ਬੱਚਿਆਂ ਦੇ ਸਕੂਲ ਜਾਣ ਨੂੰ ਲੈ ਕੇ ਕੈਨੇਡਾ-ਅਮਰੀਕਾ ''ਚ ਘਬਰਾਏ ਮਾਪੇ

Sunday, Aug 23, 2020 - 02:35 PM (IST)

ਬੱਚਿਆਂ ਦੇ ਸਕੂਲ ਜਾਣ ਨੂੰ ਲੈ ਕੇ ਕੈਨੇਡਾ-ਅਮਰੀਕਾ ''ਚ ਘਬਰਾਏ ਮਾਪੇ

ਓਟਾਵਾ- ਕੋਰੋਨਾ ਵਾਇਰਸ ਦੇ ਡਰ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਘਰਾਂ ਵਿਚੋਂ ਬਾਹਰ ਨਹੀਂ ਭੇਜਣਾ ਚਾਹੁੰਦੇ ਤੇ ਜਦੋਂ ਗੱਲ ਸਕੂਲ ਜਾਣ ਦੀ ਆਉਂਦੀ ਹੈ ਤਾਂ ਉਨ੍ਹਾਂ ਦੀ ਚਿੰਤਾ ਦੁੱਗਣੀ ਹੋ ਜਾਂਦੀ ਹੈ। 

ਬੱਚਿਆਂ ਦੀ ਪੜ੍ਹਾਈ ਵੀ ਜ਼ਰੂਰੀ ਹੈ ਕਿ ਕਿਤੇ ਉਨ੍ਹਾਂ ਦਾ ਸਾਲ ਖਰਾਬ ਨਾ ਹੋ ਜਾਵੇ ਪਰ ਨਾਲ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਪਹਿਲ ਦੇਣਾ ਮਾਪਿਆਂ ਦਾ ਪਹਿਲਾ ਫਰਜ਼ ਹੈ। ਇਸੇ ਕਾਰਨ ਬਹੁਤੇ ਮਾਪੇ ਅਜੇ ਫੈਸਲਾ ਨਹੀਂ ਕਰ ਸਕੇ ਕਿ ਸਤੰਬਰ ਵਿਚ ਸਕੂਲ ਖੁੱਲ੍ਹਣ 'ਤੇ ਉਹ ਬੱਚਿਆਂ ਨੂੰ ਸਕੂਲ ਭੇਜਣ ਜਾਂ ਨਾ।

ਇਸ ਸਬੰਧੀ ਇਕ ਸਰਵੇ ਵਿਚ ਪਤਾ ਲੱਗਾ ਹੈ ਕਿ ਲਗਭਗ 44 ਫੀਸਦੀ ਕੈਨੇਡੀਅਨ ਅਤੇ 39 ਫੀਸਦੀ ਅਮਰੀਕੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਚਿੰਤਾ ਵਿਚ ਹਨ। ਗਰਮੀਆਂ ਦੇ ਅਖੀਰ ਵਿਚ ਬੱਚਿਆਂ ਨੂੰ ਸਕੂਲ ਭੇਜਣ ਦੇ ਸਵਾਲ 'ਤੇ 66 ਫੀਸਦੀ ਕੈਨੇਡੀਅਨਾਂ ਤੇ 72 ਫੀਸਦੀ ਅਮਰੀਕੀਆਂ ਨੇ ਚਿੰਤਾ ਪ੍ਰਗਟਾਈ।

ਤੁਹਾਨੂੰ ਦੱਸ ਦਈਏ ਕਿ ਸਤੰਬਰ ਵਿਚ ਦੋਹਾਂ ਦੇਸ਼ਾਂ ਦੇ ਸਕੂਲ ਖੁੱਲ੍ਹ ਜਾਣੇਗੇ। ਬੀਤੇ ਦਿਨੀਂ ਜਦ ਕੈਨੇਡਾ ਦੇ ਪ੍ਰਧਾਨ ਮੰਤਰੀ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ  ਲਈ ਤਿਆਰ ਹਨ ਤਾਂ ਟਰੂਡੋ ਨੇ ਗੋਲ-ਮੋਲ ਜਿਹਾ ਜਵਾਬ ਦਿੱਤਾ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਸਖਤੀ ਨਾਲ ਘੋਸ਼ਣਾ ਕਰ ਰਹੇ ਹਨ ਕਿ ਉਹ ਜਲਦੀ ਸਕੂਲ ਖੁਲ੍ਹਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। 
 


author

Lalita Mam

Content Editor

Related News