ਮੋਦੀ-ਮੈਕਰੋਨ ਯੂ. ਐੱਨ. ਦੇ ''ਚੈਂਪੀਅਨਜ਼ ਆਫ ਦਿ ਅਰਥ'' ਐਵਾਰਡ ਨਾਲ ਸਨਮਾਨਤ

Thursday, Sep 27, 2018 - 01:02 PM (IST)

ਮੋਦੀ-ਮੈਕਰੋਨ ਯੂ. ਐੱਨ. ਦੇ ''ਚੈਂਪੀਅਨਜ਼ ਆਫ ਦਿ ਅਰਥ'' ਐਵਾਰਡ ਨਾਲ ਸਨਮਾਨਤ

ਨਿਊਯਾਰਕ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਸੰਯੁਕਤ ਰਾਸ਼ਟਰ ਦੇ ਸਰਵਉੱਚ ਸਨਮਾਨ 'ਚੈਂਪੀਅਨਜ਼ ਆਫ ਦਿ ਅਰਥ' ਐਵਾਰਡ ਨਾਲ ਨਿਵਾਜਿਆ ਗਿਆ ਹੈ। ਸੰਯੁਕਤ ਰਾਸ਼ਟਰ ਮੁਤਾਬਕ ਮੋਦੀ ਨੂੰ 2022 ਤਕ ਭਾਰਤ ਵਿਚ ਪਲਾਸਟਿਕ ਦੀ ਵਰਤੋਂ ਨੂੰ ਖਤਮ ਕਰਨ ਦਾ ਸੰਕਲਪ ਲੈਣ ਅਤੇ ਮੈਕਰੋਨ ਨੂੰ ਵਾਤਾਵਰਣ ਲਈ ਗਲੋਬਲ ਸਮਝੌਤੇ ਕਰਨ ਲਈ ਇਹ ਸਨਮਾਨ ਦਿੱਤਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੇ ਮੋਦੀ ਨੂੰ ਇਹ ਸਨਮਾਨ ਮਿਲਣ 'ਤੇ ਖੁਸ਼ੀ ਜਤਾਈ ਅਤੇ ਟਵੀਟ ਕਰ ਕੇ ਇਸ ਉਪਲੱਬਧੀ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੀ. ਐੱਮ. ਓ. ਨੇ ਕੋਚੀ ਹਵਾਈ ਅੱਡੇ ਨੂੰ ਸਨਮਾਨ ਮਿਲਣ 'ਤੇ ਵੀ ਟਵੀਟ ਕੀਤਾ ਹੈ।

ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਦਾ ਇਹ ਸਰਵਉੱਚ ਸਨਮਾਨ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਵਾਤਾਵਰਣ ਵਿਚ ਵੱਡਾ ਬਦਲਾਅ ਲਿਆਉਣ 'ਤੇ ਪ੍ਰਭਾਵ ਪੈਂਦਾ ਹੈ। ਭਾਰਤ ਲਈ ਦੂਜਾ ਐਵਾਰਡ ਕੇਰਲ ਦੇ ਕੋਚੀ ਹਵਾਈ ਅੱਡੇ ਨੂੰ ਨਵੀਨੀਕਰਨ ਊਰਜਾ ਦੇ ਖੇਤਰ ਵਿਚ ਅੱਗੇ ਵਧਣ ਨੂੰ ਦੇਖਦੇ ਹੋਏ ਦਿੱਤਾ ਗਿਆ। ਇਹ ਹਵਾਈ ਅੱਡਾ ਪੂਰੀ ਤਰ੍ਹਾਂ ਨਾਲ ਸੌਰ ਊਰਜਾ ਨਾਲ ਸੰਚਾਲਤ ਹੁੰਦਾ ਹੈ। ਹਵਾਈ ਅੱਡਾ ਦੁਨੀਆ ਨੂੰ ਇਹ ਦੱਸ ਰਿਹਾ ਹੈ ਕਿ ਗਲੋਬਲ ਅੰਦੋਲਨ ਦੇ ਸਾਡੇ ਵਿਸਥਾਰ ਨੈੱਟਵਰਕ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।


Related News