ਸਾਥੀ ਕਲਾਕਾਰਾਂ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ’ਚ ਪਾਕਿ ਅਦਾਕਾਰਾ ਖ਼ਿਲਾਫ਼ ਮਾਮਲਾ ਦਰਜ

Friday, Dec 10, 2021 - 10:08 AM (IST)

ਸਾਥੀ ਕਲਾਕਾਰਾਂ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ’ਚ ਪਾਕਿ ਅਦਾਕਾਰਾ ਖ਼ਿਲਾਫ਼ ਮਾਮਲਾ ਦਰਜ

ਲਾਹੌਰ (ਭਾਸ਼ਾ)– ਪਾਕਿਸਤਾਨ ’ਚ ਲਾਹੌਰ ਦੇ ਇਕ ਥੀਏਟਰ ’ਚ ਕੱਪੜੇ ਬਦਲਦੇ ਸਮੇਂ ਕੁਝ ਸਾਥੀ ਕਲਾਕਾਰਾਂ ਦੀ ਨਗਨ ਹਾਲਤ ’ਚ ਵੀਡੀਓ ਬਣਾਉਣ ਦੇ ਦੋਸ਼ ’ਚ ਇਕ ਫ਼ਿਲਮ ਤੇ ਰੰਗਮੰਚ ਅਦਾਕਾਰਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਦੇ ਸਾਈਬਰ ਕ੍ਰਾਈਮ ਵਿੰਗ ਨੇ ਅਦਾਕਾਰਾ ਖੁਸ਼ਬੂ ਤੇ ਉਸ ਦੇ ਸਾਥੀ ਕਾਸ਼ਿਫ ਚਾਨ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਗੈਰੀ ਸੰਧੂ ਹੁਣ ਇਸ ਮੁਟਿਆਰ ਦੇ ਫਿਤੂਰ 'ਚ ਹੋਏ ਗੁੰਮ, ਵੇਖੋ ਖ਼ੂਬਸੂਰਤ ਵੀਡੀਓ

ਐੱਫ. ਆਈ. ਏ. ਅਧਿਕਾਰੀ ਨੇ ਦੱਸਿਆ ਕਿ ਖੁਸ਼ਬੂ ਨੇ ਨਾਟਕ ’ਚ ਕੰਮ ਕਰ ਰਹੀਆਂ 4 ਅਦਾਕਾਰਾਂ ਦੀ ਨਗਨ ਹਾਲਤ ’ਚ ਵੀਡੀਓ ਬਣਾਉਣ ਦੇ ਮਕਸਦ ਨਾਲ ਚੇਂਜਿੰਗ ਰੂਮ ’ਚ ਗੁਪਤ ਕੈਮਰਾ ਲਗਾਉਣ ਲਈ ਇਕ ਥੀਏਟਰ ਕਰਮਚਾਰੀ ਚਾਨ ਨੂੰ ਇਕ ਲੱਖ ਪਾਕਿਸਤਾਨੀ ਰੁਪਏ ਦਿੱਤੇ ਸਨ।

ਇਸ ਤੋਂ ਬਾਅਦ ਖੁਸ਼ਬੂ ਨੇ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦੀਆਂ ਇਤਰਾਜ਼ਯੋਗ ਵੀਡੀਓਜ਼ ਇੰਟਰਨੈੱਟ ’ਤੇ ਪਾ ਦਿੱਤੀਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News