ਆਸਟ੍ਰੇਲੀਆ : ਸ਼ਖਸ ਨੇ 5 ਮਹੀਨੇ ਦੇ ਬੱਚੇ ਨੂੰ ਸਟਰੋਲਰ ਸਮੇਤ ਸੁੱਟਿਆ, ਹਾਲਤ ਗੰਭੀਰ

06/20/2018 1:39:26 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਪੱਛਮ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੇ ਸਟਰੋਲਰ ਸਮੇਤ ਬੱਚੇ ਨੂੰ ਕੰਧ ਵੱਲ ਮਾਰਿਆ। ਜਿਸ ਨਾਲ ਬੱਚੇ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹਨ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ 21 ਸਾਲਾ ਸ਼ਖਸ ਇਕ ਔਰਤ ਨਾਲ ਹੇਬਰਸਹਮ ਦੇ ਇਕ ਪਤੇ ਬਾਰੇ ਬਹਿਸ ਕਰ ਰਿਹਾ ਸੀ। ਜਰਸੀ ਰੋਡ ਦੇ ਇਕ ਘਰ ਦੇ ਬਾਹਰ ਸ਼ਖਸ ਤੇ ਔਰਤ ਵਿਚਕਾਰ ਬਹਿਸ ਹੁੰਦੀ ਦੇਖ ਕੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।

PunjabKesari

ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਔਰਤ ਨਾਲ ਬਹਿਸ ਮਗਰੋਂ 21 ਸਾਲਾ ਸ਼ਖਸ ਨੇ ਗੁੱਸੇ ਵਿਚ ਸਟਰੋਲਰ ਨੂੰ ਚੁੱਕ ਕੇ ਕੰਧ ਵੱਲ ਮਾਰਿਆ ਸੀ। ਉਸ ਸਟਰੋਲਰ ਵਿਚ 5 ਮਹੀਨੇ ਦਾ ਬੱਚਾ ਸੀ। ਜ਼ੋਰ ਨਾਲ ਸੁੱਟੇ ਜਾਣ ਕਾਰਨ ਬੱਚੇ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹਨ। ਬੱਚੇ ਨੂੰ ਤੁਰੰਤ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਇਸ ਤੋਂ ਪਹਿਲਾਂ ਨਿਊ ਸਾਊਥ ਵੇਲਜ਼ ਐਂਬੂਲੈਂਸ ਅਧਿਕਾਰੀਆਂ ਨੇ ਬੱਚੇ ਦਾ ਮੁੱਢਲਾ ਇਲਾਜ ਕੀਤਾ। ਉੱਧਰ ਦੋਸ਼ੀ ਸ਼ਖਸ ਨੂੰ ਜਲਦੀ ਹੀ ਹਿਰਾਸਤ ਵਿਚ ਲੈ ਲਿਆ ਗਿਆ। ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News