ਕੜਾਕੇ ਦੀ ਠੰਡ 'ਚ ਭਾਰਤੀਆਂ ਦੀ ਮੌਤ ਦਾ ਮਾਮਲਾ: ਬਿਨਾਂ ਮੁਚੱਲਕੇ ਦੇ ਜੇਲ੍ਹ ’ਚੋਂ ਰਿਹਾਅ ਹੋਇਆ ਮਨੁੱਖੀ ਤਸਕਰੀ ਦਾ ਦੋਸ਼ੀ

Tuesday, Jan 25, 2022 - 06:44 PM (IST)

ਕੜਾਕੇ ਦੀ ਠੰਡ 'ਚ ਭਾਰਤੀਆਂ ਦੀ ਮੌਤ ਦਾ ਮਾਮਲਾ: ਬਿਨਾਂ ਮੁਚੱਲਕੇ ਦੇ ਜੇਲ੍ਹ ’ਚੋਂ ਰਿਹਾਅ ਹੋਇਆ ਮਨੁੱਖੀ ਤਸਕਰੀ ਦਾ ਦੋਸ਼ੀ

ਨਿਊਯਾਰਕ (ਭਾਸ਼ਾ): ਮਨੁੱਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਫਲੋਰੀਡਾ ਦੇ ਇਕ ਵਿਅਕਤੀ ਨੂੰ ਅਮਰੀਕੀ ਅਦਾਲਤ ਨੇ ਬਿਨਾਂ ਮੁਚੱਲਕੇ ਦੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ। ਇਸ ਵਿਅਕਤੀ ’ਤੇ 2 ਭਾਰਤੀਆਂਂਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਅਤੇ 4 ਭਾਰਤੀਆਂ ਦੀ ਕੈਨੇਡਾ ਦੀ ਸਰਹੱਦ ਨੇੜੇ ਕੜਾਕੇ ਦੀ ਠੰਢ ਵਿਚ ਮੌਤ ਹੋਣ ਦੇ ਮਾਮਲੇ ਵਿਚ ਦੋਸ਼ੀ ਹੈ। ਦੋਸ਼ੀ ਸਟੀਵ ਸ਼ੈਂਡ (47) ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਅਮਰੀਕੀ ਕਾਨੂੰਨ ਦੀ ਉਲੰਘਣਾ ਕਰਕੇ ਦੂਜੇ ਦੇਸ਼ ਦੇ ਲੋਕਾਂ ਨੂੰ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਲਿਆਉਣ ਦਾ ਦੋਸ਼ ਹੈ।

ਇਹ ਵੀ ਪੜ੍ਹੋ: ਇਸਤਾਂਬੁਲ ’ਚ ਬਰਫ਼ਬਾਰੀ ਕਾਰਨ ਹਜ਼ਾਰਾਂ ਸੈਲਾਨੀ ਫਸੇ, ਇੰਝ ਪਿਘਲਾਈ ਜਾ ਰਹੀ ਹੈ ਬਰਫ਼

ਉਹ 20 ਜਨਵਰੀ ਨੂੰ ਅਮਰੀਕਾ ਦੀ ਮਿਨੀਸੋਟਾ ਦੀ ਜ਼ਿਲ੍ਹਾ ਅਦਾਲਤ ਦੇ ਮੈਜਿਸਟਰੇਟ ਹਿਲਡੀ ਬੋਬੀਰ ਦੇ ਸਾਹਮਣੇ ਪਹਿਲੀ ਵਾਰ ਪੇਸ਼ ਹੋਇਆ ਸੀ। ਉਸ ਨੂੰ 24 ਜਨਵਰੀ ਤੱਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਗ੍ਰੈਂਡ ਫੋਰਕਸ ਹੇਰਾਲਡ ਅਖ਼ਬਾਰ ਦੀ ਇਕ ਰਿਪੋਰਟ ਅਨੁਸਾਰ, ਸ਼ੈਂਡ 24 ਜਨਵਰੀ ਨੂੰ ਵਰਚੁਅਲ ਰੂਪ ਨਾਲ ਪੇਸ਼ ਹੋਇਆ ਸੀ ਅਤੇ ਉਸ ਨੂੰ ਮਾਮਲਾ ਲੰਬਿਤ ਰਹਿਣ ਤੱਕ ਸ਼ਰਤ ਨਾਲ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਗਿਆ। ਹਾਲਾਂਕਿ ਉਸ ਨੂੰ ਫਲੋਰੀਡਾ ਵਾਪਸ ਭੇਜੇ ਜਾਣ ਤੱਕ ਹਿਰਾਸਤ ਵਿਚ ਰਹਿਣਾ ਹੋਵੇਗਾ। 30 ਮਿੰਟਾਂ ਦੀ ਸੁਣਵਾਈ ਦੌਰਾਨ, ਸ਼ੈਂਡ ਨੇ ਕੋਈ ਟਿੱਪਣੀ ਨਹੀਂ ਕੀਤੀ, ਸਿਵਾਏ ਇਸ ਦੇ ਕਿ ‘ਯੈਸ ਮੈਮ, ਯੇਹ ਯੁਅਰ ਔਨਰ।’ ਇਸ ਦੌਰਾਨ ਜੱਜ ਬੋਬੀਰ ਨੇ ਉਸ ਦੀ ਜ਼ਮਾਨਤ ਬਾਰੇ ਸ਼ਰਤਾਂ ਤੈਅ ਕੀਤੀਆਂ।

ਇਹ ਵੀ ਪੜ੍ਹੋ: ਇੰਡੋਨੇਸ਼ੀਆ ’ਚ ਨਾਈਟ ਕਲੱਬ ’ਚ 2 ਸਮੂਹਾਂ ਵਿਚਾਲੇ ਝੜਪ, 19 ਮੌਤਾਂ

ਅਖ਼ਬਾਰ ਨੇ ਕਿਹਾ ਕਿ ਦੋਸ਼ੀ ਨੂੰ ਤਥਾ-ਕਥਿਤ ਇਸ ਪੇਸ਼ੀ ਬਾਂਡ ਦੇ ਆਧਾਰ ’ਤੇ ਰਿਹਾਅ ਕਰ ਦਿੱਤਾ ਗਿਆ ਕਿ ਜਦੋਂ ਵੀ ਮੁਕੱਦਮੇ ਦੀ ਸੁਣਵਾਈ ਹੋਵੇਗੀ, ਉਹ ਅਦਾਲਤ ਵਿਚ ਪੇਸ਼ ਹੋਵੇਗਾ। ਰਿਹਾਈ ਦੀਆਂ ਸ਼ਰਤਾਂ ਇਹ ਵੀ ਕਿਹਾ ਗਿਆ ਹੈ ਕਿ ਸ਼ੈਂਡ ਨੂੰ ਆਪਣਾ ਪਾਸਪੋਰਟ ਜਾਂ ਕੋਈ ਸਮਾਨ ਯਾਤਰਾ ਦਸਤਾਵੇਜ਼ ਜਾਂ ਵੀਜ਼ਾ ਅਧਿਕਾਰੀਆਂ ਕੋਲ ਜਮ੍ਹਾ ਕਰਾਉਣਾ ਹੋਵੇਗਾ। ਇਸ ਵਿਚ ਕਿਹਾ ਗਿਆ ਹੈ ਕਿ ਉਸ ਦਾ ਕਿਸੇ ਵੀ ਅਜਿਹੇ ਵਿਅਕਤੀ ਨਾਲ ਕੋਈ ਸੰਪਰਕ ਨਹੀਂ ਹੋਣਾ ਚਾਹੀਦਾ, ਜਿਸ ਨੂੰ ਉਸ ਦੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਗਵਾਹ ਜਾਂ ਪੀੜਤ ਮੰਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕੈਮਰੂਨ ’ਚ ਸਟੇਡੀਅਮ ਦੇ ਬਾਹਰ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਸ਼ੈਂਡ ਆਪਣੀ ਗੱਡੀ ਵਿਚ 2 ਭਾਰਤੀਆਂ ਨੂੰ ਜਾਇਜ਼ ਦਸਤਾਵੇਜ਼ਾਂ ਦੇ ਬਿਨ੍ਹਾਂ ਕੈਨੇਡਾ ਤੋਂ ਲੈ ਕੇ ਅਮਰੀਕਾ ਵਿਚ ਦਾਖ਼ਲ ਹੋਇਆ ਸੀ, ਪਰ ਉਸ ਨੂੰ ਫੜ ਲਿਆ ਗਿਆ ਸੀ। ਜਦੋਂਂ ਦੋਵਾਂ ਭਾਰਤੀਆਂ ਅਤੇ ਸ਼ੈਂਡ ਨੂੰ ਪੇਂਬੀਨਾ ਸਰਹੱਦੀ ਚੌਕੀ ’ਤੇ ਲਿਜਾਇਆ ਜਾ ਰਿਹਾ ਸੀ ਤਾਂ ਉਥੇ ਸੁਰੱਖਿਆ ਕਰਮਚਾਰੀਆਂ ਨੂੰ 5 ਹੋਰ ਭਾਰਤੀ ਮਿਲੇ ਜੋ, ਮਿਨੀਸੋਟਾ ਦੇ ਸੈਂਟ ਵਿੰਸੇਟ ਸਥਿਤ ਇਕ ਗੈਸ ਪਲਾਂਟ ਵੱਲ ਜਾ ਰਹੇ ਸਨ। ਇਨ੍ਹਾਂ ਭਾਰਤੀਆਂ ਨੇ ਏਜੰਸੀਆਂ ਨੂੰ ਦੱਸਿਆ ਕਿ ਉਹ ਇਸ ਉਮੀਦ ਨਾਲ ਪੈਦਲ ਆਏ ਸਨ ਕਿ ਸਰਹੱਦੀ ਖੇਤਰ ਤੋਂ ਕੋਈ ਉਨ੍ਹਾਂ ਨੂੰ ਲੈਣ ਆਵੇਗਾ। ਸਮੂਹ ਦੇ ਲੋਕਾਂ ਨੇ ਕਿਹਾ ਕਿ ਉਹ 11 ਘੰਟਿਆਂ ਤੋਂ ਵੱਧ ਸਮੇਂ ਤੋਂ ਪੈਦਲ ਚੱਲ ਰਹੇ ਸਨ।

ਇਹ ਵੀ ਪੜ੍ਹੋ: WHO ਮੁਖੀ ਦਾ ਵੱਡਾ ਬਿਆਨ, ਦੱਸਿਆ 2022 'ਚ ਕਿਵੇਂ ਪਾ ਸਕਦੇ ਹਾਂ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ

ਇਨ੍ਹਾਂ ਵਿਚੋਂ ਇਕ ਕੋਲ ਇਕ ਬੈਗ ਸੀ, ਜੋ ਉਸ ਦਾ ਨਹੀਂ ਸੀ। ਉਸ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਕੋਲ ਜੋ ਬੈਗ ਹੈ, ਉਹ 4 ਭਾਰਤੀ ਨਾਗਰਿਕਾਂ ਦੇ ਪਰਿਵਾਰ ਦਾ ਸੀ, ਜੋ ਪਹਿਲਾਂ ਉਸ ਦੇ ਸਮੂਹ ਨਾਲ ਚੱਲਿਆ ਸੀ ਪਰ ਰਾਤ ਦੌਰਾਨ ਵਿਛੜ ਗਿਆ। ਅਦਾਲਤ ਨੇ ਦਸਤਾਵੇਜ਼ਾਂ ਮੁਤਾਬਕ ਇਸ ਤੋਂ ਬਾਅਦ 19 ਜਨਵਰੀ ਨੂੰ ਅਮਰੀਕੀ ਬਾਰਡਰ ਪੈਟਰੋਲ ਅਫ਼ਸਰਾਂ ਨੂੰ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਤੋਂ ਖ਼ਬਰ ਮਿਲੀ ਕਿ ਅੰਤਰਰਾਸ਼ਟਰੀ ਸਰਹੱਦ ਦੇ ਕੈਨੇਡੀਅਨ ਖੇਤਰ ਵਿਚ 4 ਲਾਸ਼ਾਂ ਠੰਡ ਨਾਲ ਜੰਮੀਆਂਂ ਹੋਈਆਂ ਮਿਲੀਆਂ ਹਨ। ਬਾਅਦ ਵਿਚ ਪਤਾ ਲੱਗਾ ਕਿ ਇਹ ਲਾਸ਼ਾਂ ਉਨ੍ਹਾਂ ਹੀ ਭਾਰਤੀਆਂ ਦੀਆਂ ਹਨ, ਜੋ ਗਰੁੱਪ ਤੋਂ ਵੱਖ ਹੋ ਗਏ ਸਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News