ਕੈਨੇਡੀਅਨ ਟੀਮ ਦੀ ਪੰਜਾਬਣ ਸਹਾਇਕ ਕੋਚ ਨੂੰ ਓਲੰਪਿਕਸ 'ਚੋਂ ਕੀਤਾ ਬਾਹਰ, ਜਾਣੋ ਕੀ ਹੈ ਵਜ੍ਹਾ

Friday, Jul 26, 2024 - 05:27 PM (IST)

ਕੈਨੇਡੀਅਨ ਟੀਮ ਦੀ ਪੰਜਾਬਣ ਸਹਾਇਕ ਕੋਚ ਨੂੰ ਓਲੰਪਿਕਸ 'ਚੋਂ ਕੀਤਾ ਬਾਹਰ, ਜਾਣੋ ਕੀ ਹੈ ਵਜ੍ਹਾ

ਵੈਨਕੂਵਰ : ਕੈਨੇਡੀਅਨ ਫੁੱਟਬਾਲ ਟੀਮ ਦੀ ਸਹਾਇਕ ਕੋਚ ਜੈਸਮਿਨ ਮੰਡੇਰ ਸਣੇ 2 ਜਾਣਿਆ ਨੂੰ ਪੈਰਿਸ ਓਲੰਪਿਕਸ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਜਦਕਿ ਮੁੱਖ ਕੋਚ ਨਿਊਜੀਲੈਂਡ ਵਿਰੁੱਧ ਹੋਣ ਵਾਲੇ ਮੈਚ ਵਿੱਚ ਸ਼ਾਮਲ ਨਹੀਂ ਹੋ ਸਕੇਗੀ। ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਨਾਲ ਸੰਬੰਧਤ ਜੈਸਮਿਨ ਮੰਡੇਰ ਅਤੇ ਕੈਨੇਡੀਅਨ ਮਹਿਲਾ ਫੁੱਟਬਾਲ ਟੀਮ ਦੇ ਹੋਰਨਾਂ ਪ੍ਰਬੰਧਕਾਂ ਵਿਰੁੱਧ ਡਰੋਨ ਰਾਹੀਂ ਨਿਊਜੀਲੈਂਡ ਟੀਮ ਦੀ ਜਾਸੂਸੀ ਕਰਨ ਦੇ ਦੋਸ਼ ਲੱਗੇ ਸਨ।
ਜੈਸਮਿਨ ਮੰਡੇਰ ਦੇ ਕੋਚ ਰਹਿ ਚੁੱਕੇ ਮਾਰਕੋ ਕੌਰਨੇਲ ਮੁਤਾਬਕ ਹਮੇਸ਼ਾਂ ਤੋਂ ਹੀ ਉਸਦਾ ਸੁਪਨਾ ਸੌਕਰ ਰਿਹਾ ਹੈ ਕਿ ਉਹ ਆਪਣੇ ਸਮੇਂ ਦੀਆਂ ਬਿਹਤਰੀਨ ਖਿਡਾਰਨਾਂ ਵਿੱਚੋਂ ਇਕ ਸੀ ਪਰ ਤਾਜਾ ਘਟਨਾ ਬਾਰੇ ਪਤਾ ਲੱਗਾ ਤਾਂ ਬੇਹੱਦ ਵੱਡਾ ਝਟਕਾ ਲੱਗਾ। ਇਸ ਦੌਰਾਨ ਕੈਨੇਡੀਅਨ ਉਲੰਪਿਕ ਕਮੇਟੀ ਦੇ ਮੁੱਖ ਕਾਰਜਕਾਰੀ ਅਫਸਰ ਡੇਵਿਡ ਸੂਮੇਕਰ ਨੇ ਕਿਹਾ ਕਿ ਡਰੋਨ ਵਰਤਣ 'ਚ ਕਥਿਤ ਤੌਰ 'ਤੇ ਸ਼ਾਮਲ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੀਆਂ ਚੀਜ਼ਾਂ ਕੈਨੇਡੀਅਨ ਉਲੰਪਿਕ ਕਮੇਟੀ ਦੇ ਮਿਆਰ ਨਾਲ ਮੇਲ ਨਹੀਂ ਖਾਂਦੀ।
ਦੱਸ ਦਈਏ ਕਿ ਕੇਨੇਡਾ ਤੇ ਨਿਊਜੀਲੈਂਡ ਵਿਚਕਾਰ ਪਹਿਲਾ ਮੈਚ ਹੈ। ਨਿਊਜੀਲੈਂਡ ਮੰਗ ਕਰ ਰਿਹਾ ਹੈ ਕਿ ਜੇਕਰ ਕੈਨੇਡਾ ਜਿੱਤ ਵੀ ਜਾਂਦੀ ਹੈ ਤਾਂ ਵੀ ਕੈਨੇਡਾ ਨੂੰ ਕੋਈ ਸਕੋਰ ਨਾ ਦਿੱਤਾ ਜਾਵੇ। ਟੋਕੀਓ ਉਲੰਪਿਕਸ 'ਚ ਕੈਨੇਡਾ ਦੀਆਂ ਕੁੜੀਆਂ ਨੇ ਗੋਲਡ ਮੈਡਲ ਜਿੱਤਿਆ ਸੀ, ਪਰ ਇਸ ਵਾਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ 2 ਮੌਕਿਆਂ ਉੱਤੇ ਵਿਰੋਧੀ ਟੀਮ ਦੀ ਖੇਡ ਰਣਨੀਤੀ ਪਤਾ ਕਰਨ ਲਈ ਡਰੋਨ ਦਾ ਇਸਤੇਮਾਲ ਕਰਨ ਦੇ ਦੋਸ਼ ਲੱਗੇ ਹਨ। ਇਹ ਵੀ ਕੋਈ ਪਹਿਲੀ ਵਾਰ ਨਹੀਂ ਹੈ ਜਦ ਕੈਨੇਡਾ ਦੀ ਟੀਮ 'ਤੇ ਡਰੋਨ ਵਿਵਾਦ ਵਿੱਚ ਘਿਰੀ ਹੋਵੇ। 2021 ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਉਸ ਵੇਲੇ ਹਡੁੱਰਾਸ ਦੀ ਟੀਮ ਨੇ ਖੇਡਣ ਤੋਂ ਹੀ ਇਨਕਾਰ ਕਰ ਦਿੱਤਾ ਸੀ, ਜਦ ਉਨ੍ਹਾਂ ਨੇ ਆਪਣੇ ਉਪਰ ਡਰੋਨ ਉੱਡਦਾ ਵੇਖਿਆ ਸੀ ਹਲਾਂਕਿ ਬਾਅਦ ਵਿੱਚ ਮੈਚ ਹੋਇਆ ਤੇ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਰਹੀਆਂ। 


author

DILSHER

Content Editor

Related News