ਕੈਨੇਡਾ ''ਚ ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਦੇ ਪੰਜ ਮਾਮਲਿਆਂ ਦੀ ਪੁਸ਼ਟੀ

Tuesday, Nov 30, 2021 - 10:06 AM (IST)

ਵਾਸ਼ਿੰਗਟਨ (ਯੂ.ਐੱਨ.ਆਈ.): ਗਲੋਬਲ ਪੱਧਰ 'ਤੇ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੇ ਸਰਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਕੈਨੇਡਾ ਵਿਚ ਕੋਵਿਡ-19 ਦੇ ਓਮੀਕ੍ਰੋਨ ਵੈਰੀਐਂਟ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਦੇ ਓਟਾਵਾ ਵਿੱਚ ਕੋਰੋਨਾ ਦੇ ਇਸ ਨਵੇਂ ਰੂਪ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ: 'ਓਮੀਕਰੋਨ' ਵੇਰੀਐਂਟ ਤੋਂ ਸੁਰੱਖਿਆ ਲਈ ਅਪਣਾਏ ਜਾਣਗੇ ਨਵੇਂ 'ਯਾਤਰਾ ਨਿਯਮ' 

ਓਟਾਵਾ ਪਬਲਿਕ ਹੈਲਥ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਕੱਲ੍ਹ ਓਂਟਾਰੀਓ ਸਰਕਾਰ ਨੇ ਘੋਸ਼ਣਾ ਕੀਤੀ ਕਿ ਓਟਾਵਾ ਵਿੱਚ ਦੋ ਲੋਕ ਕੋਵਿਡ-19 ਓਮੀਕ੍ਰੋਨ ਵੇਰੀਐਂਟ ਨਾਲ ਸੰਕਰਮਿਤ ਪਾਏ ਗਏ ਹਨ। ਨਵੇਂ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਸਿਰਫ ਓਟਾਵਾ ਵਿਚ ਕੋਰੋਨਾ ਦਾ ਇਹ ਨਵੇਂ ਵੈਰੀਐਂਟ ਦੇ ਮਾਮਲੇ ਵੱਧ ਕੇ ਚਾਰ ਅਤੇ ਕੈਨੇਡਾ ਵਿਚ ਪੰਜ ਹੋ ਗਏ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News