ਲੋਕਾਂ ਨਾਲ ਗੱਲ ਕਰਨ ਲਈ ਮੰਚ ਤਿਆਰ ਕਰੇਗੀ ਹਾਂਗਕਾਂਗ ਸਰਕਾਰ
Tuesday, Aug 20, 2019 - 11:25 AM (IST)

ਹਾਂਗਕਾਂਗ, (ਏਜੰਸੀ)— ਹਾਂਗਕਾਂਗ ਦੀ ਮੁੱਖ ਕਾਰਜਕਾਰੀ ਅਧਿਕਾਰੀ ਕੈਰੀ ਲੈਮ ਨੇ ਮੰਗਲਵਾਰ ਨੂੰ ਕਿਹਾ ਕਿ 'ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ' ਸਰਕਾਰ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਲਈ ਜਲਦ ਹੀ ਇਕ ਮੰਚ ਤਿਆਰ ਕਰੇਗੀ। ਲੈਮ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਰੇ ਪੱਖ ਆਪਸੀ ਸਮਝਦਾਰੀ ਦਿਖਾਉਣਗੇ ਅਤੇ ਇਕ-ਦੂਜੇ ਦੀ ਇੱਜਤ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਸਾਰੇ ਮੁੱਦਿਆਂ 'ਤੇ ਲੋਕਾਂ ਨਾਲ ਖੁੱਲ੍ਹੇ ਤੌਰ 'ਤੇ ਸਿੱਧੀ ਗੱਲਬਾਤ ਕੀਤੀ ਜਾਵੇਗੀ ਤੇ ਇਸ ਰਾਹੀਂ ਵੱਖ-ਵੱਖ ਰਾਜਨੀਤਕ ਉਦੇਸ਼ ਅਤੇ ਟਕਰਾਅ ਨੂੰ ਦੂਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਾਂਗਕਾਂਗ 'ਚ ਲੋਕਤੰਤਰ ਸਮਰਥਕ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਜਦਕਿ ਚੀਨ ਦੇ ਸਮਰਥਕ ਵੀ ਇਸ ਦੇ ਜਵਾਬ 'ਚ ਪ੍ਰਦਰਸ਼ਨ ਅਤੇ ਰੈਲੀਆਂ ਦਾ ਪ੍ਰਬੰਧ ਕਰਦੇ ਰਹੇ ਹਨ।