ਸੋਸ਼ਲ ਮੀਡੀਆ ’ਤੇ 98 ਮਿਲੀਅਨ ਫਾਲੋਅਰਜ਼ ਵਾਲੀ ਸੈਲੀਬ੍ਰਿਟੀ ਭਰੇਗੀ 1500 ਕਰੋਡ਼ ਦਾ ਜ਼ੁਰਮਾਨਾ

Wednesday, Dec 22, 2021 - 03:47 AM (IST)

ਸੋਸ਼ਲ ਮੀਡੀਆ ’ਤੇ 98 ਮਿਲੀਅਨ ਫਾਲੋਅਰਜ਼ ਵਾਲੀ ਸੈਲੀਬ੍ਰਿਟੀ ਭਰੇਗੀ 1500 ਕਰੋਡ਼ ਦਾ ਜ਼ੁਰਮਾਨਾ

ਪੇਈਚਿੰਗ - ਸੋਸ਼ਲ ਮੀਡੀਆ ’ਤੇ 98 ਮਿਲੀਅਨ ਫਾਲੋਅਰਜ਼ ਵਾਲੀ ਸੈਲੀਬ੍ਰਿਟੀ ਵੀ 1500 ਕਰੋਡ਼ ਦਾ ਜ਼ੁਰਮਾਨਾ  ਭਰੇਗੀ। ਹੁਆਂਗ ਵੇਈ ਨੂੰ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਸੋਸ਼ਲ ਮੀਡੀਆ ਪਲੇਟਫਾਰਮਜ਼ ’ਤੇ ਹਰ ਤਰ੍ਹਾਂ ਦੇ ਉਤਪਾਦਾਂ ਨੂੰ ਆਪਣੇ ਹੁਨਰ ਨਾਲ ਵੇਚਣ ਲਈ ਜਾਣਿਆ ਜਾਂਦਾ ਹੈ। ਆਨਲਾਈਨ ਸ਼ਾਪਿੰਗ ਟੇਬੋ ਵਰਗੇ ਮਸ਼ਹੂਰ ਪਲੇਟਫਾਰਮ ’ਤੇ ਨੂਡਲਸ ਨੂੰ ਲੈ ਕੇ ਵਪਾਰਕ ਰਾਕੇਟ ਲਾਂਚ ਸਰਵਿਸ ਤਕ ਨੂੰ ਵੇਚਣ ਦਾ ਸਿਹਰਾ ਹੁਆਂਗ ਵੇਈ ਨੂੰ ਜਾਂਦਾ ਹੈ।

ਇਹ ਵੀ ਪੜ੍ਹੋ - ਓਮੀਕਰੋਨ ਤੋਂ ਪ੍ਰਭਾਵਿਤ ਕਾਰੋਬਾਰਾਂ ਨੂੰ ਇੱਕ ਅਰਬ ਪੌਂਡ ਦੀ ਮਦਦ ਦੇਵੇਗੀ ਬ੍ਰਿਟੇਨ ਸਰਕਾਰ

ਦੁਨੀਆ ਭਰ ਵਿੱਚ ਸੋਸ਼ਲ ਮੀਡੀਆ ਅਤੇ ਲਾਈਵ ਸਟ੍ਰੀਮਿੰਗ ਦੀ ਰਾਣੀ ਕਹੀ ਜਾਣ ਵਾਲੀ ਵੇਈ ਨੂੰ ਟੈਕਸ ਕਾਨੂੰਨਾਂ ਦੀ ਉਲੰਘਣਾ ਕਰਨ ’ਤੇ 1500 ਕਰੋਡ਼ ਤੋਂ ਵੀ ਜ਼ਿਆਦਾ ਯਾਨੀ 160 ਮਿਲੀਅਨ ਪੌਂਡ ਦਾ ਜ਼ੁਰਮਾਨਾ ਭਰਨਾ ਹੋਵੇਗਾ। ਹਾਲਾਂਕਿ ਦੋਸ਼ੀ ਸੈਲੀਬ੍ਰਿਟੀ ਨੇ ਜ਼ੁਰਮਾਨੇ ਦੀ ਸਜ਼ਾ ਨੂੰ ਮਨਜ਼ੂਰ ਕਰ ਲਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News