ਲਾਹੌਰ ''ਚ ਈਸਾਈ ਮੁੰਡੇ ਦੀ ਮੌਤ ਦੇ ਮਾਮਲੇ ''ਚ ਕਰੀਬ 200 ਲੋਕਾਂ ''ਤੇ ਮਾਮਲਾ ਦਰਜ
Tuesday, Feb 15, 2022 - 03:40 PM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਲਾਹੌਰ ਸਥਿਤ ਫੈਕਟਰੀ ਇਲਾਕੇ ਵਿਚ ਪੁਲਸ ਨੇ ਇਕ ਈਸਾਈ ਮੁੰਡੇ ਦੀ ਮੌਤ ਦੇ ਮਾਮਲੇ ਵਿਚ ਮੰਗਲਵਾਰ ਨੂੰ ਕਰੀਬ 200 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਸਥਾਨਕ ਅਖ਼ਬਾਰ ਡਾਨ' ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਪੀੜਤ ਪਰਵੇਜ਼ ਮਸੀਹ ਅਤੇ ਕੁਝ ਹੋਰ ਲੋਕਾਂ ਵਿਚਕਾਰ ਸੜਕ 'ਤੇ ਖੜ੍ਹੇ ਹੋਣ ਨੂੰ ਲੈ ਕੇ ਸ਼ੁਰੂ ਹੋਏ ਮਾਮੂਲੀ ਝਗੜੇ ਨੇ ਦੇਖਦੇ ਹੀ ਦੇਖਦੇ ਗੰਭੀਰ ਰੂਪ ਧਾਰ ਲਿਆ। ਝਗੜੇ ਵਿੱਚ ਪਰਵੇਜ਼ ਦੇ ਸਿਰ ਵਿੱਚ ਗੰਭੀਰ ਸੱਟਾਂ ਆਈਆਂ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ ਭਾਰਤ ਤੋਂ ਅਫਗਾਨਿਸਤਾਨ ਜਾਣ ਵਾਲੇ 'ਕਣਕ' ਦੇ ਟਰੱਕਾਂ ਨੂੰ ਲੰਘਣ ਦੀ ਦਿੱਤੀ ਮਨਜ਼ੂਰੀ
ਘਟਨਾ ਦੇ ਬਾਅਦ ਈਸਾਈ ਭਾਈਚਾਰੇ ਦੇ ਲੋਕ ਦੋਸ਼ੀਆਂ ਖ਼ਿਲਾਫ਼ ਕਾਰਵਾਹੀ ਦੀ ਮੰਗ ਨੂੰ ਲੈਕੇ ਸੜਕਾਂ 'ਤੇ ਉਤਰੇ। ਇਸਦੇ ਬਾਅਦ ਪੁਲਸ ਹਰਕਤ ਵਿੱਚ ਆਈ ਅਤੇ ਐੱਫ.ਆਈ.ਆਰ. ਦਰਜ ਕੀਤੀ। ਪੁਲਸ ਨੇ ਈਸਾਈ ਭਾਈਚਾਰੇ ਦੇ ਵਕੀਲਾਂ ਦੀ ਟੀਮ ਨਾਲ ਸਲਾਹ ਮਸ਼ਵਰਾ ਕਰਕੇ 150-200 ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ। ਸ਼ਿਕਾਇਤਕਰਤਾ ਨੇ ਕਿਹਾ ਕਿ ਕੁਝ ਹਮਲਾਵਰਾਂ ਕੋਲ ਹਥਿਆਰ ਸਨ ਅਤੇ ਉਨ੍ਹਾਂ ਨੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ ਸਨ। ਕੈਂਟ ਡਿਵੀਜਨ ਦੇ ਆਪਰੇਸ਼ਨ ਪੁਲਸ ਸੁਪਰਡੈਂਟ ਐਸਾ ਸੁਖੇਰਾ ਨੇ ਦੱਸਿਆ ਕਿ ਐਤਵਾਰ ਰਾਤ ਈਸਾਈ ਭਾਈਚਾਰੇ ਦੇ ਕੁਝ ਲੋਕਾਂ ਅਤੇ ਸਥਾਨਕ ਲੋਕਾਂ ਵਿਚਕਾਰ ਹੱਥੋ ਪਾਈ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ 50 ਲੱਖ ਕੋਵਿਡ ਵੈਕਸੀਨ ਅਫਰੀਕੀ ਦੇਸ਼ਾਂ ਨੂੰ ਕੀਤੀਆਂ ਦਾਨ
ਘਟਨਾ ਵਿੱਚ ਸੋਬਲ ਮਸੀਹ ਨਾਮਕ ਇੱਕ ਵਿਅਕਤੀ ਜ਼ਖਮੀ ਹੋ ਗਿਆ। ਉਸ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਾਈ, ਜਿਸ ਨਾਲ ਹਮਲਾਵਰ ਨਾਰਾਜ਼ ਹੋ ਗਏ। ਉਹਨਾਂ ਨੇ ਸੋਮਵਾਰ ਨੂੰ ਮਸੀਹ ਅਤੇ ਉਸ ਦੇ ਕੁਝ ਰਿਸ਼ਤੇਦਾਰਾਂ 'ਤੇ ਫਿਰ ਤੋਂ ਹਮਲਾ ਕੀਤਾ। ਇਸ ਹਮਲੇ ਵਿਚ ਪਰਵੇਜ਼ ਮਸੀਹ ਦੇ ਸਿਰ 'ਤੇ ਸੱਟ ਲੱਗ ਗਈ, ਜਿਸ ਨਾਲ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ ਅਤੇ ਬਾਅਦ ਵਿਚ ਇਕ ਸਥਾਨਕ ਹਸਪਤਾਲ ਵਿਚ ਉਸਦੀ ਮੌਤ ਹੋ ਗਈ।