ਅਜਿਹਾ ਮਾਲਕ, ਜਿਸ ਨੇ ਖੁਦ ਦੀ ਸੈਲਰੀ ਘਟਾ ਕੇ ਬਾਕੀਆਂ ਦੀ ਤਨਖਾਹ ਕਰ ਦਿੱਤੀ 50 ਲੱਖ

Saturday, Feb 29, 2020 - 08:58 PM (IST)

ਅਜਿਹਾ ਮਾਲਕ, ਜਿਸ ਨੇ ਖੁਦ ਦੀ ਸੈਲਰੀ ਘਟਾ ਕੇ ਬਾਕੀਆਂ ਦੀ ਤਨਖਾਹ ਕਰ ਦਿੱਤੀ 50 ਲੱਖ

ਸੀਏਟਲ- ਕਦੇ ਤੁਸੀਂ ਅਜਿਹੇ ਮਾਲਕ ਬਾਰੇ ਸੁਣਿਆ ਹੈ, ਜੋ ਆਪਣੀ ਤਨਖਾਹ 'ਚ ਕਟੌਤੀ ਕਰਕੇ ਆਪਣੇ ਕਰਮਚਾਰੀਆਂ ਦੀ ਤਨਖਾਹ ਨੂੰ ਕਈ ਗੁਣਾ ਵਧਾ ਦੇਵੇ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਹੀ ਮਾਲਕ ਬਾਰੇ ਜਿਸ ਨੇ ਆਪਣੀ ਤਨਖਾਹ ਵਿਚ 7 ਕਰੋੜ ਰੁਪਏ ਦੀ ਕਟੌਤੀ ਕਰਕੇ ਆਪਣੇ ਕਰਮਚਾਰੀਆਂ ਦੀ ਤਨਖਾਹ 50 ਲੱਖ ਰੁਪਏ ਸਾਲਾਨਾ ਕਰ ਦਿੱਤੀ।

PunjabKesari

ਅਮਰੀਕਾ ਦੇ ਸੀਏਟਲ ਵਿਚ ਗ੍ਰੈਵਿਟੀ ਪੇਮੇਂਟਸ ਕੰਪਨੀ ਦੇ ਮਾਲਕ ਡੈਨ ਪ੍ਰਾਈਸ ਨੇ ਛੋਟੀ ਉਮਰ ਵਿਚ ਹੀ ਆਪਣੀ ਕੰਪਨੀ ਦੀ ਸ਼ੁਰੂਆਤ ਕਰ ਲਈ ਸੀ। ਤਕਰੀਬਨ 5 ਸਾਲ ਪਹਿਲਾਂ ਅਚਾਨਕ ਉਹਨਾਂ ਨੂੰ ਇਕ ਦਿਨ ਪਤਾ ਲੱਗਿਆ ਕਿ ਉਹਨਾਂ ਦੀ ਇਕ ਕਰੀਬੀ ਕਰਮਚਾਰੀ ਦੋ ਨੌਕਰੀਆਂ ਕਰਨ ਦੇ ਬਾਵਜੂਦ ਘਰ ਦਾ ਖਰਚਾ ਪੂਰਾ ਕਰਨ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਉਹਨਾਂ ਨੂੰ ਬਹੁਤ ਗੁੱਸਾ ਆਇਆ। ਤਦੇ ਉਹਨਾਂ ਨੇ ਖੁਦ ਦੇ ਬਾਰੇ ਸੋਚਿਆ। ਇਸ ਤੋਂ ਬਾਅਦ ਉਹਨਾਂ ਨੇ ਖੁਦ ਦੀ ਸੈਲਰੀ ਘੱਟ ਕਰਨ ਤੇ ਸਾਰੇ ਸਟਾਫ ਦੀ ਸੈਲਰੀ ਵਧਾਉਣ ਦਾ ਫੈਸਲਾ ਕੀਤਾ।

PunjabKesari

ਬੀਬੀਸੀ ਦੀ ਰਿਪੋਰਟ ਮੁਤਾਬਕ ਗ੍ਰੈਵਿਟੀ ਪੇਮੇਂਟਸ ਚਲਾਉਣ ਵਾਲੇ ਡੈਨ ਨੇ ਪਹਿਲੀ ਵਾਰ 2015 ਵਿਚ ਆਪਣਾ ਸਾਰੇ 120 ਮੈਂਬਰੀ ਸਟਾਫ ਦੀ ਸੈਲਰੀ 50 ਲੱਖ ਰੁਪਏ ਸਾਲਾਨਾ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਨੇ ਆਪਣੀ ਤਕਰੀਬਨ 8 ਕਰੋੜ ਰੁਪਏ ਸਾਲਾਨਾ ਦੀ ਸੈਲਰੀ ਵਿਚੋਂ 7 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ। ਉਹ ਅੱਜ ਵੀ ਇਸ ਵਿਚਾਰ 'ਤੇ ਕਾਇਮ ਹਨ ਕਿ ਉਹ ਆਪਣੀ ਸੈਲਰੀ ਘੱਟ ਤੋਂ ਘੱਟ ਰੱਖਣ।

PunjabKesari

ਡੈਨ ਹੁਣ ਅਮਰੀਕਾ ਵਿਚ ਅਸਮਾਨਤਾ ਦੇ ਖਿਲਾਫ ਲੜਨ ਵਾਲਾ ਪ੍ਰਮੁੱਖ ਚਿਹਰਾ ਬਣ ਗਏ ਹਨ। ਡੈਨ ਕਹਿੰਦੇ ਹਨ ਕਿ ਲੋਕ ਭੁੱਖੇ ਰਹਿੰਦੇ ਹਨ ਜਾਂ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ, ਉਹਨਾਂ ਦਾ ਫਾਇਦਾ ਚੁੱਕਿਆ ਜਾਂਦਾ ਹੈ ਤਾਂਕਿ ਕੋਈ ਹੋਰ ਕਿਸੇ ਉੱਚੀ ਬਿਲਡਿੰਗ ਦੇ ਪੈਂਟਹਾਊਸ ਵਿਚ ਸੋਨੇ ਦੀ ਕੁਰਸੀ 'ਤੇ ਨਾ ਬੈਠ ਸਕੇ। ਸਾਡਾ ਸਮਾਜ ਲਾਲਚ ਦੀ ਸ਼ਲਾਘਾ ਕਰਦਾ ਹੈ ਤੇ ਉਸ ਨੂੰ ਉਤਸ਼ਾਹਿਤ ਕਰਦਾ ਹੈ।


author

Baljit Singh

Content Editor

Related News