ਕੇਨੈਡਾ ਪੁਲਸ ਨੇ ਫਿਰੌਤੀ ਦੇ ਮਾਮਲੇ ''ਚ ਚਾਰ ਐੱਨਆਰਆਈ ਕੀਤੇ ਗ੍ਰਿਫਤਾਰ

Thursday, Dec 26, 2024 - 03:29 PM (IST)

ਕੇਨੈਡਾ ਪੁਲਸ ਨੇ ਫਿਰੌਤੀ ਦੇ ਮਾਮਲੇ ''ਚ ਚਾਰ ਐੱਨਆਰਆਈ ਕੀਤੇ ਗ੍ਰਿਫਤਾਰ

ੳਨਟਾਰੀੳ (ਰਾਜ ਗੋਗਨਾ) : ਕੈਨੇਡਾ 'ਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਜਬਰੀ ਵਸੂਲੀ ਕਰਨ ਦੇ ਦੋਸ਼ ਵਿੱਚ 4 ਐੱਨਆਰਆਈ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਚਾਰਾਂ 'ਤੇ ਸ਼ੋਸ਼ਲ ਮੀਡੀਆ ਰਾਹੀਂ ਕੈਨੇਡਾ 'ਚ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ, ਧਮਕਾਉਣ ਦਾ ਦੋਸ਼ ਹੈ। ਬਾਅਦ ਵਿੱਚ ਉਨ੍ਹਾਂ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ ਸੀ। 

ਪੁਲਸ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਜਿਸ 'ਚ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਅਜਿਹੀਆਂ ਧਮਕੀਆਂ ਅਤੇ ਜਬਰੀ ਵਸੂਲੀ ਦੇ 60 ਤੋਂ ਵੱਧ ਮਾਮਲਿਆਂ ਦੀ ਜਾਂਚ ਕੀਤੀ ਗਈ ਹੈ। ਜਿਸ ਵਿੱਚ ਭਾਰਤੀ ਮੂਲ ਦੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਕੈਨੇਡਾ 'ਚ ਫਿਰੌਤੀ ਦਾ ਰੈਕੇਟ ਚਲਾ ਰਹੇ ਸੀ। ਜਿਸ 'ਚ ਦੱਖਣ-ਏਸ਼ਿਆਈ ਕਾਰੋਬਾਰਾਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਲੋਕਾਂ 'ਤੇ ਕੁਝ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਵੀ ਦੋਸ਼ ਲਗਾਇਆ ਜਾ ਰਿਹਾ ਹੈ। ਇਸ ਸਾਲ ਪੀਲ ਰੀਜਨ ਪੁਲਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚੋਂ ਚਾਰ ਭਾਰਤੀ ਮੂਲ ਦੇ ਸਨ। ਜਿਸ 'ਚ ਬੰਧੂਮਨ ਸੇਖੋਂ, ਹਰਮਨਜੀਤ ਸਿੰਘ, ਤੇਜਿੰਦਰ ਤਤਲਾ, ਦਿਨੇਸ਼ ਕੁਮਾਰ ਆਦਿ ਭਾਰਤੀ ਮੂਲ ਦੇ ਵਿਅਕਤੀਆਂ ਦੇ ਨਾਂ ਸ਼ਾਮਲ ਸਨ। ਪੁਲਸ ਜਾਂਚ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਜ਼ਬਰਦਸਤੀ, ਅਸਲਾ ਖੋਹਣ ਅਤੇ ਕੁੱਟਮਾਰ ਦੇ ਦੋਸ਼ ਵੀ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਚਾਰ ਲੋਕਾਂ ਦੇ ਨਾਲ ਪੰਜਵੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਅਫਗਾਨ ਮੂਲ ਦੀ ਇਕ ਲੜਕੀ ਸੀ। ਜੋ ਇੰਸਟਾਗ੍ਰਾਮ 'ਤੇ ਮਸ਼ਹੂਰ ਸੀ। ਉਹ ਕਾਰ ਡੀਲਰਸ਼ਿਪ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਪੀਲ ਪੁਲਸ ਮੁਖੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਵੱਲੋਂ ਕੀਤੀਆਂ ਗਈਆਂ ਹਰਕਤਾਂ ਦਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਸਿੱਧਾ ਅਸਰ ਪਿਆ ਹੈ। ਉਨ੍ਹਾਂ ਵੱਲੋਂ 'ਧਮਕਾਉਣ, ਜਬਰੀ ਵਸੂਲੀ ਕਰਨ ਅਤੇ ਨਿਸ਼ਾਨਾ ਬਣਾਉਣ ਦੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦਰਮਿਆਨ ਸਾਲ 2023 ਤੱਕ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਹਥਿਆਰ, ਚੋਰੀ ਦੇ ਵਾਹਨਾਂ ਸਮੇਤ ਕਈ ਨਾਜਾਇਜ਼ ਸਾਮਾਨ ਵੀ ਬਰਾਮਦ ਕੀਤਾ ਗਿਆ ਸੀ।

ਹਾਲਾਂਕਿ ਇਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੱਖਣੀ ਏਸ਼ੀਆਈ ਭਾਈਚਾਰੇ, ਜਿਨ੍ਹਾਂ ਨੂੰ ਮੁਲਜ਼ਮ ਨਿਸ਼ਾਨਾ ਬਣਾ ਰਹੇ ਸਨ, ਉਹਨਾਂ ਨੂੰ ਰਾਹਤ ਮਿਲੀ ਹੈ। ਪਰ ਫਿਰ ਵੀ ਇਸ ਵਿਰੁੱਧ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ, ਤਾਂ ਜੋ ਕੋਈ ਹੋਰ ਅਜਿਹਾ ਨਾ ਕਰੇ। ਗ੍ਰਿਫਤਾਰ ਕੀਤੇ ਗਏ ਹਰਮਨਜੀਤ ਸਿੰਘ (25) ਨੂੰ 4 ਜੁਲਾਈ ਨੂੰ ਬਰੈਂਪਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਮਈ 2024 'ਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਦੋਸ਼ ਲਾਏ ਜਾ ਰਹੇ ਹਨ। ਜਿਸ ਵਿੱਚ ਇੱਕ ਪੁਲਸ ਅਧਿਕਾਰੀ ਦੇ ਸਾਹਮਣੇ ਜਬਰਦਸਤੀ ਅਤੇ ਹਥਿਆਰ ਚੁੱਕਣ ਦੇ ਦੋਸ਼ ਲਗਾਏ ਜਾ ਰਹੇ ਸਨ। 44 ਸਾਲਾ ਤਜਿੰਦਰ ਤਤਲਾ ਨੂੰ ਵੀ 25 ਜੁਲਾਈ ਨੂੰ ਬਰੈਂਪਟਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਜੂਨ 2024 ਵਿਚ ਇਕ ਕਾਰੋਬਾਰੀ ਨੂੰ ਧਮਕੀ ਦੇਣ ਦਾ ਦੋਸ਼ ਸੀ। ਗ੍ਰਿਫਤਾਰੀ ਸਮੇਂ ਉਸ ਕੋਲੋਂ 3 ਹਥਿਆਰ ਵੀ ਬਰਾਮਦ ਕੀਤੇ ਗਏ ਹਨ। 24 ਸਾਲਾ ਦਿਨੇਸ਼ ਕੁਮਾਰ ਨੂੰ 14 ਅਗਸਤ ਨੂੰ ਹੈਮਿਲਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵਿਰੁੱਧ ਜੁਲਾਈ 2024 ਦੀ ਜ਼ਬਰਦਸਤੀ ਦੀ ਘਟਨਾ ਸਬੰਧੀ ਕਾਰਵਾਈ ਕੀਤੀ ਗਈ ਸੀ। ਰੁਖਸਾਰ ਅਚਕਜ਼ਈ (21) ਨੂੰ 30 ਜੁਲਾਈ ਨੂੰ ਬਰੈਂਪਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਵੀ ਉਪਰੋਕਤ ਦੋਸ਼ ਲਾਏ ਜਾ ਰਹੇ ਸਨ। 

ਇਨ੍ਹਾਂ ਸਾਰੇ ਸ਼ੱਕੀਆਂ ਨੂੰ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ। ਇੰਨਾਂ ਨੇ ਵਪਾਰੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਅਤੇ ਧਮਕੀਆਂ ਦਿੱਤੀਆਂ ਅਤੇ ਇੰਨਾਂ 'ਤੇ ਫਿਰੌਤੀ ਦੇ ਮਾਮਲੇ ਵਿੱਚ  ਗ੍ਰਿਫਤਾਰ ਕੀਤਾ। ਇਸ ਸਬੰਧੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਇਸ ਵਿੱਚ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਜਬਰਨ ਵਸੂਲੀ ਨਾਲ ਸਬੰਧਤ 60 ਜਾਂਚਾਂ ਕੀਤੀਆਂ ਸਨ, ਜਿਨ੍ਹਾਂ 'ਚੋਂ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੀ ਲੋਕਾਂ ਨੂੰ ਧਮਕੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਪੁਲਸ ਨੇ 20 ਹਥਿਆਰ, ਕਈ ਗੋਲੀਆਂ, ਉੱਚ ਸਮਰੱਥਾ ਵਾਲੇ ਬੰਦੂਕ ਦੇ ਮੈਗਜ਼ੀਨ, 11 ਕਿਲੋ ਮੈਥਾਮਫੇਟਾਮਾਈਨ ਅਤੇ 10 ਹਜ਼ਾਰ ਡਾਲਰ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲਸ ਵੱਲੋ 6 ਚੋਰੀ ਦੇ ਵਾਹਨ ਵੀ ਜ਼ਬਤ ਕੀਤੇ ਹਨ।


author

Baljit Singh

Content Editor

Related News