ਪਾਕਿ 'ਚ ਡਿੱਗੀ ਮਿਜ਼ਾਈਲ ਦੇ ਮਾਮਲੇ 'ਚ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ, ਆਖੀ ਇਹ ਗੱਲ
Tuesday, Mar 15, 2022 - 10:41 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਕਿਹਾ ਹੈ ਕਿ ਹਾਲ ਵਿਚ ਭਾਰਤ ਵੱਲੋਂ ਪਾਕਿਸਤਾਨ ਵਿਚ ਡਿੱਗੀ ਮਿਜ਼ਾਈਲ ਦੇ ਅਚਾਨਕ ਚੱਲਣ ਦੇ ਇਲਾਵਾ ਹੋਰ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ। ਭਾਰਤ ਸਰਕਾਰ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 2 ਦਿਨ ਪਹਿਲਾਂ ਗ਼ਲਤੀ ਨਾਲ ਇਕ ਮਿਜ਼ਾਈਲ ਚੱਲ ਗਈ ਸੀ, ਜੋ ਪਾਕਿਸਤਾਨ ਵਿਚ ਡਿੱਗੀ ਅਤੇ ਇਹ 'ਅਫ਼ਸੋਸਜਨਕ' ਘਟਨਾ ਰੁਟੀਨ ਮੇਨਟੇਨੈਂਸ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਹੋਈ ਸੀ।
ਇਹ ਵੀ ਪੜ੍ਹੋ: ਹੁਣ ਅਮਰੀਕਾ ਦੇ ਟਰੱਕ ਡਰਾਈਵਰਾਂ ਨੇ ਸਰਕਾਰ ਖ਼ਿਲਾਫ਼ ਖ਼ੋਲ੍ਹਿਆ ਮੋਰਚਾ, ਵਾਸ਼ਿੰਗਟਨ 'ਚ ਲਾਇਆ ਜਾਮ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਸੋਮਵਾਰ ਨੂੰ ਇਕ ਰੋਜ਼ਾਨਾ ਨਿਊਜ਼ ਕਾਨਫਰੰਸ ਵਿਚ ਕਿਹਾ, 'ਜਿਵੇਂ ਕਿ ਤੁਸੀਂ ਸਾਡੇ ਭਾਰਤੀ ਸਹਿਯੋਗੀਆਂ ਤੋਂ ਵੀ ਸੁਣਿਆ ਹੈ ਕਿ ਇਹ ਘਟਨਾ ਇਕ ਗ਼ਲਤੀ ਦੇ ਇਲਾਵਾ ਹੋਰ ਕੁੱਝ ਨਹੀਂ ਸੀ, ਸਾਨੂੰ ਵੀ ਇਸ ਦੇ ਪਿੱਛੇ ਹੋਰ ਕੋਈ ਕਾਰਨ ਨਜ਼ਰ ਨਹੀਂ ਆਉਂਦਾ।' ਪ੍ਰਾਈਸ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, 'ਤੁਸੀਂ ਇਸ ਸਬੰਧ ਵਿਚ ਹੋਰ ਕੋਈ ਵੀ ਸਵਾਲ ਭਾਰਤੀ ਰੱਖਿਆ ਮੰਤਰਾਲਾ ਤੋਂ ਕਰੋ। ਉਨ੍ਹਾਂ ਨੇ 9 ਮਾਰਚ ਨੂੰ ਇਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਸੀ ਕਿ ਅਸਲ ਵਿਚ ਉਸ ਦਿਨ ਕੀ ਹੋਇਆ ਸੀ। ਅਸੀਂ ਉਸ ਤੋਂ ਇਲਾਵਾ ਕੋਈ ਟਿੱਪਣੀ ਨਹੀਂ ਕਰ ਸਕਦੇ।'
ਇਹ ਵੀ ਪੜ੍ਹੋ: ਜਾਪਾਨ 'ਚ ਸਕੂਲਾਂ ਨੇ ਕੁੜੀਆਂ ਦੇ 'ਪੋਨੀਟੇਲ' ਕਰਨ 'ਤੇ ਲਗਾਈ ਪਾਬੰਦੀ, ਦਿੱਤਾ ਅਜੀਬੋ-ਗ਼ਰੀਬ ਤਰਕ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।