ਬ੍ਰਾਜ਼ੀਲ ’ਚ ਗੁਫ਼ਾ ਹੋਈ ਢਹਿ-ਢੇਰੀ, ਤਿੰਨ ਲੋਕਾਂ ਦੀ ਮੌਤ ਤੇ ਕਈਆਂ ਦੇ ਫਸੇ ਹੋਣ ਦਾ ਖ਼ਦਸ਼ਾ
Monday, Nov 01, 2021 - 04:26 PM (IST)
ਬ੍ਰਾਸੀਲੀਆ (ਏ. ਪੀ.)-ਬ੍ਰਾਜ਼ੀਲ ਦੇ ਐਲਟੀਨੋਪੋਲਿਸ ਸ਼ਹਿਰ ਦੀ ਡੁਆਸ ਬੋਕਸ ਗੁਫ਼ਾ ’ਚ ਸਿਖਲਾਈ ਅਭਿਆਸ ਤਹਿਤ ਤਕਨੀਕੀ ਸਿਖਲਾਈ ਲੈ ਰਹੇ ਬਚਾਅ ਦਲ ਦੇ ਮੈਂਬਰ ਐਤਵਾਰ ਨੂੰ ਗੁਫ਼ਾ ਦਾ ਇਕ ਹਿੱਸਾ ਢਹਿ-ਢੇਰੀ ਹੋਣ ਕਾਰਨ ਉਸ ’ਚ ਫਸ ਗਏ, ਜਿਸ ਕਾਰਨ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਸਾਓ ਪਾਓਲੋ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਦਰ ਫਸੇ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਫਾਇਰ ਬ੍ਰਿਗੇਡ ਵਿਭਾਗ ਦੇ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਚਾਅ ਦਲ ਦੇ 27 ਮੈਂਬਰ ਸਿਖਲਾਈ ਅਭਿਆਸ ਤਹਿਤ ਤਕਨੀਕੀ ਸਿਖਲਾਈ ਲੈ ਰਹੇ ਸਨ। ਉਸੇ ਦੌਰਾਨ ਗੁਫ਼ਾ ਦਾ ਇਕ ਹਿੱਸਾ ਢਹਿ-ਢੇਰੀ ਹੋ ਗਿਆ ਤੇ ਉਸ ’ਚ ਬਚਾਅ ਦਲ ਦੇ 16 ਮੈਂਬਰ ਫਸ ਗਏ। ਇਹ ਗੁਫ਼ਾ ਸਾਓ ਪਾਓਲੋ ਤੋਂ ਤਕਰੀਬਨ 300 ਕਿਲੋਮੀਟਰ ਦੂਰ ਐਲਟੀਨੋਪੋਲਿਸ ਸ਼ਹਿਰ ਦੇ ਨੇੜੇ ਸਥਿਤ ਹੈ।
ਇਹ ਵੀ ਪੜ੍ਹੋ : ਜੀ-20 ਸਿਖ਼ਰ ਸੰਮੇਲਨ ’ਚ ਵਿਸ਼ਵ ਪੱਧਰੀ ਮਹੱਤਵਪੂਰਨ ਮੁੱਦਿਆਂ ’ਤੇ ਹੋਈ ਸਾਰਥਿਕ ਚਰਚਾ : PM ਮੋਦੀ