ਕੈਪੀਟਲ ਹਿੱਲ ਹਮਲੇ ਨੇ ਅਮਰੀਕੀ ਲੋਕਤੰਤਰ ਨੂੰ ਪਾਇਆ ਖਤਰੇ ’ਚ

Saturday, Jun 11, 2022 - 02:14 AM (IST)

ਵਾਸ਼ਿੰਗਟਨ (ਭਾਸ਼ਾ)-ਕੈਪੀਟਲ ਹਿੱਲ (ਅਮਰੀਕੀ ਸੰਸਦ ਭਵਨ) ਵਿਚ ਹੋਏ ਦੰਗਿਆਂ ਅਤੇ 2020 ਦੇ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਪਲਟਣ ਦੇ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਦੀ ਜਾਂਚ ਕਰ ਰਹੀ 1/6 ਕਮੇਟੀ ਨੇ ਕਿਹਾ ਕਿ ਜਾਨਲੇਵਾ ਹਮਲੇ ਅਤੇ ਉਸਦੇ ਲਈ ਜ਼ਿੰਮੇਵਾਰ ਝੂਠ ਕਾਰਨ ਢਾਈ ਸਦੀ ਪੁਰਾਣਾ ਸੰਵੈਧਾਨਿਕ ਲੋਕਤੰਤਰ ਖਤਰੇ ਪੈ ਗਿਆ ਹੈ।

ਇਹ ਵੀ ਪੜ੍ਹੋ :ਆਮ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਤਸੀਹੇ ਦੇ ਰਿਹੈ ਤਾਲਿਬਾਨ : HRW

ਪ੍ਰਤੀਨਿਧ ਸਭਾ ਦੇ ਮੈਂਬਰ ਬੇਨੀ ਥਾਮਪਸਨ ਨੇ ਕਿਹਾ ਕਿ ਕੈਪੀਟਲ ਹਮਲੇ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡੇਨ ਨੂੰ ਚੋਣਾਂ ਦੀ ਜਿੱਤ ਨੂੰ ਪਲਟਣ ਦੀ ਆਸਾਧਾਰਣ ਕੋਸ਼ਿਸ਼ਾਂ ’ਤੇ ਕਮੇਟੀ ਦੀ ਸਾਲ ਭਰ ਚੱਲੀ ਜਾਂਚ ’ਤੇ ਅਮਰੀਕਾ ਦੀ ਪ੍ਰਤੀਕਿਰਿਆ ਨੂੰ ਦੁਨੀਆ ਦੇਖ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੋਂ ਲੰਬੇ ਸਮੇਂ ਤੋਂ ਇਕ ਮਹਾਨ ਦੇਸ਼ ਬਣਨ ਦੀ ਉਮੀਦ ਕੀਤੀ ਜਾ ਰਹੀ ਹੈ। ਅਸੀਂ ਇਹ ਭੂਮਿਕਾ ਕਿਵੇਂ ਨਿਭਾ ਸਕਦੇ ਹਾਂ, ਜਦੋਂ ਸਾਡਾ ਖੁਦ ਦਾ ਸਦਨ ਇਸ ਤਰ੍ਹਾਂ ਅਵਿਵਸਥਿਤ ਹੈ। ਸਾਨੂੰ ਸੱਚਾਈ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪਾਕਿ 'ਚ ਖੋਤਿਆਂ ਦੀ ਵਧੀ ਆਬਾਦੀ, 57 ਲੱਖ ਹੋਈ ਗਿਣਤੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News