ਡਰਾਇਵਰ ਵਲੋਂ ਬੱਸ ਚਲਾਉਣ ਕਾਰਣ ਟਾਇਰਾਂ ਹੇਠ ਆਈ ਔਰਤ, ਬੁਰੀ ਤਰ੍ਹਾਂ ਦਰੜਿਆ ਗਿਆ ਸਿਰ

Thursday, Aug 29, 2024 - 06:05 PM (IST)

ਡਰਾਇਵਰ ਵਲੋਂ ਬੱਸ ਚਲਾਉਣ ਕਾਰਣ ਟਾਇਰਾਂ ਹੇਠ ਆਈ ਔਰਤ, ਬੁਰੀ ਤਰ੍ਹਾਂ ਦਰੜਿਆ ਗਿਆ ਸਿਰ

ਮੋਗਾ (ਕਸ਼ਿਸ਼) : ਮੋਗਾ ਦੇ ਕੋਟਪੂਰਾ ਬਾਈਪਾਸ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਇਕ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਮਹਿਲਾ ਬੱਸ ਹੇਠਾਂ ਆ ਗਈ, ਜਿਸ ਕਾਰਣ ਉਸ ਦਾ ਸਿਰ ਬੁਰੀ ਤੜ੍ਹਾਂ ਦਰੜਿਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਫੋਕਲ ਪੁਆਇੰਟ ਦੀ ਪੁਲਸ ਨੇ ਸਿਵਲ ਹਸਪਤਾਲ ਵਿਚ ਭਿਜਵਾਇਆ। 

ਇਹ ਵੀ ਦੱਸਣਾ ਬਣਦਾ ਹੈ ਕਿ ਉਸੇ ਬੱਸ ਵਿਚੋਂ ਮਹਿਲਾ ਉਤਰੀ ਸੀ ਅਤੇ ਉਸ ਤੋਂ ਬਾਅਦ ਬੱਸ ਚਾਲਕ ਵੱਲੋਂ ਮੀਹ ਕਾਰਨ ਬੱਸ ਚਲਾ ਦਿੱਤੀ, ਜਿਸ ਤੋਂ ਬਾਅਦ ਮਹਿਲਾ ਬੱਸ ਹੇਠ ਆ ਗਈ ਅਤੇ ਉਸ ਦੇ ਸਿਰ ਉਪਰੋਂ ਬੱਸ ਦੇ ਟਾਇਰ ਲੰਘ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਮਹਿਲਾ ਦਾ ਸਿਰ ਬੱਸ ਹੇਠਾਂ ਪੂਰੀ ਤਰ੍ਹਾਂ ਦਰੜਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਮਹਿਲਾ ਲੁਧਿਆਣਾ ਦੀ ਰਹਿਣ ਵਾਲੀ ਸੀ ਅਤੇ ਮੋਗਾ ਦੇ ਇਕ ਪਿੰਡ ਵਿਚ ਭੋਗ 'ਤੇ ਆਈ ਸੀ। ਫਿਲਹਾਲ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 


author

Gurminder Singh

Content Editor

Related News