ਤਾਲਿਬਾਨ ਵਲੋਂ ਅਫਗਾਨਿਸਤਾਨ 'ਚ ਤਖ਼ਤਾ ਪਲਟ, ਪਾਕਿਸਤਾਨ ਮੀਡੀਆ 'ਚ ਖੁਸ਼ੀ ਦੀ ਲਹਿਰ

08/17/2021 2:06:33 PM

ਕਾਬੁਲ - ਤਾਲਿਬਾਨ ਵਲੋਂ ਅਫਗਾਨਿਸਤਾਨ ’ਤੇ ਕੀਤੇ ਗਏ ਕਬਜ਼ੇ ਦੀ ਖ਼ਬਰ ਪੂਰੀ ਦੁਨੀਆ ਦੇ ਮੀਡੀਆ ਵਿਚ ਸੁਰਖੀ ਬਣੀ ਹੋਈ ਹੈ। ਏਸ਼ੀਆ ਤੋਂ ਲੈ ਕੇ ਯੂਰਪ, ਅਮਰੀਕਾ ਅਤੇ ਰੂਸ ਤੱਕ ਦਾ ਮੀਡੀਆ ਇਸ ਘਟਨਾਚੱਕਰ ਦਾ ਆਪਣੇ ਢੰਗ ਨਾਲ ਵਿਸ਼ਲੇਸ਼ਣ ਕਰ ਰਿਹਾ ਹੈ। ਪਾਕਿਸਤਾਨ ਦੇ ਮੀਡੀਆ ਵਿਚ ਜਿੱਥੇ ਇਸ ਘਟਨਾ ਨੂੰ ਲੈ ਕੇ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਰੂਸ ਇਸ ਨੂੰ ਅਮਰੀਕਾ ਦੀ ਨਾਕਾਮੀ ਦੱਸ ਰਿਹਾ ਹੈ, ਜਦੋਂਕਿ ਜਰਮਨੀ ਦੇ ਮੀਡੀਆ ਨੇ ਅਫਗਾਨਿਸਤਾਨ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

ਇਹ ਵੀ ਪੜ੍ਹੋ: ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਦੇਸ਼ ਛੱਡ ਦੌੜੇ ਅਫਗਾਨ ਰਾਸ਼ਟਰਪਤੀ ਗਨੀ, ਰਨਵੇ ’ਤੇ ਛੱਡ ਗਏ ਵਾਧੂ ਨੋਟ

ਪਾਕਿ ਮੀਡੀਆ ’ਚ ਖੁਸ਼ੀ
ਤਾਲਿਬਾਨ ਵਲੋਂ ਅਫਗਾਨਿਸਤਾਨ ਵਿਚ ਤਖਤਾ ਪਲਟ ਕੀਤੇ ਜਾਣ ਤੋਂ ਪਾਕਿਸਤਾਨ ਦਾ ਮੀਡੀਆ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਪਾਕਿਸਤਾਨ ਦੀਆਂ ਸਾਰੀਆਂ ਉਰਦੂ ਤੇ ਅੰਗਰੇਜ਼ੀ ਅਖਬਾਰਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ ਅਤੇ ਤਾਲਿਬਾਨ ਦੇ ਬੁਲਾਰਿਆਂ ਦੇ ਬਿਆਨਾਂ ਨੂੰ ਅਖਬਾਰਾਂ ਦੀ ਪਹਿਲੀ ਸੁਰਖੀ ਬਣਾਇਆ ਹੈ। ਜੰਗ, ਦਿ ਨੇਸ਼ਨ, ਦੁਨੀਆ, ਐਕਸਪ੍ਰੈੱਸ ਨਿਊਜ਼ ਤੇ ਦੈਨਿਕ ਜੰਗ ਨੇ ਤਾਲਿਬਾਨ ਦੇ ਨੇਤਾਵਾਂ ਦਾ ਗੁਣਗਾਨ ਕੀਤਾ ਹੈ।

ਸਾਰਿਆਂ ਨੂੰ ਸੁਰੱਖਿਅਤ ਕੱਢੋ : ਜਰਮਨ ਮੀਡੀਆ
ਜਰਮਨੀ ਦੀਆਂ ਅਖਬਾਰਾਂ ਨੇ ਜਿੱਥੇ ਅਫਗਾਨਿਸਤਾਨ ’ਚੋਂ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਨੂੰ ਪ੍ਰਮੁੱਖਤਾ ਦਿੱਤਾ ਹੈ, ਉੱਥੇ ਹੀ ਫਰਾਂਸ ਦੀਆਂ ਅਖਬਾਰਾਂ ਨੇ ਤਾਲਿਬਾਨ ਦੀ ਹੈਰਾਨ ਕਰ ਦੇਣ ਵਾਲੀ ਜਿੱਤ ਨੂੰ ਪੱਛਮੀ ਦੇਸ਼ਾਂ ਦੀ ਖੁਫੀਆ ਪ੍ਰਣਾਲੀ ਦੀ ਅਸਫਲਤਾ ਨਾਲ ਜੋੜਿਆ ਹੈ।

ਇਹ ਵੀ ਪੜ੍ਹੋ: ਅਫਗਾਨਿਸਤਾਨ ’ਤੇ 2 ਹਿੱਸਿਆਂ 'ਚ ਵੰਡੀ ਗਈ ਦੁਨੀਆ, ਇਨ੍ਹਾਂ ਦੇਸ਼ਾਂ ਨੇ ਤਾਲਿਬਾਨੀ ਸਰਕਾਰ ਦੀ ਕੀਤੀ ਹਮਾਇਤ

ਅਮਰੀਕਾ ਦੀ ਇਤਿਹਾਸਕ ਹਾਰ : ਰੂਸੀ ਮੀਡੀਆ
ਰੂਸੀ ਅਖ਼ਬਾਰਾਂ ਨੇ ਜਿੱਥੇ ਇਸ ਨੂੰ ‘ਅਮਰੀਕਾ ਦੀ ਇਤਿਹਾਸਕ ਹਾਰ’ ਦੱਸਿਆ ਹੈ, ਉੱਥੇ ਹੀ ਇਸਰਾਈਲ ਦੀਆਂ ਅਖ਼ਬਾਰਾਂ ਨੂੰ ਲੱਗਦਾ ਹੈ ਕਿ ਕਾਬੁਲ ਦੇ ਘਟਨਾਚੱਕਰ ਨਾਲ ਅਮਰੀਕਾ ਦੀ ਵੈਸ਼ਵਿਕ ਨੀਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਇਸ ਨਾਲ ਮੱਧ ਪੂਰਬ ’ਚ ਅਮਰੀਕਾ ਦੀ ਸਥਿਤੀ ਬਦਲ ਸਕਦੀ ਹੈ।

ਰੂਸੀ ਮੀਡੀਆ ਨੇ ਅਮਰੀਕਾ ਤੇ ਤਾਲਿਬਾਨ ਦਰਮਿਆਨ ਸੀਕ੍ਰੇਟ ਡੀਲ ਦਾ ਡਰ ਪ੍ਰਗਟਾਇਆ
‘ਰਸ਼ੀਅਨ ਸੁਸਾਇਟੀ ਆਫ ਪਾਲੀਟਿਕਲ ਐਨਾਲਿਸਟ’ ਦੇ ਵਿਸ਼ਲੇਸ਼ਕ ਆਂਦ੍ਰੇਈ ਸੇਰੇਂਕੋ ਅਨੁਸਾਰ ਅਮਰੀਕੀ ਪ੍ਰਸ਼ਾਸਨ ਨੇ ਗਨੀ ਸਰਕਾਰ ਨੂੰ ਫੌਜੀ ਮਦਦ ਦੇਣ ਤੋਂ ਅਚਾਨਕ ਇਨਕਾਰ ਕਰ ਦਿੱਤਾ ਅਤੇ ਤਾਲਿਬਾਨ ’ਤੇ ਹਵਾਈ ਹਮਲੇ ਨਾ ਕਰਨ ਦਾ ਫੈਸਲਾ ਕੀਤਾ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਅਮਰੀਕਾ ਤੇ ਤਾਲਿਬਾਨ ਦਰਮਿਆਨ (ਪਾਕਿਸਤਾਨ ਦੇ ਨਾਲ) ਕੋਈ ਸੀਕ੍ਰੇਟ ਡੀਲ ਹੋ ਗਈ ਹੋਵੇ।

ਇਹ ਵੀ ਪੜ੍ਹੋ: ਲੱਖਾਂ ਖ਼ਰਚ ਕੇ ਵੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਅਤੇ ਕੈਨੇਡਾ ਪਹੁੰਚਣਾ ਹੋਇਆ ਮੁਸ਼ਕਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News