ਮਹਾਦੋਸ਼ ਕੇਸ ''ਚ ਇਹ ਸੇਲਿਬ੍ਰਿਟੀ ਵਕੀਲ ਕਰਨਗੇ ਟਰੰਪ ਦਾ ਬਚਾਅ

Saturday, Jan 18, 2020 - 11:16 PM (IST)

ਮਹਾਦੋਸ਼ ਕੇਸ ''ਚ ਇਹ ਸੇਲਿਬ੍ਰਿਟੀ ਵਕੀਲ ਕਰਨਗੇ ਟਰੰਪ ਦਾ ਬਚਾਅ

ਵਾਸ਼ਿੰਗਟਨ - ਬਿਲ ਕਲਿੰਟਨ ਮਹਾਦੋਸ਼ ਮਾਮਲੇ ਨੂੰ ਲੈ ਕੇ 1990 ਦੇ ਦਹਾਕੇ ਵਿਚ ਚਰਚਾ ਵਿਚ  ਰਹੇ ਕੇਨ ਸਟਾਰ ਅਤੇ ਦੇਸ਼ ਦੇ ਸਭ ਤੋਂ ਵੱਡੇ ਸੇਲਿਬ੍ਰਿਟੀ ਵਕੀਲ ਐਲਨ ਦੇਰਸ਼ੋਵਿਜ਼ ਸੈਨੇਟ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਚੱਲਣ ਵਾਲੀ ਮਹਾਦੋਸ਼ ਦੀ ਕਾਰਵਾਈ ਵਿਚ ਉਨ੍ਹਾਂ ਦਾ ਬਚਾਅ ਕਰਨਗੇ। ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਹਾਲਾਂਕਿ, ਉਨ੍ਹਾਂ ਨੇ ਪੂਰੀ ਟੀਮ ਦਾ ਖੁਲਾਸਾ ਨਹੀਂ ਕੀਤਾ। ਨਾਲ ਹੀ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਟੀਮ ਦੀ ਅਗਵਾਈ ਵਾਈਟ ਹਾਊਸ ਦੇ ਵਕੀਲ ਪੈਟ ਸਿਪਲੋਨ ਕਰਨਗੇ ਅਤੇ ਇਸ ਵਿਚ ਟਰੰਪ ਦੇ ਨਿੱਜੀ ਵਕੀਲ ਜੇ. ਸੇਕੁਲੋਵ ਉਨ੍ਹਾਂ ਦਾ ਪੂਰਾ ਸਾਥ ਦੇਣਗੇ। ਵਾਈਟ ਹਾਊਸ ਨੇ ਸ਼ੁੱਕਰਵਾਰ ਦੀ ਸ਼ਾਮ ਇਕ ਬਿਆਨ ਵਿਚ ਆਖਿਆ ਕਿ ਰਾਸ਼ਟਰਪਤੀ ਟਰੰਪ ਨੇ ਕੁਝ ਗਲਤ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਟੀਮ ਉਨਾਂ ਦਾ ਅਤੇ ਇਸ ਆਧਾਰਹੀਨ ਅਤੇ ਗੈਰ-ਕਾਨੂੰਨੀ ਮਹਾਦੋਸ਼ ਨਾਲ ਸਾਡੇ ਲੋਕਤੰਤਰ ਦਾ ਬਚਾਅ ਕਰੇਗੀ।


author

Khushdeep Jassi

Content Editor

Related News