ਖ਼ਤਮ ਹੋ ਗਈ ਜੰਗ ! ਹਜ਼ਾਰਾਂ ਫਲਸਤੀਨੀ ਪਰਤੇ ਆਪੋ-ਆਪਣੇ ਘਰ
Sunday, Oct 12, 2025 - 09:47 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਵਿਚੋਲਗੀ ਵਿਚ ਜੰਗਬੰਦੀ ਸਮਝੌਤਾ ਲਾਗੂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਹਜ਼ਾਰਾਂ ਫਿਲਸਤੀਨੀ ਉੱਤਰੀ ਗਾਜ਼ਾ ਵਾਪਸ ਪਰਤ ਆਏ। ਇਸ ਸਮਝੌਤੇ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਦੇ ਅੰਤ ਦੀਆਂ ਉਮੀਦਾਂ ਜਗਾਈਆਂ ਹਨ। ਹਮਾਸ ਕੁਝ ਹੀ ਦਿਨਾਂ ਦੇ ਅੰਦਰ ਬਾਕੀ ਬਚੇ ਸਾਰੇ ਬੰਧਕਾਂ ਨੂੰ ਵੀ ਰਿਹਾਅ ਕਰ ਦੇਵੇਗਾ।
ਸਮਝੌਤੇ ਦੇ ਬਾਵਜੂਦ ਇਹ ਸਵਾਲ ਅਜੇ ਵੀ ਕਾਇਮ ਹੈ ਕਿ ਇਜ਼ਰਾਈਲੀ ਫੌਜ ਦੀ ਹੌਲੀ-ਹੌਲੀ ਵਾਪਸੀ ਤੋਂ ਬਾਅਦ ਗਾਜ਼ਾ ’ਤੇ ਰਾਜ ਕੌਣ ਕਰੇਗਾ ਅਤੇ ਕੀ ਹਮਾਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੰਗਬੰਦੀ ਯੋਜਨਾ ਦੇ ਅਨੁਸਾਰ ਆਪਣੇ ਹਥਿਆਰ ਸੁੱਟ ਦੇਵੇਗਾ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮਾਰਚ ਵਿਚ ਇਕਪਾਸੜ ਤੌਰ ’ਤੇ ਜੰਗਬੰਦੀ ਦੇ ਸਮਝੌਤੇ ਨੂੰ ਖਤਮ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਹਮਾਸ ਆਪਣੇ ਹਥਿਆਰ ਨਹੀਂ ਸੁੱਟਦਾ ਹੈ ਤਾਂ ਇਜ਼ਰਾਈਲ ਹਮਲਾ ਦੁਬਾਰਾ ਸ਼ੁਰੂ ਕਰ ਸਕਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਡਿੱਗਦਿਆਂ ਹੀ ਲੱਗ ਗਈ ਅੱਗ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
ਜ਼ਿਕਰਯੋਗ ਹੈ ਕਿ ਇਹ ਜੰਗ 7 ਅਕਤੂਬਰ 2023 ਨੂੰ ਹਮਾਸ ਦੁਆਰਾ ਇਜ਼ਰਾਈਲ ’ਤੇ ਹਮਲੇ ਨਾਲ ਸ਼ੁਰੂ ਹੋਈ ਸੀ, ਜਿਸ ਵਿਚ ਲੱਗਭਗ 1,200 ਲੋਕ ਮਾਰੇ ਗਏ ਸਨ ਅਤੇ 251 ਨੂੰ ਬੰਧਕ ਬਣਾ ਲਿਆ ਗਿਆ ਸੀ। ਇਜ਼ਰਾਈਲ ਦੇ ਜਵਾਬੀ ਫੌਜੀ ਹਮਲੇ ’ਚ ਹਜ਼ਾਰਾਂ ਫਿਲਸਤੀਨੀ ਮਾਰੇ ਗਏ, ਗਾਜ਼ਾ ਤਬਾਹ ਹੋ ਗਿਆ ਅਤੇ ਪੂਰੇ ਵਿਸ਼ਵ ਦੀ ਰਾਜਨੀਤੀ ’ਚ ਉਥਲ-ਪੁਥਲ ਮਚ ਗਈ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਗਾਜ਼ਾ ਵਿਚ 67,000 ਤੋਂ ਵੱਧ ਫਿਲਸਤੀਨੀ ਮਾਰੇ ਗਏ ਹਨ ਅਤੇ ਲੱਗਭਗ 1,70,000 ਜ਼ਖਮੀ ਹੋਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e