ਵੈਸਟਰਨ ਆਸਟ੍ਰੇਲੀਆ ਪਾਰਲੀਮੈਂਟ ਵਿਖੇ ਮਨਾਇਆ ਗਿਆ 550ਵਾਂ ਪ੍ਰਕਾਸ਼ ਪੁਰਬ
Saturday, Nov 16, 2019 - 03:52 PM (IST)

ਪਰਥ(ਬਿਊਰੋ)— ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਦੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਸਣੇ ਹੋਰਾਂ ਲੋਕਾਂ 'ਚ ਪੂਰਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦੁਨੀਆ ਭਰ ਦੇ ਚੋਟੀ ਦੇ ਦੇਸ਼ ਪ੍ਰਕਾਸ਼ ਪੁਰਬ ਨੂੰ ਲੈ ਕੇ ਖਾਸੇ ਜੋਸ਼ 'ਚ ਹਨ। ਇਸੇ ਮਹਾਨ ਮੌਕੇ ਵੈਸਟਰਨ ਆਸਟ੍ਰੇਲੀਆ ਦੀ ਪਾਰਲੀਮੈਂਟ 'ਚ ਸ੍ਰੀ ਗੁਰੂ ਨਾਨਕ ਦੇਵ ਦੀ ਦਾ ਪ੍ਰਕਾਸ਼ ਪੁਰਬ ਪੂਰੇ ਉਤਸਾਹ ਨਾਲ ਮਨਾਇਆ ਗਿਆ।
ਇਸ ਦੌਰਾਨ ਜਸਟਿਸ ਆਫ ਪੀਸ ਆਫ ਵੈਸਟਰਨ ਆਸਟ੍ਰੇਲੀਆ ਤੇ ਭਾਈਚਾਰੇ ਦੇ ਲੀਡਰ ਬਾਲੀ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਸਿੱਖ ਭਾਈਚਾਰੇ ਦਾ ਸ਼ੁਕਰਾਨਾ ਵੀ ਕੀਤਾ। ਇਸ ਦੌਰਾਨ ਐੱਮ.ਐੱਲ.ਏ. ਯਾਜ਼ ਮੁਬਾਰਕਾਈ, ਐੱਮ.ਐੱਲ.ਏ., ਟੂਰਿਜ਼ਮ ਸਿਟੀਜ਼ਨਸ਼ਿਪ ਤੇ ਬਹੁ-ਸੱਭਿਆਚਾਰਕ ਰੂਚੀ ਬਾਰੇ ਮੰਤਰੀ ਪੌਲ ਪਪਾਲੀਆ, ਪਿਲਬਾਰਾ ਤੋਂ ਐੱਮ.ਐੱਲ.ਏ. ਕੈਵਿਨ ਮਿਸ਼ੇਲ, ਕੌਂਸਲ ਜਨਰਲ ਦਾਂਤੂ ਚਰਨਦਾਸੀ, ਪਰਥ ਬੈਨੇਟ ਸਪ੍ਰਿੰਗ ਦੇ ਸਿੱਖ ਗੁਰਦੁਆਰਾ ਪ੍ਰਧਾਨ ਨਵਤੇਜ ਸਿੰਘ ਉੱਪਲ, ਵੈਸਟਰਨ ਆਸਟ੍ਰੇਲੀਆ ਦੇ ਸਿੱਖ ਪ੍ਰਧਾਨ ਬਲਬੀਰ ਸਿੰਘ, ਭਾਈਚਾਰੇ ਦੇ ਪ੍ਰਧਾਨ ਤੇ ਵੈਸਟਰ ਆਸਟ੍ਰੇਲੀਆ ਦੇ ਚੀਫ ਆਫ ਜਸਟਿਸ ਬਾਲੀ ਸਿੰਘ ਮੌਜੂਦ ਰਹੇ।