਆ ਕਰਮੀਆਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਅਤੇ ਸਾਰਿਆਂ ਦੇ ਹਥਿਆਰਾਂ ਦੀ ਚੈਕਿੰਗ ਕੀਤੀ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ- ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ 5 ਬੱਚਿਆਂ ਦਾ ਪਿਓ, ਕਰਵਾਈ 'ਲਵ ਮੈਰਿਜ', ਹੁਣ ਹੋਇਆ...

ਜਦੋਂ ਉਨ੍ਹਾਂ ਨੇ ਸਾਰੇ ਸੁਰੱਖਿਆ ਕਰਮੀਆਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਤਾਂ ਸਤਨਾਮ ਸਿੰਘ, ਜੋਕਿ ਲੰਬੇ ਸਮੇਂ ਤੋਂ ਸੋਨੀ ਨੂੰ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ, ਨੇ ਡੀ. ਆਈ. ਜੀ. ਨੂੰ ਸਪੱਸ਼ਟ ਕਿਹਾ ਕਿ ਉਹ ਖਾਲਿਸਤਾਨੀ ਸਮਰਥਕ ਹੈ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਸੋਨੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ। ਜਦੋਂ ਉਨ੍ਹਾਂ ਦੇ ਨਾਲ ਖਾਲਿਸਤਾਨ ਪੱਖੀ ਸੁਰੱਖਿਆ ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨਾਲ ਅਜਿਹੀ ਦੇਸ਼ ਵਿਰੋਧੀ ਵਿਚਾਰਧਾਰਾ ਵਾਲੇ ਸੁਰੱਖਿਆ ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਬਦਲਿਆ ਗਿਆ। ਸੋਨੀ ਨੇ ਸਤਨਾਮ ਸਿੰਘ ਵਰਗੇ ਖਾਲਿਸਤਾਨੀ ਲੋਕਾਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਨੂੰ ਪੰਜਾਬ ਪੁਲਸ ’ਚੋਂ ਕੱਢਣ ਦੀ ਮੰਗ ਵੀ ਕੀਤੀ।

ਇਹ ਵੀ ਪੜ੍ਹੋ- ਜੰਮੂ 'ਚ ਸ਼ਹੀਦ ਹੋਏ ਫ਼ੌਜੀ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


 


shivani attri

Content Editor

Related News