ਕੈਨੇਡਾ 'ਚ ਤੇਜ਼ਧਾਰ ਹਥਿਆਰ ਨਾਲ 10 ਲੋਕਾਂ ਦੇ ਕਤਲ ਦੇ ਮਾਮਲੇ 'ਚ ਸ਼ੱਕੀ ਦੀ ਮੌਤ

Tuesday, Sep 06, 2022 - 09:43 AM (IST)

ਕੈਨੇਡਾ 'ਚ ਤੇਜ਼ਧਾਰ ਹਥਿਆਰ ਨਾਲ 10 ਲੋਕਾਂ ਦੇ ਕਤਲ ਦੇ ਮਾਮਲੇ 'ਚ ਸ਼ੱਕੀ ਦੀ ਮੌਤ

ਵੇਲਡਨ (ਏਜੰਸੀ)- ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਤੇਜ਼ਧਾਰ ਹਥਿਆਰ ਨਾਲ 10 ਲੋਕਾਂ ਦਾ ਕਤਲ ਕਰਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਦੀ ਮੌਤ ਹੋ ਗਈ ਹੈ। ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਨੇ ਖੁਦਕੁਸ਼ੀ ਨਹੀਂ ਕੀਤੀ ਹੈ। ਪੁਲਸ ਦੂਜੇ ਸ਼ੱਕੀ ਦੀ ਤਲਾਸ਼ ਕਰ ਰਹੀ ਹੈ। ਰੇਜੀਨਾ ਦੇ ਪੁਲਸ ਮੁਖੀ ਇਵਾਨ ਬ੍ਰੇ ਨੇ ਕਿਹਾ ਕਿ ਡੈਮੀਅਨ ਸੈਂਡਰਸਨ (31) ਮ੍ਰਿਤਕ ਪਾਇਆ ਗਿਆ ਅਤੇ ਉਸ ਦਾ ਭਰਾ ਮਾਈਲਸ ਸੈਂਡਰਸਨ (30) ਫਰਾਰ ਹੈ। ਡੇਮੀਅਨ ਦੀ ਲਾਸ਼ ਉਸ ਥਾਂ ਤੋਂ ਮਿਲੀ ਜਿੱਥੇ ਲੋਕਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ। ਪੁਲਸ ਦਾ ਮੰਨਣਾ ਹੈ ਕਿ ਮਾਈਲਸ ਸਸਕੈਚਵਨ ਦੀ ਰਾਜਧਾਨੀ ਰੇਜੀਨਾ ਵਿੱਚ ਹੋ ਸਕਦਾ ਹੈ।

ਇਹ ਵੀ ਪੜ੍ਹੋ: UK ’ਚ ਵੀ ਮਸ਼ਹੂਰ ਹੋਇਆ ਭਾਰਤੀ ਪਕਵਾਨ, ਬੱਚੇ ਦਾ ਨਾਂ ਰੱਖਿਆ ‘ਪਕੌੜਾ’

ਆਰ.ਸੀ.ਐੱਮ.ਪੀ. ਦੇ ਕਮਾਂਡਿੰਗ ਅਫ਼ਸਰ ਅਸਿਸਟੈਂਟ ਕਮਿਸ਼ਨਰ ਰੋਂਡਾ ਬਲੈਕਮੋਰ ਨੇ ਕਿਹਾ, 'ਉਸਦੀ ਲਾਸ਼ ਤਲਾਸ਼ੀ ਲਏ ਜਾ ਰਹੇ ਇਕ ਘਰ ਦੇ ਬਾਹਰ ਘਾਹ ਉੱਤੇ ਮਿਲੀ। ਉਸ ਦੇ ਸਰੀਰ 'ਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਹੁਣ ਤੱਕ ਇਹ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਖੁਦਕੁਸ਼ੀ ਨਹੀਂ ਕੀਤੀ ਹੈ।" ਸ਼ੱਕੀ ਦੀ ਲਾਸ਼ ਮੂਲਨਿਵਾਸੀ ਭਾਈਚਾਰੇ ਅਤੇ ਨੇੜਲੇ ਕਸਬੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਲੋਕਾਂ ਦਾ ਲੜੀਵਾਰ ਕਤਲ ਕਰਨ ਦੇ 2 ਦਿਨ ਬਾਅਦ ਮਿਲੀ। ਇਸ ਘਟਨਾ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ: ਜਦੋਂ ਲਾਈਵ ਨਿਊਜ਼ ਬੁਲੇਟਿਨ ਦੌਰਾਨ ਮਹਿਲਾ ਐਂਕਰ ਦੇ ਮੂੰਹ 'ਚ ਵੜ ਗਈ ਮੱਖੀ, ਵੇਖੋ ਮਜ਼ੇਦਾਰ ਵੀਡੀਓ


author

cherry

Content Editor

Related News