ਐਚ-1ਬੀ ਵੀਜ਼ਾ ''ਚ ਹੋਵੇਗਾ ਵੱਡਾ ਬਦਲਾਅ, ਸਿਰਫ ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ

Saturday, Dec 01, 2018 - 03:48 PM (IST)

ਐਚ-1ਬੀ ਵੀਜ਼ਾ ''ਚ ਹੋਵੇਗਾ ਵੱਡਾ ਬਦਲਾਅ, ਸਿਰਫ ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਐਚ-1ਬੀ ਵੀਜ਼ੇ ਦੀਆਂ ਅਰਜ਼ੀਆਂ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼ ਕੀਤਾ ਹੈ, ਜਿਸ ਦਾ ਮਕਸਦ ਜ਼ਿਆਦਾ ਹੁਨਰਮੰਦ ਅਤੇ ਜ਼ਿਆਦਾ ਤਨਖਾਹ ਲੈਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਦੇਸ਼ ਵਿਚ ਆਉਣ ਲਈ ਆਸਾਨੀ ਪ੍ਰਦਾਨ ਕਰਨਾ ਹੈ। ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਬਾਏ ਅਮਰੀਕਨ, ਹਾਇਰ ਅਮਰੀਕਨ (ਅਮਰੀਕਾ ਦਾ ਖਰੀਦੋ, ਅਮਰੀਕਨ ਦੀ ਨਿਯੁਕਤੀ ਕਰੋ) ਐਗਜ਼ੀਕਿਊਟਿਵ ਆਰਡਰ ਅਧੀਨ ਹੀ ਹੈ।
ਸ਼ੁੱਕਰਵਾਰ ਨੂੰ ਜਾਰੀ ਨਵੇਂ ਮਤੇ ਵਿਚ ਯੋਗਤਾ ਅਧਾਰਿਤ ਨਿਯਮਾਂ ਮੁਤਾਬਕ ਐਚ-1 ਬੀ ਵੀਜ਼ਾ 'ਤੇ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀ ਦੇਣ ਵਾਲੀਆਂ ਕੰਪਨੀਆਂ ਨੂੰ ਤੈਅ ਰਜਿਸਟ੍ਰੇਸ਼ਨ ਮਿਆਦ ਦੌਰਾਨ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ.ਐਸ.ਸੀ.ਆਈ.ਐਸ.) ਵਿਚ ਇਲੈਕਟ੍ਰਾਨਿਕ ਤੌਰ 'ਤੇ ਰਜਿਸਟਰਡ ਕਰਨਾ ਹੋਵੇਗਾ।

ਅਮਰੀਕਾ ਵਿਚ ਕੀ ਹੈ ਐਚ-1ਬੀ ਵੀਜ਼ਾ ਦੇ ਨਿਯਮ
ਅਮਰੀਕੀ ਸਰਕਾਰ ਹਰ ਸਾਲ 65 ਹਜ਼ਾਰ ਲੋਕਾਂ ਨੂੰ ਐਚ-1ਬੀ ਵੀਜ਼ਾ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ 20 ਹਜ਼ਾਰ ਹੋਰ ਵੀਜ਼ੇ ਅਮਰੀਕਾ ਤੋਂ ਡਿਗਰੀ ਹਾਸਲ ਕਰਨ ਵਾਲਿਆਂ ਲਈ ਰਾਖਵੇਂ ਰੱਖੇ ਜਾਂਦੇ ਹਨ ਕਿਉਂਕਿ ਐਚ-1ਬੀ ਵੀਜ਼ਾ ਦੀ ਮੰਗ ਕਾਫੀ ਜ਼ਿਆਦਾ ਹੁੰਦੀ ਹੈ, ਇਸ ਲਈ ਲੋਕਾਂ ਦੀ ਚੋਣ ਲਾਟਰੀ ਸਿਸਟਮ ਰਾਹੀਂ ਹੁੰਦੀ ਹੈ। ਹੁਣ ਨਵੇਂ ਨਿਯਮਾਂ ਮੁਤਾਬਕ ਯੂ.ਐਸ.ਸੀ.ਆਈ.ਐਸ. 65 ਹਜ਼ਾਰ ਬਿਨੈਕਾਰਾਂ ਦੇ ਲਾਟਰੀ ਸਿਸਟਮ ਵਿਚ ਵੀ ਅਮਰੀਕੀ ਡਿਗਰੀਧਾਰਕਾਂ ਨੂੰ ਸ਼ਾਮਲ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਦੇ ਰਾਖਵਾਂ ਕੋਟੇ ਨਾਲ ਵੀ ਛੇੜਛਾੜ ਨਹੀਂ ਹੋਵੇਗੀ।

ਸਭ ਤੋਂ ਵੱਧ ਐਚ-1ਬੀ ਵੀਜ਼ਾ ਭਾਰਤੀਆਂ ਕੋਲ
ਅਮਰੀਕੀ ਕੰਪਨੀਆਂ 80 ਫੀਸਦੀ ਐਚ-1ਬੀ ਵੀਜ਼ਾ ਭਾਰਤੀਆਂ ਨੂੰ ਹੀ ਦਿੰਦੀਆਂ ਹਨ। 2007 ਤੋਂ 2017 ਤੱਕ 22 ਲੱਖ ਭਾਰਤੀਆਂ ਨੇ ਐਚ-1ਬੀ ਵੀਜ਼ਾ ਲਈ ਅਪਲਾਈ ਕੀਤਾ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿਚ ਹਰ ਸਾਲ 85 ਹਜ਼ਾਰ ਐਚ-1ਬੀ ਵੀਜ਼ਾ ਜਾਰੀ ਕੀਤੇ ਜਾਂਦੇ ਹਨ।

 


author

Sunny Mehra

Content Editor

Related News