ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ 1 ਦੀ ਮੌਤ

09/09/2017 12:36:32 PM

ਮਾਂਟਰੀਅਲ— ਸ਼ੁੱਕਰਵਾਰ ਸ਼ਾਮ ਨੂੰ ਮਾਂਟਰੀਅਲ ਵਿਚ ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਟੱਕਰ ਵਿਚ ਇਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਾਂਟਰੀਅਲ ਪੁਲਸ ਦਾ ਕਹਿਣਾ ਹੈ ਕਿ ਇਹ ਟੱਕਰ ਡੇਸ ਸੋਰਸਸ ਐਂਡ ਪਿਏਰੇਫੰਡਸ ਬੁੱਲਵਰਡਸ ਦੇ ਚੌਰਾਹੇ 'ਤੇ ਹੋਈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਚੌਰਾਹੇ 'ਤੇ ਲਾਲ ਬੱਤੀ ਦੇ ਸਿਗਨਲ 'ਤੇ ਨਹੀਂ ਰੁਕਿਆ, ਜਿਸ ਕਾਰਨ ਕਾਰ ਨਾਲ ਉਸ ਦੀ ਟੱਕਰ ਹੋ ਗਈ ਅਤੇ ਉਹ ਸਿਗਨਲ ਵਾਲੇ ਖੰਭੇ ਨਾਲ ਟਕਰਾਅ ਗਿਆ, ਜਿਹੜਾ ਕਿ ਬਾਅਦ ਵਿਚ ਦੂਜੇ ਵਾਹਨਾਂ 'ਤੇ ਜਾ ਡਿੱਗਿਆ। ਹਾਦਸੇ ਵਿਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਇਸ ਹਾਦਸੇ ਵਿਚ ਕੋਈ ਹੋਰ ਜ਼ਖਮੀ ਨਹੀਂ ਹੋਇਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News