ਕੈਨੇਡਾ ''ਚ ਕੋਵਿਡ-19 ਦੇ ''ਲੈਮਬਡਾ'' ਵੈਰੀਐਂਟ ਦੇ ਮਾਮਲੇ ਆਏ ਸਾਹਮਣੇ
Friday, Jul 09, 2021 - 11:49 AM (IST)

ਓਟਾਵਾ (ਭਾਸ਼ਾ): ਕੈਨੇਡਾ ਦੀ ਇਕ ਜਨ ਸਿਹਤ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਦੇ ਨਵੇਂ ਵੈਰੀਐਂਟ 'ਲੈਮਬਡਾ' ਦੇ ਮਾਮਲੇ ਦੇਸ਼ ਵਿਚ ਸਾਹਮਣੇ ਆਏ ਹਨ। ਉਹਨਾਂ ਮੁਤਾਬਕ ਪਰ ਇਸ ਬਾਰੇ ਵਿਚ ਜਾਣਕਾਰੀ ਹਾਸਲ ਕਰਨ ਵਿਚ ਹਾਲੇ ਸਮਾਂ ਲੱਗੇਗਾ ਕਿ ਇਹ ਵੈਰੀਐਂਟ ਕਿੰਨਾ ਛੂਤਕਾਰੀ ਹੈ ਜਾਂ ਇਸ ਦਾ ਕਿੰਨਾ ਪ੍ਰਭਾਵ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: 30 ਵਿਦਿਆਰਥੀਆਂ ਦੇ ਮਾਸਕ ਨਾ ਪਹਿਨਣ 'ਤੇ ਅਮੈਰੀਕਨ ਏਅਰਲਾਈਨ ਦੀ ਫਲਾਈਟ ਰੱਦ
ਡਾਕਟਰ ਥੈਰੇਸਾ ਟੈਮ ਨੇ ਕਿਹਾ ਕਿ ਵੀਰਵਾਰ ਤੱਕ ਕੋਵਿਡ-19 ਦੇ ਲੈਮਬਡਾ ਵੈਰੀਐਂਟ ਦੇ 11 ਮਾਮਲੇ ਸਾਹਮਣੇ ਆਏ। ਇਨਫੈਕਸ਼ਨ ਦਾ ਇਹ ਵੈਰੀਐਂਟ ਸਭ ਤੋਂ ਪਹਿਲਾਂ ਪੇਰੂ ਵਿਚ ਸਾਹਮਣੇ ਆਇਆ ਸੀ। ਭਾਵੇਂਕਿ ਕਿਊਬੇਕ ਦੀ ਰਾਸ਼ਟਰੀ ਜਨ ਸਿਹਤ ਸੰਸਥਾ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਪਹਿਲਾਂ ਹੀ 27 ਮਾਮਲਿਆਂ ਦੀ ਪੁਸ਼ਟੀ ਕਰ ਦਿੱਤੀ ਹੈ। ਟੈਮ ਨੇ ਕਿਹਾ ਕਿ ਕੈਨੇਡਾ ਵਿਚ ਜਨ ਸਿਹਤ ਏਜੰਸੀ ਇਹ ਪਤਾ ਲਗਾ ਰਹੀ ਹੈ ਕਿ ਲੈਮਬਡਾ ਵੈਰੀਐਂਟ ਫੈਲਦਾ ਕਿਵੇਂ ਹੈ ਅਤੇ ਟੀਕੇ ਇਸ ਤੋਂ ਬਚਾਅ ਵਿਚ ਕਿੰਨੇ ਕਾਰਗਰ ਹਨ। ਉਹਨਾਂ ਨੇ ਕਿਹਾ,''ਜਿਹੜੋ ਲੋਕ ਲੈਮਬਡਾ ਵੈਰੀਐਂਟ ਨਾਲ ਪੀੜਤ ਹਨ ਅਸੀਂ ਉਹਨਾਂ ਤੋਂ ਕੁਝ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਾਲੇ ਇਸ ਦੇ ਕੁਝ ਹੀ ਮਾਮਲੇ ਸਾਹਮਣੇ ਆਏ ਹਨ।''