ਪਾਕਿ ’ਚ ਈਸ਼ਨਿੰਦਾ ਦੇ ਦੋਸ਼ ’ਚ 2 ਈਸਾਈ ਵਿਅਕਤੀਆਂ ਖਿਲਾਫ਼ ਕੇਸ ਦਰਜ

Thursday, Feb 18, 2021 - 09:49 PM (IST)

ਪਾਕਿ ’ਚ ਈਸ਼ਨਿੰਦਾ ਦੇ ਦੋਸ਼ ’ਚ 2 ਈਸਾਈ ਵਿਅਕਤੀਆਂ ਖਿਲਾਫ਼ ਕੇਸ ਦਰਜ

ਪੇਸ਼ਾਵਰ- ਪਾਕਿਸਤਾਨ ਦੇ ਪੰਜਾਬ ’ਚ ਦੋ ਈਸਾਈ ਵਿਅਕਤੀਆਂ ਖਿਲਾਫ਼ ਈਸ਼ਨਿੰਦਾ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ। ਪੁਲਸ ਜਾਣਕਾਰੀ ਅਨੁਸਾਰ ਲਾਹੌਰ ਦੇ ਮਾਡਲ ਟਾਊਨ ’ਚ ਪੁਲਸ ਨੇ 2 ਈਸਾਈ ਵਿਅਕਤੀਆਂ ਖਿਲਾਫ਼ ਪਾਕਿਸਤਾਨ ਪੈਨਲ ਕੋਡ (ਪੀ. ਪੀ. ਸੀ.) ਦੀ ਧਾਰਾ 295-ਏ, 295-ਬੀ ਤੇ 295-ਸੀ ਦੇ ਤਹਿਤ ਕੇਸ ਦਰਜ ਕਰਕੇ ਉਸਦੀ ਗਿ੍ਰਫਤਾਰੀ ਲਈ ਸ਼ੱਕੀ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਇਲਾਕੇ ’ਚ ਅਮਨ ਕਾਨੂੰਨ ਹੁਣ ਕੰਟੋਰਲ ’ਚ ਹੈ।
ਐੱਫ. ਆਈ. ਆਰ. ਅਨੁਸਾਰ ਸ਼ਿਕਾਇਤਕਰਤਾ ਵਿਦਿਆਰਥੀ ਹਾਰੂਨ ਅਹਿਮਦ ਨੇ ਦੋਸ਼ ਲਗਾਇਆ ਕਿ ਦੋਵਾਂ ਦੋਸ਼ੀਆਂ ਨੇ ਧਰਮ ’ਤੇ ਚਰਚ ਦੌਰਾਨ ਈਸ਼ਨਿੰਦਾ ਕੀਤੀ ਹੈ। ਧਾਰਾ 295-ਸੀ ਦੇ ਤਹਿਤ ਫਾਂਸੀ ਹੋ ਸਕਦੀ ਹੈ, ਜਦਕਿ 295-ਬੀ ਦੇ ਤਹਿਤ ਉਮਰ ਕੈਦ ਦੀ ਸਜ਼ਾ, ਉੱਥੇ 295-ਏ ਦੇ ਤਹਿਤ 10 ਸਾਲ ਤੱਕ ਦੀ ਸਜ਼ਾ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News