ਸਿੰਗਾਪੁਰ 'ਚ ਭਾਰਤੀ ਨੌਜਵਾਨਾਂ ਦਾ ਕਾਰਾ! ਪੁਲਸ ਨਾਲ 'ਪੰਗੇ' ਲੈਣ 'ਤੇ ਚਾਰ ਖਿਲਾਫ ਪਰਚਾ ਦਰਜ
Wednesday, Sep 25, 2024 - 05:51 PM (IST)

ਸਿੰਗਾਪੁਰ : ਸਿੰਗਾਪੁਰ ਵਿਚ ਪਰੇਸ਼ਾਨੀ ਪੈਦਾ ਕਰਨ ਤੇ ਇਕ ਪੁਲਸ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਚੈਨਲ ਨਿਊਜ਼ ਏਸ਼ੀਆ ਨੇ ਦੱਸਿਆ ਕਿ ਫੇਸਬੁੱਕ 'ਤੇ ਦੋ ਮਿੰਟ ਦਾ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ ਵਿਚ ਚਾਰ ਮੁਲਜ਼ਮਾਂ ਨੂੰ ਕਥਿਤ ਤੌਰ 'ਤੇ ਇਕ ਪੁਲਸ ਅਧਿਕਾਰੀ ਨਾਲ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨਗੇ ਨੇਤਨਯਾਹੂ, ਜਾਰੀ ਹੋ ਸਕਦਾ ਹੈ ਗ੍ਰਿਫਤਾਰੀ ਵਾਰੰਟ
ਖਬਰਾਂ ਮੁਤਾਬਕ ਚਾਰ ਮੁਲਜ਼ਮਾਂ ਮੁਹੰਮਦ ਡੀਨੋ ਮਾਰਸੀਆਨੋ ਅਬਦੁਲ ਵਹਾਬ (44), ਅਲੈਕਸ ਕੁਮਾਰ ਗਿਆਨਸੇਕਰਨ (37), ਮੁਹੰਮਦ ਯੂਸਫ ਮੁਹੰਮਦ ਯਾਹੀਆ (32) ਅਤੇ ਮੋਹਨਨ ਵੀ ਬਾਲਕ੍ਰਿਸ਼ਨਨ (32) ਨੇ 'ਲਿਟਲ ਇੰਡੀਆ' ਵਿੱਚ ਕਥਿਤ ਕਤਲ ਕੇਸ ਦੀ ਜਾਂਚ ਕਰਨ ਲਈ ਐਤਵਾਰ ਸਵੇਰੇ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਮੁਲਜ਼ਮ ਨੇ ਕਥਿਤ ਤੌਰ 'ਤੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇੱਕ ਗੈਂਗਸਟਰ ਵਾਂਗ ਗੱਲ ਕਰ ਰਹੇ ਹੋ, ਤੁਹਾਨੂੰ ਪਤਾ ਹੈ ਕਿ ਅਸੀਂ ਸਾਰੇ ਡਰੇ ਹੋਏ ਹਾਂ। ਅਸੀਂ ਟੈਕਸ ਅਦਾ ਕਰ ਰਹੇ ਹਾਂ, ਅਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਟੈਕਸ ਅਦਾ ਕਰ ਰਹੇ ਹਾਂ। ਆਓ ਮੈਂ ਤੁਹਾਨੂੰ ਦਿਖਾਵਾਂ ਕਿ ਅਸਲ ਗੈਂਗਸਟਰ ਕੀ ਹੁੰਦਾ ਹੈ।”
ਇਹ ਵੀ ਪੜ੍ਹੋ : ਕਿਸ ਦੇਸ਼ 'ਚ ਵੱਸਦੇ ਨੇ ਸਭ ਤੋਂ ਵੱਡੇ ਸ਼ਰਾਬੀ? ਇਸ ਲਿਸਟ 'ਚ ਕਿਥੇ ਖੜ੍ਹਦੇ ਨੇ ਭਾਰਤੀ
ਇਹ ਘਟਨਾ 'ਲਿਟਲ ਇੰਡੀਆ' ਦੇ ਸੈਮ ਲਿਓਂਗ ਰੋਡ ਦੇ ਪਿੱਛੇ ਇੱਕ ਸੜਕ 'ਤੇ ਵਾਪਰੀ, ਜਿੱਥੇ ਕਥਿਤ ਤੌਰ 'ਤੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ 22 ਸਾਲਾ ਭਾਰਤੀ ਮੂਲ ਦਾ ਮੁਹੰਮਦ ਸਾਜਿਦ ਸਲੀਮ ਸ਼ਾਮਲ ਹੈ, ਜਿਸ 'ਤੇ ਸੋਮਵਾਰ ਨੂੰ ਵਰਦੁਨ ਰੋਡ 'ਤੇ ਇਕ 25 ਸਾਲਾ ਵਿਅਕਤੀ ਦੀ ਹੱਤਿਆ ਕਰਨ ਦਾ ਦੋਸ਼ ਹੈ। ਇਸ ਘਟਨਾ ਦੇ ਸਬੰਧ ਵਿੱਚ ਪੰਜ ਹੋਰ ਲੋਕਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਉਂਜ ਇਨ੍ਹਾਂ ਚਾਰ ਵਿਅਕਤੀਆਂ ਖ਼ਿਲਾਫ਼ ਦਰਜ ਕੇਸ ਦਾ ਇਸ ਕਤਲ ਕੇਸ ਨਾਲ ਕੋਈ ਸਬੰਧ ਨਹੀਂ ਹੈ।