Grahan 2022: ਅੱਜ ਲੱਗਾ ਹੈ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਬਦਲ ਸਕਦੀ ਹੈ ਇਨ੍ਹਾਂ ਰਾਸ਼ੀਆਂ ਦੀ ‘ਕਿਸਮਤ’
Monday, May 16, 2022 - 10:19 AM (IST)
ਜਲੰਧਰ (ਬਿਊਰੋ) - ਸਾਲ ਦੇ ਪਹਿਲੇ ਸੂਰਜ ਗ੍ਰਹਿਣ ਤੋਂ ਬਾਅਦ 16 ਮਈ ਨੂੰ ਯਾਨੀ ਅੱਜ ਚੰਦਰ ਗ੍ਰਹਿਣ ਲੱਗ ਗਿਆ ਹੈ। 2022 ਦਾ ਪਹਿਲਾ ਚੰਦਰ ਗ੍ਰਹਿਣ ਵੈਸਾਖ ਪੂਰਨਿਮਾ ਦੇ ਦਿਨ ਲੱਗਿਆ ਹੈ। ਅੱਦ ਵੈਸਾਖ ਦੀ ਪੂਰਨਮਾਸ਼ੀ ਵੀ ਹੈ। ਹਿੰਦੂ ਧਰਮ ਵਿੱਚ, ਭਗਵਾਨ ਬੁੱਧ ਨੂੰ ਭਗਵਾਨ ਵਿਸ਼ਨੂੰ ਦਾ ਨੌਵਾਂ ਅਵਤਾਰ ਮੰਨਿਆ ਜਾਂਦਾ ਹੈ। ਬੁੱਧ ਪੂਰਨਿਮਾ 'ਤੇ ਪਵਿੱਤਰ ਨਦੀਆਂ ਵਿਚ ਇਸ਼ਨਾਨ ਕਰਨ, ਦਾਨ ਅਤੇ ਧਿਆਨ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਭਾਰਤ 'ਚ ਨਹੀਂ ਦਿਖਾਈ ਦੇਵੇਗਾ ਚੰਦਰ ਗ੍ਰਹਿਣ
ਭਾਰਤੀ ਸਮੇਂ ਮੁਤਾਬਕ ਚੰਦਰ ਗ੍ਰਹਿਣ 16 ਮਈ ਨੂੰ ਸਵੇਰੇ 08:59 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸਵੇਰੇ 10.23 ਵਜੇ ਤੱਕ ਰਹੇਗਾ। ਭਾਰਤ ਵਿੱਚ ਇਸ ਚੰਦਰ ਗ੍ਰਹਿਣ ਦੀ ਜ਼ੀਰੋ ਦਿੱਖ ਦੇ ਕਾਰਨ ਇੱਥੇ ਸੂਤਕ ਸਮਾਂ ਵੈਧ ਨਹੀਂ ਹੋਵੇਗਾ। ਹਾਲਾਂਕਿ ਇਹ ਚੰਦਰ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ ਪਰ ਧਾਰਮਿਕ ਮਾਨਤਾਵਾਂ 'ਚ ਇਸ ਦਾ ਖ਼ਾਸ ਮਹੱਤਵ ਹੈ।
ਇਸ ਰਾਸ਼ੀ ਦੇ ਲੋਕਾਂ ਨੂੰ ਕਰਨੀ ਚਾਹੀਦੀ ਹੈ ਪੂਜਾ
ਜੋਤਿਸ਼ ਸ਼ਾਸਤਰ ਅਨੁਸਾਰ 15 ਮਈ ਨੂੰ ਸੂਰਜ ਧਨੁ ਰਾਸ਼ੀ ਵਿੱਚ ਗੋਚਰ ਕਰੇਗਾ। ਸੂਰਜ ਦਾ ਇਹ ਰਾਸ਼ੀ ਪਰਿਵਰਤਨ ਤਿੰਨ ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ, ਜਿਨ੍ਹਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਗ੍ਰਹਿਣ ਬ੍ਰਿਸ਼ਚਕ ਰਾਸ਼ੀ ’ਚ ਕਈ ਤਰ੍ਹਾਂ ਦੇ ਬਦਲਾਅ ਲਿਆਵੇਗਾ। ਇਸ ਗ੍ਰਹਿਣ ਦਾ ਸੂਤਕ ਕਾਲ ਜਾਇਜ਼ ਨਹੀਂ ਹੋਵੇਗਾ। ਇਸ ਲਈ ਵੈਸਾਖ ਪੂਰਨਿਮਾ ਦੀ ਪੂਜਾ ਕਿਸੇ ਵੀ ਮਹੂਰਤ ਅਨੁਸਾਰ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।
ਨੌਕਰੀ ’ਚ ਆ ਸਕਦੀ ਹੈ ਪਰੇਸ਼ਾਨੀ
ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿਣ ਦੇ ਸਮੇਂ ਚੰਦਰਮਾ ਬ੍ਰਿਸ਼ਚਕ ਰਾਸ਼ੀ ’ਚ ਹੋਵੇਗਾ। ਇਸ ਲਈ ਇਸ ਗ੍ਰਹਿਣ ਦੇ ਕਾਰਨ ਇਸ ਰਾਸ਼ੀ ਦੇ ਲੋਕਾਂ ਦੇ ਜੀਵਨ ’ਚ ਆਉਣ ਵਾਲੇ ਬਦਲਾਅ ਕਈ ਮਹੀਨਿਆਂ ਤੱਕ ਪ੍ਰਭਵਿਤ ਰਹਿ ਸਕਦੇ ਹਨ। ਇਸ ਰਾਸ਼ੀ ਦੇ ਲੋਕਾਂ ਨੂੰ ਨੌਕਰੀ ਤੋਂ ਲੈ ਕੇ ਵਪਾਰ ਅਤੇ ਨਿੱਜੀ ਜੀਵਨ ’ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਬ੍ਰਿਸ਼ਚਕ ਰਾਸ਼ੀ ਦੇ ਲੋਕ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸੋਚ ਵਿਚਾਰ ਜ਼ਰੂਰ ਕਰ ਲੈਣ।
ਮਿਥੁਨ ਰਾਸ਼ੀ ਵਾਲੇ ਲੋਕ ਵੀ ਰਹਿਣ ਸੁਚੇਤ
ਗ੍ਰਹਿਣ ਦੌਰਾਨ ਤੁਲਾ ਰਾਸ਼ੀ ਵਾਲੇ ਲੋਕਾਂ ਨੂੰ ਵੀ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਕਰਨ ਬਾਰੇ ਸੋਚ ਰਹੇ ਹੋ ਤਾਂ ਕੁਝ ਸਮਾਂ ਰੁਕਣਾ ਹੀ ਤੁਹਾਡੇ ਲਈ ਚੰਗਾ ਹੋਵੇਗਾ। ਜਿਨ੍ਹਾਂ ਲੋਕਾਂ ਦਾ ਜਨਮ ਵਿਸਾਖਾ ਨਕਸ਼ਤਰ 'ਚ ਹੋਇਆ ਹੈ, ਉਨ੍ਹਾਂ ਲੋਕਾਂ ਲਈ ਵ ਇਹ ਚੰਦਰ ਗ੍ਰਹਿਣ ਪਰੇਸ਼ਾਨੀ ਵਾਲਾ ਸਾਬਤ ਹੋ ਸਕਦਾ ਹੈ। ਚੰਦਰ ਗ੍ਰਹਿਣ ਮਿਥੁਨ ਰਾਸ਼ੀ ਦੇ ਲੋਕਾਂ ਲਈ ਵੀ ਪਰੇਸ਼ਾਨੀ ਵਧਾਉਣ ਵਾਲਾ ਸਾਬਤ ਹੋ ਸਕਦਾ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।