ਪਾਕਿ ''ਚ 21 ਸਾਲਾ ਲੜਕੀ ਹੋਈ ਜ਼ਬਰ-ਜਨਾਹ ਦੀ ਸ਼ਿਕਾਰ

06/22/2018 1:51:11 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਵੀ ਔਰਤਾਂ ਨਾਲ ਹੁੰਦੇ ਜ਼ਬਰ ਜਨਾਹ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲੇ ਵਿਚ ਕੱਲ ਕਰਾਚੀ ਸ਼ਹਿਰ ਵਿਚ ਤਿੰਨ ਸ਼ਖਸ ਬੰਦੂਕ ਦੀ ਨੋਕ 'ਤੇ 21 ਸਾਲਾ ਲੜਕੀ ਨੂੰ ਪਬਲਿਕ ਪਾਰਕ ਵਿਚੋਂ ਅਗਵਾ ਕਰ ਕੇ ਲੈ ਗਏ। ਫਿਰ ਉਨ੍ਹਾਂ ਤਿੰਨਾਂ ਨੇ ਉਸ ਨਾਲ ਬਲਾਤਕਾਰ ਕੀਤਾ। ਇਹ ਜਾਣਕਾਰੀ ਪੁਲਸ ਅਧਿਕਾਰੀਆਂ ਨੇ ਦਿੱਤੀ। ਇਹ ਘਟਨਾ ਬੀਤੀ ਸ਼ਾਮ ਪਾਕਿਸਤਾਨ ਦੀ ਵਿੱਤੀ ਰਾਜਧਾਨੀ ਦੇ ਗੁਲਸ਼ਾ-ਏ-ਹਦੀਦ ਇਲਾਕੇ ਵਿਚ ਵਾਪਰੀ। 
ਇਕ ਪੁਲਸ ਅਧਿਕਾਰੀ ਮੁਤਾਬਕ ਲੜਕੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਪਾਰਕ ਦੇ ਬਾਹਰ ਖੜ੍ਹੀ ਸੀ। ਉਦੋਂ ਕਾਰ ਵਿਚ ਸਵਾਰ ਤਿੰਨ ਸ਼ਖਸ ਬੰਦੂਕ ਦੀ ਨੋਕ 'ਤੇ ਉਸ ਨੂੰ ਅਗਵਾ ਕਰ ਕੇ ਲੈ ਗਏ। ਸੀਨੀਅਰ ਪੁਲਸ ਸੁਪਰਡੈਂਟ ਮਲੀਰ, ਅਬੀਦ ਹੁਸੈਨ ਕਯਮਖਾਨੀ ਨੇ ਦੱਸਿਆ ਕਿ ਬਲਾਤਕਾਰ ਦੇ ਬਾਅਦ ਦੋਸ਼ੀ ਸ਼ਖਸ ਉਸ ਨੂੰ ਘਰ ਦੇ ਬਾਹਰ ਛੱਡ ਕੇ ਭੱਜ ਗਏ। ਪੁਲਸ ਮੁਤਾਬਕ ਲੜਕੀ ਦੇ ਪਿਤਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਦੋਸ਼ੀਆਂ ਵਿਚੋਂ ਇਕ ਸ਼ਖਸ ਉਸ ਦਾ ਗੁਆਂਢੀ ਹੈ। ਕਯਮਖਾਨੀ ਨੇ ਦੱਸਿਆ ਕਿ ਮੈਡੀਕਲ ਜਾਂਚ ਵਿਚ ਲੜਕੀ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਤੀਜੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਿਸ ਕਾਰ ਵਿਚ ਲੜਕੀ ਨੂੰ ਅਗਵਾ ਕਰ ਕੇ ਲਿਜਾਇਆ ਗਿਆ ਸੀ ਪੁਲਸ ਨੇ ਉਸ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ।


Related News