ਇਟਲੀ 'ਚ ਇਕ ਹੋਰ ਪੰਜਾਬੀ ਨੇ ਕਰਵਾਈ ਬੱਲੇ ਬੱਲੇ, ਸਿੱਖਿਆ ਦੇ ਖੇਤਰ 'ਚ ਹਾਸਲ ਕੀਤਾ ਵੱਡਾ ਮੁਕਾਮ
Tuesday, Apr 12, 2022 - 01:47 PM (IST)
ਰੋਮ (ਕੈਂਥ): ਇਟਲੀ ਦੇ ਜ਼ਿਲ੍ਹਾ ਵਿਚੈਂਸਾ ਦੇ ਕਸਬਾ ਮਨਤੇਕੀਓ ਮਾਜ਼ੋਰੇ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਚੰਦਨ ਕੁਮਾਰ ਸ਼ੀਹਮਾਰ ਨੇ ਯੂਰੋਕੋਮ ਯੂਨੀਵਰਸਿਟੀ ਆਫ (ਨੀਸ) ਫਰਾਂਸ ਤੋਂ ਸਿਸਟਮ ਆਫ ਟੈਲੀਕਮਿਊਨੀਕੇਸ਼ਨ ਵਿੱਚ ਪੀਐਚਡੀ ਕਰਕੇ ਪੰਜਾਬੀਆਂ ਦੀ ਬੱਲੇ ਬੱਲੇ ਕਰਵਾਈ। ਸੰਨ 2004 ਵਿੱਚ ਇਟਲੀ ਪਹੁੰਚੇ ਚੰਦਨ ਕੁਮਾਰ ਨੇ ਆਪਣੀ ਪੜ੍ਹਾਈ ਵੱਲ ਵਿਸ਼ੇਸ਼ ਤਵੱਜੋ ਦਿੰਦਿਆਂ ਹੋਇਆਂ ਸਫ਼ਲਤਾ ਦੀਆਂ ਉਹ ਪੌੜੀਆਂ ਚੜ੍ਹੀਆਂ, ਜਿਸ ਨੇ ਫਿਰ ਕਦੀ ਮੁੜ ਕੇ ਨਹੀਂ ਦੇਖਿਆ। ਸੰਨ 2018 ਵਿੱਚ ਯੂਨੀਵਰਸਿਟੀ ਆਫ ਪਾਦੋਵਾ ਤੋਂ ਟੈਲੀ ਕਮਿਊਨੀਕੇਸ਼ਨ ਦੀ ਮਾਸਟਰ ਡਿਗਰੀ ਵਿੱਚੋਂ 110/110 ਨੰਬਰ ਪ੍ਰਾਪਤ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ-ਰੂਸ ਵਿਚਾਲੇ ਸੰਬੰਧਾਂ 'ਤੇ ਅਮਰੀਕੀ ਵਿਦੇਸ਼ ਮੰਤਰੀ ਨੇ ਕਹੀ ਅਹਿਮ ਗੱਲ
ਚੰਦਨ ਕੁਮਾਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਪਰਸਰਾਮਪੁਰ ਨੇੜੇ ਤਲਵਣ ਹੈ ਅਤੇ ਜਿਸ ਦੇ ਪਿਤਾ ਸਤੀਸ਼ ਕੁਮਾਰ ਸ਼ੀਹਮਾਰ ਅਤੇ ਮਾਤਾ ਨਰਿੰਦਰ ਕੌਰ ਲਗਭਗ ਪਿਛਲੇ 25 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਹਨ।ਚੰਦਨ ਕੁਮਾਰ ਵੱਲੋਂ ਸਿਸਟਮ ਆਫ ਟੈਲੀ ਕਮਿਊਨੀਕੇਸ਼ਨ ਵਿਚ ਪੀਐਚਡੀ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਗਿਆ ਅਤੇ ਉਹਨਾਂ ਨੂੰ ਇਟਲੀ ਦੇ ਪੰਜਾਬੀ ਭਾਈਚਾਰੇ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।