ਇਕ ਝਟਕੇ ''ਚ 5 ਕਰੋੜ ਰੁਪਏ ਦੀ ਮਾਲਕਣ ਬਣੀ ਇਹ ਬਿੱਲੀ
Wednesday, Feb 07, 2018 - 12:47 AM (IST)
ਕੈਲੀਫੋਰਨੀਆ—ਕਰੋੜਪਤੀ ਬਣਨਾ ਹਰ ਇਕ ਦਾ ਸੁਪਨਾ ਹੁੰਦਾ ਹੈ। ਇਸ ਸੁਪਨੇ ਨੂੰ ਸਚ ਕਰ ਦਿਖਾਇਆ ਹੈ ਕੈਲੀਫੋਰਨੀਆ ਦੀ ਇਕ ਬਿੱਲੀ ਨੇ ਜੋ ਇਕ ਝਟਕੇ 'ਚ ਕਰੋੜਪਤੀ ਬਣ ਗਈ ਹੈ। ਗਰੰਪੀ ਕੈਟ ਨਾਂ ਦੀ ਇਸ ਬਿੱਲੀ ਨੂੰ ਇਹ ਰਕਮ ਲੰਬੀ ਕਾਨੂੰਨੀ ਲੜਾਈ 'ਚ 5 ਲੱਖ ਪੌਂਡ ਤਕਰੀਬਨ 5 ਕਰੋੜ ਰੁਪਏ ਹਰਜਾਨੇ ਦੇ ਰੂਪ 'ਚ ਮਿਲੇ ਹਨ। ਇਹ ਫੈਸਲਾ ਕੈਲੀਫੋਰਨੀਆ ਦੇ ਫੇਡਰਲ ਕੋਰਟ ਦੁਆਰਾ ਸੁਣਾਇਆ ਗਿਆ ਹੈ।
ਕੈਲੀਫੋਰਨੀਆ 'ਚ ਰਹਿਣ ਵਾਲੇ Tabatha Bundesen ਦੀ ਪਾਲਤੂ ਬਿੱਲੀ ਆਪਣੀ ਵਿਸ਼ੇਸ਼ ਲੁਕਸ ਕਾਰਨ ਇੰਟਰਨੈੱਟ ਚਰਚਾਵਾਂ 'ਚ ਆ ਗਈ ਸੀ। ਇਸ ਤੋਂ ਬਾਅਧ ਦਿੱਲੀ ਦੇ ਮਾਲਕ ਨੂੰ ਇਕ ਕੌਫੀ ਕੰਨਪੀ ਵੱਲੋਂ ਬਿੱਲੀ ਦੇ ਲੁਕਸ ਨੂੰ ਇਕ ਕੌਫੀ ਕੰਟੇਨਰ 'ਚ ਲੋਕਾਂ ਦੇ ਲਈ ਆਫਰ ਮਿਲਿਆ।
ਇਸ ਤੋਂ ਬਾਅਦ ਬਿੱਲੀ ਦੇ ਮਾਲਕ ਨੇ ਗਰੰਪੀ ਕੈਟ ਨਾਂ ਤੋਂ ਇਕ ਕੰਪਨੀ ਰਜਿਟਸਰ ਕਰਵਾ ਕੇ ਕੰਪਨੀ ਨੂੰ ਬਿੱਲੀ ਦੀ ਫੋਟੋ ਵਰਤੋਂ ਕਰਨ ਦੇ ਅਧਿਕਾਰ ਦੇ ਦਿੱਤੇ। ਪਰ ਇਹ ਮਾਮਲਾ ਉਦੋਂ ਭਖਿਆ ਜਦੋਂ ਕੌਫੀ ਕੰਟੇਨਰ ਦੇ ਹੋਰ ਉਤਪਾਦ 'ਤੇ ਵੀ ਇਹ ਲੋਗੋ ਲਾ ਕੇ ਵੇਚਣ ਲੱਗੀ, ਜੋ ਸਮਝੌਤੇ ਵਿਰੁੱਧ ਸੀ ਪਰ ਬਿੱਲੀ ਦੇ ਮਾਲਕ ਨੇ ਕੌਫੀ ਵੇਚਣ ਵਾਲੀ ਕੰਪਨੀ ਦੇ ਵਿਰੁੱਧ ਕੋਰਟ 'ਚ ਕੇਸ ਕਰ ਦਿੱਤਾ। ਜਿੱਥੇ ਕੋਰਟ ਨੇ ਬਿੱਲੀ ਦੀਆਂ ਫੋਟੋਆਂ ਦੀ ਦੁਰਵਰਤੋਂ ਦੀ ਗੱਲ ਨੂੰ ਸਹੀ ਦੱਸਿਆ ਅਤੇ ਫੈਸਲਾ ਬਿੱਲੀ ਦੇ ਪੱਖ 'ਚ ਆਇਆ। ਕੋਰਟ ਨੇ ਕੌਫੀ ਕੰਪਨੀ ਦੀ ਗਲਤੀ ਮੰਨਦੇ ਹੋਏ 5 ਲੱਖ ਪੌਂਡ ਹਰਜਾਨਾ ਦੇਣ ਦਾ ਹੁਕਦ ਦਿੱਤਾ।
