ਈਰਾਨ ''ਤੇ ਲੱਗੀਆਂ ਪਾਬੰਦੀਆਂ ਕਾਰਨ ਪ੍ਰਭਾਵਿਤ ਨਹੀਂ ਹੋਵੇਗੀ ਚਾਬਹਾਰ ਬੰਦਰਗਾਹ ਯੋਜਨਾ

Thursday, Apr 25, 2019 - 12:46 AM (IST)

ਈਰਾਨ ''ਤੇ ਲੱਗੀਆਂ ਪਾਬੰਦੀਆਂ ਕਾਰਨ ਪ੍ਰਭਾਵਿਤ ਨਹੀਂ ਹੋਵੇਗੀ ਚਾਬਹਾਰ ਬੰਦਰਗਾਹ ਯੋਜਨਾ

ਵਾਸ਼ਿੰਗਟਨ – ਈਰਾਨ ਤੋਂ ਕੱਚਾ ਤੇਲ ਦਰਾਮਦ ਕਰਨ ਵਾਲੇ 8 ਦੇਸ਼ਾਂ ਨੂੰ ਅਮਰੀਕੀ ਪਾਬੰਦੀਆਂ ਤੋਂ ਮਿਲੀ ਛੋਟ ਖਤਮ ਕਰਨ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਕਾਰਨ ਚਾਬਹਾਰ ਬੰਦਰਗਾਹ ਯੋਜਨਾ ਪ੍ਰਭਾਵਿਤ ਨਹੀਂ ਹੋਵੇਗੀ।
ਅਮਰੀਕੀ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਅਫਗਾਨਿਸਤਾਨ ਦੀ ਮੁੜ ਉਸਾਰੀ 'ਚ ਮਦਦ ਅਤੇ ਆਰਥਿਕ ਵਿਕਾਸ ਲਈ ਮਿਲੀ ਛੋਟ ਜਿਸ 'ਚ ਚਾਬਹਾਰ ਬੰਦਰਗਾਹ ਯੋਜਨਾ ਦਾ ਵਿਕਾਸ ਅਤੇ ਸੰਚਾਲਨ ਸ਼ਾਮਲ ਹੈ, ਉਹ ਇਕ ਵੱਖਰੀ ਛੋਟ ਹੈ। ਇਕ ਦਿਨ ਪਹਿਲਾਂ ਕੀਤੇ ਗਏ ਐਲਾਨਾਂ ਦਾ ਇਸ 'ਤੇ ਕੋਈ ਅਸਰ ਨਹੀਂ ਪਵੇਗਾ। ਭਾਰਤ ਅਤੇ ਈਰਾਨ ਮਿਲ ਕੇ ਉਕਤ ਬੰਦਰਗਾਹ ਨੂੰ ਵਿਕਸਿਤ ਕਰ ਰਹੇ ਹਨ। ਅਮਰੀਕਾ ਨੇ ਪਿਛਲੇ ਸਾਲ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਤਾਈਵਾਨ, ਤੁਰਕੀ, ਇਟਲੀ ਅਤੇ ਯੂਨਾਨ ਨੂੰ 6 ਮਹੀਨਿਆਂ ਲਈ ਈਰਾਨ ਤੋਂ ਤੇਲ ਖਰੀਦਣ ਦੀ ਆਗਿਆ ਦਿੱਤੀ ਸੀ।


author

Khushdeep Jassi

Content Editor

Related News