ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦੁਨੀਆ 'ਚ ਲਗਭਗ ਹਰ ਥਾਂ ਵਧ ਰਹੇ ਹਨ : WHO

Thursday, Jun 30, 2022 - 06:47 PM (IST)

ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦੁਨੀਆ 'ਚ ਲਗਭਗ ਹਰ ਥਾਂ ਵਧ ਰਹੇ ਹਨ : WHO

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਮੁਤਾਬਕ ਗਲੋਬਲ ਪੱਧਰ 'ਤੇ 41 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 'ਚ 18 ਫੀਸਦੀ ਦਾ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਮਹਾਮਾਰੀ 'ਤੇ ਆਪਣੀ ਨਵੀਂ ਹਫ਼ਤਾਵਾਰੀ ਰਿਪੋਰਟ 'ਚ ਕਿਹਾ ਕਿ ਦੁਨੀਆਭਰ 'ਚ ਮੌਤਾਂ ਦੀ ਗਿਣਤੀ ਲਗਭਗ 8,500 ਰਹੀ ਜੋ ਪਿਛਲੇ ਹਫ਼ਤੇ ਦੀ ਤਰ੍ਹਾਂ ਹੀ ਹੈ। ਰਿਪੋਰਟ ਮੁਤਾਬਕ, ਤਿੰਨ ਖੇਤਰਾਂ ਪੱਛਮੀ ਏਸ਼ੀਆ, ਦੱਖਣੀ ਪੂਰਬੀ ਏਸ਼ੀਆ ਅਤੇ ਅਮਰੀਕਾ 'ਚ ਕੋਰੋਨਾ ਨਾਲ ਸਬੰਧਿਤ ਮੌਤ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਲੀਬੀਆ ਤੱਟ ਨੇੜੇ 30 ਪ੍ਰਵਾਸੀਆਂ ਦੇ ਡੁੱਬਣ ਦਾ ਖ਼ਦਸ਼ਾ

ਬੁੱਧਵਾਰ ਦੇਰ ਰਾਤ ਜਾਰੀ ਰਿਪੋਰਟ ਮੁਤਾਬਕ, ਕੋਰੋਨਾ ਦੇ ਨਵੇਂ ਮਾਮਲਿਆਂ 'ਚ ਸਭ ਤੋਂ ਵੱਡਾ ਹਫ਼ਤਾਵਾਰੀ ਵਾਧਾ ਪੱਛਮੀ ਏਸ਼ੀਆ 'ਚ ਦੇਖਿਆ ਗਿਆ ਜਿਥੇ 47 ਫੀਸਦੀ ਦਾ ਵਾਧਾ ਹੋਇਆ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਯੂਰਪ ਅਤੇ ਦੱਖਣੀ ਪੂਰਬ ਏਸ਼ੀਆ 'ਚ ਇਨਫੈਕਸ਼ਨ ਲਗਭਗ 32 ਫੀਸਦੀ ਅਤੇ ਅਮਰੀਕਾ 'ਚ ਲਗਭਗ 14 ਫੀਸਦੀ ਵਧਿਆ ਹੈ। ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਨੋਮ ਗੇਬ੍ਰੇਸਸ ਨੇ ਕਿਹਾ ਕਿ 110 ਦੇਸ਼ਾਂ 'ਚ ਮਾਮਲੇ ਵਧ ਰਹੇ ਹਨ ਅਤੇ ਜ਼ਿਆਦਾਤਰ ਮਾਮਲੇ ਓਮੀਕ੍ਰੋਨ ਬੀ.ਏ.4 ਅਤੇ ਬੀ.ਏ.5 ਦੇ ਹਨ।

ਇਹ ਵੀ ਪੜ੍ਹੋ : ਨਾਟੋ ਨੇ ਰੂਸ ਨੂੰ ਸ਼ਾਂਤੀ ਤੇ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਦੱਸਿਆ

ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਬਦਲ ਰਹੀ ਹੈ ਪਰ ਇਹ ਖਤਮ ਨਹੀਂ ਹੋਈ ਹੈ। ਉਨ੍ਹਾਂ ਦੇਸ਼ਾਂ ਤੋਂ ਸਿਹਤਮੰਦਾਂ ਅਤੇ 60 ਤੋਂ ਜ਼ਿਆਦਾ ਉਮਰ ਦੇ ਲੋਕਾਂ ਸਮੇਤ ਆਪਣੀ ਸਭ ਤੋਂ ਸੰਵੇਦਨਸ਼ੀਲ ਆਬਾਦੀ ਸਮੂਹਾਂ ਦਾ ਟੀਕਾਕਰਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਲੋਕਾਂ ਦਾ ਟੀਕਾਕਰਨ ਨਹੀਂ ਹੁੰਦਾ ਤਾਂ ਗੰਭੀਰ ਬੀਮਾਰੀ ਅਤੇ ਮੌਤ ਦਾ ਖਤਰਾ ਹੈ। ਟੇਡ੍ਰੋਸ ਨੇ ਕਿਹਾ ਕਿ ਗਲੋਬਲ ਪੱਧਰ 'ਤੇ 1.2 ਅਰਬ ਤੋਂ ਜ਼ਿਆਦਾ ਕੋਰੋਨਾ ਟੀਕੇ ਲਾਏ ਜਾ ਚੁੱਕੇ ਹਨ ਅਤੇ ਗਰੀਬ ਦੇਸ਼ਾਂ 'ਚ ਔਸਤ ਟੀਕਾਕਰਨ ਦਰ ਲਗਭਗ 13 ਫੀਸਦੀ ਹੈ।

ਇਹ ਵੀ ਪੜ੍ਹੋ : ਤਾਲਿਬਾਨ ਤੇ ਅਮਰੀਕੀ ਅਧਿਕਾਰੀ ਕਰਨਗੇ ਮੁਲਾਕਾਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News