ਵਿਵਾਦਾਂ ਵਿਚਾਲੇ ਕੈਨੇਡੀਅਨ ਪਾਰਲੀਮੈਂਟ ਦੇ ਸਪੀਕਰ ਐਂਥਨੀ ਰੋਟਾ ਨੇ ਦਿੱਤਾ ਅਸਤੀਫ਼ਾ, ਸਾਹਮਣੇ ਆਈ ਇਹ ਵਜ੍ਹਾ
Wednesday, Sep 27, 2023 - 01:21 AM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੈਨੇਡੀਅਨ ਸੰਸਦ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਫ਼ੌਜ ਲਈ ਲੜਨ ਵਾਲੇ ਫ਼ੌਜੀ ਨੂੰ ਬੁਲਾਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਹਾਊਸ ਆਫ ਕਾਮਨਜ਼ ਵਿਚ ਭਾਸ਼ਣ ਦੇਣ ਤੋਂ ਠੀਕ ਬਾਅਦ, ਸਪੀਕਰ ਐਂਥਨੀ ਰੋਟਾ ਨੇ ਸਿਪਾਹੀ ਯਾਰੋਸਲਾਵ ਹੰਕਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, “ਹੰਕਾ ਪਹਿਲੀ ਯੂਕਰੇਨੀ ਡਿਵੀਜ਼ਨ ਲਈ ਲੜਿਆ ਸੀ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ।
ਇਹ ਖ਼ਬਰ ਵੀ ਪੜ੍ਹੋ - ਖੁਸ਼ੀਆਂ ਨੂੰ ਲੱਗੀ ਸਿਓਂਕ! ਧੀ ਦੇ ਵਿਆਹ ਲਈ ਬੈਂਕ 'ਚ ਰੱਖੇ ਲੱਖਾਂ ਰੁਪਏ ਕਢਵਾਉਣ ਗਈ ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
ਰੋਟਾ ਨੇ ਹਾਊਸ ਆਫ ਕਾਮਨਜ਼ ਪਾਰਟੀ ਦੇ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਮੰਗਲਵਾਰ ਨੂੰ ਅਹੁਦਾ ਛੱਡ ਦਿੱਤਾ। ਸਾਰੀਆਂ ਮੁੱਖ ਵਿਰੋਧੀ ਪਾਰਟੀਆਂ ਨੇ ਰੋਟਾ ਨੂੰ ਅਹੁਦਾ ਛੱਡਣ ਦੀ ਮੰਗ ਕੀਤੀ ਅਤੇ ਸਰਕਾਰੀ ਸਦਨ ਦੀ ਨੇਤਾ ਕਰੀਨਾ ਗੋਲਡ ਨੇ ਪਹਿਲਾਂ ਕਿਹਾ ਸੀ ਕਿ ਉਹ ਮੰਨਦੀ ਹੈ ਕਿ ਸੰਸਦ ਮੈਂਬਰਾਂ ਨੇ ਰੋਟਾ ਵਿਚ ਵਿਸ਼ਵਾਸ ਗੁਆ ਦਿੱਤਾ ਹੈ। ਗੋਲਡ ਨੇ ਕਿਹਾ ਕਿ ਰੋਟਾ ਨੇ ਸਰਕਾਰ ਜਾਂ ਯੂਕਰੇਨੀ ਪ੍ਰਤੀਨਿਧੀ ਮੰਡਲ ਨੂੰ ਸੂਚਿਤ ਕੀਤੇ ਬਿਨਾਂ ਹੰਕਾ ਨੂੰ ਸੱਦਾ ਦਿੱਤਾ ਅਤੇ ਮਾਨਤਾ ਦਿੱਤੀ। ਰੋਟਾ ਨੇ ਕਿਹਾ, "ਇਹ ਸਦਨ ਸਾਡੇ ਵਿਚੋਂ ਕਿਸੇ ਤੋਂ ਵੀ ਉੱਪਰ ਹੈ, ਇਸ ਲਈ, ਮੈਨੂੰ ਤੁਹਾਡੇ ਸਪੀਕਰ ਦਾ ਅਹੁਦਾ ਛੱਡਣਾ ਚਾਹੀਦਾ ਹੈ।" ਮੰਗਲਵਾਰ ਦੇ ਪ੍ਰਸ਼ਨ ਕਾਲ ਤੋਂ ਪਹਿਲਾਂ ਉਨ੍ਹਾਂ ਕਿਹਾ, “ਮੈਂ ਸਦਨ ਵਿਚ ਇਕ ਵਿਅਕਤੀ ਦੀ ਪਛਾਣ ਕਰਨ ਵਿਚ ਆਪਣੀ ਗਲਤੀ ਲਈ ਆਪਣੇ ਡੂੰਘੇ ਪਛਤਾਵੇ ਨੂੰ ਦੁਹਰਾਉਂਦਾ ਹਾਂ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ-ਭਾਰਤ ਵਿਵਾਦ ਵਿਚਾਲੇ ਆਸਟ੍ਰੇਲੀਆ ਤੇ ਅਮਰੀਕਾ ਨੇ ਪੰਜਾਬੀਆਂ ਲਈ ਜਾਰੀ ਕੀਤੀਆਂ ਹਦਾਇਤਾਂ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਦੇ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਰੋਟਾ ਲਈ ਮੁਆਫ਼ੀ ਮੰਗਣਾ ਹੀ ਕਾਫੀ ਨਹੀਂ ਹੈ। ਟਰੂਡੋ ਸਰਕਾਰ ਦੇ ਮੰਤਰੀਆਂ ਨੇ ਰੋਟਾ ਦੇ ਬਿਆਨ ਨੂੰ ਸ਼ਰਮਨਾਕ ਦੱਸਿਆ ਅਤੇ ਸਪੀਕਰ ਤੋਂ ਅਸਤੀਫ਼ੇ ਦੀ ਮੰਗ ਕੀਤੀ। ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਸ਼ੁੱਕਰਵਾਰ ਨੂੰ ਜੋ ਹੋਇਆ ਉਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਇਹ ਸਦਨ ਅਤੇ ਕੈਨੇਡੀਅਨ ਲੋਕਾਂ ਲਈ ਸ਼ਰਮਨਾਕ ਹੈ। ਮੈਨੂੰ ਲੱਗਦਾ ਹੈ ਕਿ ਸਪੀਕਰ ਨੂੰ ਸਦਨ ਦੇ ਮੈਂਬਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਅਹੁਦਾ ਛੱਡਣਾ ਚਾਹੀਦਾ ਹੈ।" ਜੋਲੀ ਨੇ ਇਹ ਵੀ ਕਿਹਾ ਕਿ ਉਸ ਨੇ ਇਸ ਘਟਨਾ ਬਾਰੇ ਆਪਣੇ ਯੂਕਰੇਨੀ ਹਮਰੁਤਬਾ ਨਾਲ ਗੱਲ ਕੀਤੀ ਸੀ, ਜਿਸ ਨਾਲ ਵਿਸ਼ਵਵਿਆਪੀ ਪ੍ਰਤੀਕਰਮ ਪੈਦਾ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8