ਕੈਨੇਡਾ 'ਚ ਕਤਲ ਕੀਤੀ ਗਈ ਹਰਪ੍ਰੀਤ ਕੌਰ ਦੇ ਮਾਮਲੇ 'ਚ ਪਤੀ 'ਤੇ ਵੱਡਾ ਦੋਸ਼

12/19/2022 12:46:28 PM

ਟੋਰਾਂਟੋ (ਏਜੰਸੀ)- ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਇਕ 40 ਸਾਲਾ ਕੈਨੇਡੀਅਨ-ਸਿੱਖ ਵਿਅਕਤੀ ‘ਤੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਸਰੀ ਦੇ ਨਵਿੰਦਰ ਗਿੱਲ ਨੂੰ 7 ਦਸੰਬਰ ਨੂੰ ਆਪਣੀ ਪਤਨੀ ਹਰਪ੍ਰੀਤ ਕੌਰ (40) ਨੂੰ ਕਈ ਵਾਰ ਚਾਕੂ ਮਾਰਨ ਦੇ ਦੋਸ਼ ਵਿੱਚ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਹਿਰਾਸਤ ਵਿੱਚ ਲੈ ਲਿਆ ਸੀ। ਗਿੱਲ ਨੂੰ ਘਟਨਾ ਵਾਲੀ ਰਾਤ ਸ਼ੱਕੀ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਇੱਕ ਦਿਨ ਬਾਅਦ ਛੱਡ ਦਿੱਤਾ ਗਿਆ ਸੀ। ਪੁਲਸ ਨੇ ਕਿਹਾ ਕਿ ਉਸ ਨੂੰ ਪਿਛਲੇ ਹਫ਼ਤੇ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਚਾਰਜ ਕੀਤਾ ਗਿਆ। ਲੋਅਰ ਮੇਨਲੈਂਡ ਦੇ ਆਈ.ਐੱਚ.ਆਈ.ਟੀ. ਨੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "15 ਦਸੰਬਰ ਨੂੰ ਪੀੜਤਾ ਦੇ ਪਤੀ 40 ਸਾਲਾ ਨਵਿੰਦਰ ਗਿੱਲ ਨੂੰ ਸਰੀ ਆਰ.ਸੀ.ਐੱਮ.ਪੀ. ਦੇ ਸਹਿਯੋਗ ਨਾਲ ਆਈ.ਐੱਚ.ਆਈ.ਟੀ. ਜਾਂਚਕਰਤਾਵਾਂ ਵੱਲੋਂ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ।" ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “16 ਦਸੰਬਰ ਨੂੰ, ਨਵਿੰਦਰ ਗਿੱਲ ਵਿਰੁੱਧ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ।'

ਇਹ ਵੀ ਪੜ੍ਹੋ: ਬ੍ਰਿਟੇਨ : ਭਾਰਤੀ ਨਰਸ ਅਤੇ 2 ਬੱਚਿਆਂ ਦੇ ਤੀਹਰੇ ਕਤਲ ਦੇ ਦੋਸ਼ 'ਚ ਘਿਰਿਆ ਪਤੀ

ਪੀੜਤ, ਤਿੰਨ ਬੱਚਿਆਂ ਦੀ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਸੀ। ਸਾਰਜੈਂਟ ਆਈ.ਐੱਚ.ਆਈ.ਟੀ. ਦੇ ਟਿਮੋਥੀ ਪਿਰੋਟੀ ਨੇ ਉਦੋਂ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਜਾਂਚਕਰਤਾ ਮਾਮਲੇ ਨੂੰ ਸੁਲਝਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਪਿਰੋਟੀ ਨੇ ਕਿਹਾ, "ਇਹ ਘਟਨਾਵਾਂ ਨਾ ਸਿਰਫ਼ ਪੀੜਤ ਦੇ ਪਰਿਵਾਰ ਅਤੇ ਦੋਸਤਾਂ 'ਤੇ, ਸਗੋਂ ਪੂਰੇ ਭਾਈਚਾਰੇ 'ਤੇ ਮਹੱਤਵਪੂਰਨ ਪ੍ਰਭਾਵ ਪਾਉਂਦੀਆਂ ਹਨ।" ਇਹ ਇਸ਼ਾਰਾ ਕਰਦੇ ਹੋਏ ਕਿ ਇਹ ਘਰੇਲੂ ਹਿੰਸਾ ਦਾ ਮਾਮਲਾ ਹੋ ਸਕਦਾ ਹੈ, ਉਨ੍ਹਾਂ ਕਿਹਾ, "ਕਿਸੇ ਵੀ ਸਮੇਂ ਜਦੋਂ ਘਰੇਲੂ ਹਿੰਸਾ ਦਾ ਕੋਈ ਇਲਜ਼ਾਮ ਹੁੰਦਾ ਹੈ, ਪੁਲਸ ਇਸਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ।" ਇਸ ਦੌਰਾਨ ਭਾਰਤ ਵਿੱਚ ਹਰਪ੍ਰੀਤ ਦੇ ਪਰਿਵਾਰ ਲਈ ਯਾਤਰਾ ਦੇ ਖ਼ਰਚੇ, ਅੰਤਿਮ ਸੰਸਕਾਰ ਦੇ ਪ੍ਰਬੰਧਾਂ ਅਤੇ ਕਾਨੂੰਨੀ ਫੀਸਾਂ ਨੂੰ ਕਵਰ ਕਰਨ ਵਿੱਚ ਮਦਦ ਕਰਨ ਲਈ ਇੱਕ GoFundMe ਮੁਹਿੰਮ ਸ਼ੁਰੂ ਕੀਤੀ ਗਈ ਹੈ। GoFundMe ਦੇ ਬਿਆਨ ਵਿੱਚ ਕਿਹਾ ਗਿਆ ਹੈ, "ਹਰਪ੍ਰੀਤ ਦੇ ਮਾਤਾ-ਪਿਤਾ ਅਤੇ ਉਸਦਾ ਭਰਾ ਭਾਰਤ ਵਿੱਚ ਰਹਿੰਦੇ ਹਨ। ਉਹਨਾਂ ਲਈ ਆਪਣੀ ਖੂਬਸੂਰਤ ਧੀ ਅਤੇ ਭੈਣ ਦੀ ਮੌਤ ਨੂੰ ਸਹਿਣ ਕਰਨਾ ਬਹੁਤ ਮੁਸ਼ਕਲ ਹੈ।" ਹਰਪ੍ਰੀਤ ਦੇ ਮਾਤਾ-ਪਿਤਾ ਆਪਣੇ ਦੋਹਤੇ-ਦੋਹਤੀਆਂ ਦੇ ਭਵਿੱਖ ਬਾਰੇ ਚਿੰਤਤ ਹਨ ਅਤੇ ਉਨ੍ਹਾਂ ਦੀ ਕਸਟਡੀ ਬਾਰੇ ਕਾਨੂੰਨੀ ਸਲਾਹ ਲੈਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ: ਅਮਰੀਕਾ: ਖ਼ਰਾਬ ਮੌਸਮ ਕਾਰਨ ਜਹਾਜ਼ ਦਾ ਵਿਗੜਿਆ ਸੰਤੁਲਨ, 12 ਯਾਤਰੀ ਗੰਭੀਰ ਜ਼ਖ਼ਮੀ (ਵੀਡੀਓ)


cherry

Content Editor

Related News