ਕੈਨੇਡਾ ''ਚ ਹੁਣ ਖਾਂਸੀ ਤੇ ਬੁਖਾਰ ਵਾਲੇ ਲੋਕਾਂ ਲਈ ਇਹ ਸੁਵਿਧਾਵਾਂ ਬੰਦ

03/28/2020 11:37:34 PM

ਟੋਰਾਂਟੋ - ਸੋਮਵਾਰ ਦੁਪਹਿਰ ਤੋਂ ਘਰੇਲੂ ਫਲਾਈਟਾਂ ਤੇ ਰੇਲ ਗੱਡੀਆਂ ਵਿਚ ਉਹ ਲੋਕ ਸਵਾਰ ਨਹੀਂ ਹੋ ਸਕਣਗੇ ਜਿਨ੍ਹਾਂ ਵਿਚ ਕੋਵਿਡ-19 ਨਾਲ ਸਬੰਧਤ ਕੋਈ ਵੀ ਲੱਛਣ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਾਰੇ ਕੈਨੇਡੀਅਨਾਂ ਨੂੰ ਨਾਵਲ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦੀ ਕੋਸ਼ਿਸ਼ ਵਿਚ ਵੱਧ ਤੋਂ ਵੱਧ ਘਰਾਂ ਵਿਚ ਰਹਿਣਾ ਚਾਹੀਦਾ ਹੈ, ਖ਼ਾਸਕਰ ਜਿਨ੍ਹਾਂ ਵਿਚ ਕੋਵਿਡ-19 ਦੇ ਲੱਛਣ ਹਨ ਉਨ੍ਹਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ। ਇਨ੍ਹਾਂ ਲੱਛਣਾਂ ਵਿਚ ਬੁਖਾਰ ਅਤੇ ਖੰਘ ਸ਼ਾਮਲ ਹਨ।

 

ਜਸਟਿਨ ਟਰੂਡੋ ਨੇ ਕਿਹਾ ਕਿ ਏਅਰਲਾਈਨਾਂ ਤੇ ਰੇਲ ਕੰਪਨੀਆਂ ਨੂੰ ਹੋਰ ਅਧਿਕਾਰ ਦਿੱਤੇ ਜਾ ਰਹੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਈ ਵੀ ਕੋਵਿਡ-19 ਲੱਛਣਾਂ ਵਾਲਾ ਯਾਤਰਾ ਨਾ ਕਰੇ। ਉਨ੍ਹਾਂ ਕਿਹਾ ਕਿ ਇਹ ਨਵੇਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਇਨ੍ਹਾਂ ਕੰਪਨੀਆਂ ਦੀ ਜਿੰਮੇਵਾਰੀ ਹੋਵੇਗੀ।
ਟਰੂਡੋ ਨੇ ਪਨਾਮਾ ਦੇ ਤੱਟ 'ਤੇ ਇਕ ਕਰੂਜ਼ ਜਹਾਜ਼ ਵਿਚ ਫਸੇ 248 ਕੈਨੇਡੀਅਨਾਂ ਦੀ ਸਥਿਤੀ ਸਬੰਧੀ ਵੀ ਜਾਣਕਾਰੀ ਦਿੱਤੀ, ਜਿਥੇ ਕੁਝ ਯਾਤਰੀਆਂ ਦੇ ਕੋਵਿਡ -19 ਦੇ ਟੈਸਟ ਪੋਜ਼ੀਟਿਵ ਆਏ ਹਨ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਉਹ ਲੋਕ ਜਿਨ੍ਹਾਂ ਨੂੰ ਬੁਖਾਰ, ਖੰਘ ਜਾਂ ਸਾਹ ਲੈਣ ਵਿਚ ਤਕਲੀਫ ਹੋਵੇਗੀ, ਉਹ ਕੈਨੇਡਾ ਵਿਚ ਕਿਸੇ ਵੀ ਸੂਬੇ ਤੇ ਸ਼ਹਿਰਾਂ ਵਿਚਕਾਰ ਹਵਾਈ ਤੇ ਰੇਲ ਯਾਤਰਾ ਨਹੀਂ ਕਰ ਸਕਣਗੇ। ਹਾਲਾਂਕਿ ਟਰੂਡੋ ਨੇ ਕਿਹਾ ਕਿ ਇਹ ਨਿਯਮ ਬੱਸ ਯਾਤਰਾ ਉੱਤੇ ਲਾਗੂ ਨਹੀਂ ਹੋਵੇਗਾ, ਜੋ ਫੈਡਰਲ ਸਰਕਾਰ ਦੇ ਅਧੀਨ ਨਹੀਂ ਹਨ।


Sanjeev

Content Editor

Related News