ਖ਼ੂਨ ਨਾਲ ਰੰਗੀ ਗਈ ਜਸ਼ਨ ਦੀ ਸ਼ਾਮ, ਡਾਂਸ ਕਰ ਰਹੇ ਲੋਕਾਂ ''ਤੇ ਗੈਂਗਵਾਰ ਦੌਰਾਨ ਫਾਇਰਿੰਗ, 12 ਲੋਕਾਂ ਦੀ ਮੌਤ
Thursday, Jun 26, 2025 - 08:50 AM (IST)

ਇੰਟਰਨੈਸ਼ਨਲ ਡੈਸਕ : ਮੈਕਸੀਕੋ ਵਿੱਚ ਜਸ਼ਨ ਦੀ ਇੱਕ ਸ਼ਾਮ ਗੋਲੀਬਾਰੀ ਦੀ ਆਵਾਜ਼ ਨਾਲ ਦਹਿਲ ਗਈ। ਲੋਕ ਇੱਥੇ ਜਸ਼ਨ ਮਨਾ ਰਹੇ ਸਨ। ਫਿਰ ਕੁਝ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਇਹ ਘਟਨਾ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਰਾਜ ਗੁਆਨਜੁਆਟੋ ਵਿੱਚ ਵਾਪਰੀ। ਇਹ ਗੈਂਗਵਾਰ ਤੋਂ ਪ੍ਰਭਾਵਿਤ ਰਾਜ ਹੈ। ਮੈਕਸੀਕੋ 'ਚ ਸਟ੍ਰੀਟ ਵਾਇਲੈਂਸ ਦਾ ਡਰਾਉਣਾ ਇਤਿਹਾਸ ਰਿਹਾ ਹੈ।
ਇਹ ਘਟਨਾ ਗੁਆਨਜੁਆਟੋ ਦੇ ਇਰਾਪੁਆਟੋ ਸ਼ਹਿਰ ਵਿੱਚ ਵਾਪਰੀ। ਇਹ ਹਮਲਾ ਉਦੋਂ ਹੋਇਆ, ਜਦੋਂ ਸਥਾਨਕ ਲੋਕ ਸੇਂਟ ਜੌਨ ਦਿ ਬੈਪਟਿਸਟ ਦੇ ਸਨਮਾਨ ਵਿੱਚ ਨੱਚ ਰਹੇ ਸਨ ਅਤੇ ਸ਼ਰਾਬ ਪੀ ਰਹੇ ਸਨ। ਆਨਲਾਈਨ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਗੋਲੀਬਾਰੀ ਸ਼ੁਰੂ ਹੋਣ ਤੋਂ ਬਾਅਦ ਘਬਰਾਏ ਹੋਏ ਲੋਕ ਬੇਕਾਬੂ ਹੋ ਕੇ ਭੱਜ ਰਹੇ ਹਨ।
ਇਹ ਵੀ ਪੜ੍ਹੋ : ਤਾਕਤ ਵਧਾਉਣ ਦੀ ਤਿਆਰੀ, ਬ੍ਰਿਟੇਨ ਖਰੀਦੇਗਾ ਪ੍ਰਮਾਣੂ ਬੰਬ ਲਿਜਾਣ ਦੇ ਸਮਰੱਥ F-35 ਜਹਾਜ਼
👇🚫⚠️OTRA MASACRE ENCIENDE LAS ALARMAS EN #GUANAJUATO,
— Corresponsales MX (@CorresponsalsMX) June 25, 2025
▶️SUBE A 12 EL NÚMERO DE MUERTOS TRAS ATAQUE ARMADO DURANTE UNA FIESTA PATRONAL EN LA COLONIA BARRIO NUEVO EN #IRAPUATO
▶️Las personas celebraban a #SanJuan con musica de banda, y juegos mecánicos, cuando llegaron los… pic.twitter.com/XbuATDU5xB
ਲੋਕ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਰਹੇ ਹਨ। ਇਸ ਵਿੱਚ ਕੁੜੀਆਂ ਅਤੇ ਮੁੰਡੇ ਇੱਕ ਗਲੀ ਵਿੱਚ ਨੱਚ ਰਹੇ ਹਨ। ਚਾਰੇ ਪਾਸੇ ਮਸਤੀ ਦਾ ਮਾਹੌਲ ਹੈ। ਕੁੜੀਆਂ ਮੱਧਮ ਰੌਸ਼ਨੀ ਵਿੱਚ ਨੱਚ ਰਹੀਆਂ ਹਨ, ਇਹ ਕੁਝ ਸਕਿੰਟਾਂ ਲਈ ਜਾਰੀ ਰਹਿੰਦਾ ਹੈ, ਫਿਰ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਬਾਅਦ ਹਫੜਾ-ਦਫੜੀ ਮੱਚ ਜਾਂਦੀ ਹੈ। ਲੋਕ ਚੀਕਣਾ ਅਤੇ ਭੱਜਣਾ ਸ਼ੁਰੂ ਕਰ ਦਿੰਦੇ ਹਨ। ਇਰਾਪੁਆਟੋ ਦੇ ਇੱਕ ਅਧਿਕਾਰੀ ਰੋਡੋਲਫੋ ਗੇਮੇਜ਼ ਸਰਵੈਂਟਸ ਨੇ ਪੁਸ਼ਟੀ ਕੀਤੀ ਕਿ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ, ਜਦੋਂਕਿ ਲਗਭਗ 20 ਹੋਰ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਪੁਲਾੜ ਮਿਸ਼ਨ ਤੋਂ ਕਿੰਨੀ ਮਿਲੇਗੀ ਤਨਖਾਹ? ਪੜ੍ਹੋ ਪੂਰੀ ਖ਼ਬਰ
ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਪਿਛਲੇ ਮਹੀਨੇ ਗੁਆਨਾਜੁਆਟੋ ਵਿੱਚ ਹੋਈ ਇੱਕ ਅਜਿਹੀ ਹੀ ਦੁਖਾਂਤ ਤੋਂ ਬਾਅਦ ਵਾਪਰੀ ਹੈ, ਜਦੋਂ ਸੈਨ ਬਾਰਟੋਲੋ ਡੀ ਬੈਰੀਓਸ ਵਿੱਚ ਇੱਕ ਕੈਥੋਲਿਕ ਚਰਚ ਦੇ ਸਮਾਗਮ ਦੌਰਾਨ 7 ਲੋਕ ਮਾਰੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8