ਕੈਨੇਡੀਅਨ ਸਾਂਸਦ ਨੇ ਸੰਸਦ ਦੀ ਵੀਡੀਓ ਕਾਨਫਰੰਸ ਦੌਰਾਨ ਦੂਜੀ ਵਾਰ ਕੀਤੀ ਸ਼ਰਮਨਾਕ ਹਰਕਤ
Sunday, May 30, 2021 - 09:35 AM (IST)
ਓਟਾਵਾ (ਬਿਊਰੋ): ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੀ ਜ਼ੂਮ ਕਾਨਫਰੰਸ ਮੀਟਿੰਗ ਦੌਰਾਨ ਇਕ ਸਾਂਸਦ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਅਸਲ ਵਿਚ ਜਦੋਂ ਮੀਟਿੰਗ ਚੱਲ ਰਹੀ ਸੀ ਤਾਂ ਉਸ ਦੌਰਾਨ ਇਕ ਸਾਂਸਦ ਯੂਰਿਨ ਪਾਸ ਕਰਦਾ ਨਜ਼ਰ ਆਇਆ। ਇਸ ਮਗਰੋਂ ਸਾਰਿਆਂ ਲਈ ਸ਼ਰਮਨਾਕ ਸਥਿਤੀ ਬਣ ਗਈ।ਵੀਡੀਓ ਕਾਨਫਰੰਸ ਦੌਰਾਨ ਯੂਰਿਨ ਪਾਸ ਕਰਦੇ ਦਿਸੇ ਇਹ ਸਾਂਸਦ ਵਿਲੀਅਮ ਅਮੋਸ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਮੈਂਬਰ ਸਨ।ਇਸ ਮਗਰੋਂ ਉਹਨਾਂ ਦੇ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ-ਨੇਪਾਲ ਸਰਕਾਰ ਨੇ ਰਾਮ ਮੰਦਰ ਦੇ ਨਿਰਮਾਣ ਲਈ ਅਲਾਟ ਕੀਤਾ 'ਫੰਡ'
ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੀ ਵੀਡੀਓ ਕਾਨਫਰਸਿੰਗ ਜ਼ਰੀਏ ਕਾਰਵਾਈ ਚੱਲ ਰਹੀ ਸੀ। ਇਸ ਦੌਰਾਨ ਵਿਲੀਅਮ ਅਮੋਸ ਯੂਰਿਨ ਪਾਸ ਕਰਦੇ ਨਜ਼ਰ ਆਏ। ਵਿਲੀਅਮ ਨੇ ਵੀਰਵਾਰ ਰਾਤ ਇਸ ਘਟਨਾ ਸੰਬੰਧੀ ਟਵਿੱਟਰ 'ਤੇ ਇਕ ਬਿਆਨ ਜਾਰੀ ਕੀਤਾ। ਇਸ ਬਿਆਨ ਵਿਚ ਉਹਨਾਂ ਨੇ ਲਿਖਿਆ,''ਮੈਂ ਸੰਸਦ ਦੀ ਕਾਰਵਾਈ ਦੌਰਾਨ ਯੂਰਿਨ ਪਾਸ ਕਰ ਰਿਹਾ ਸੀ। ਉਦੋਂ ਮੈਨੂੰ ਲੱਗਾ ਕਿ ਮੇਰਾ ਕੈਮਰਾ ਬੰਦ ਹੈ ਪਰ ਬਾਅਦ ਵਿਚ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਮੈਂ ਆਪਣੀ ਇਸ ਗਲਤੀ ਲਈ ਸ਼ਰਮਿੰਦਾ ਹਾਂ। ਜੋ ਕੁਝ ਵੀ ਹੋਇਆ ਉਸ 'ਤੇ ਮੈਂ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਇਸ ਲਈ ਮੈਂ ਬਿਨਾਂ ਕਿਸੇ ਸ਼ਰਤ ਮੁਆਫੀ ਮੰਗਦਾ ਹਾਂ।''
ਇਸ ਤੋਂ ਪਹਿਲਾਂ ਅਪ੍ਰੈਲ ਵਿਚ ਵੀ ਵਿਲੀਅਮ ਵੀਡੀਓ ਕਾਨਫਰਸਿੰਗ ਜ਼ਰੀਏ ਹੋ ਰਹੀ ਸੰਸਦ ਦੀ ਕਾਰਵਾਈ ਦੌਰਾਨ ਬਿਨਾਂ ਕੱਪੜਿਆਂ ਦੇ ਦਿਸੇ। ਉਦੋਂ ਵਰਚੁਅਲ ਸੈਸ਼ਨ ਦੌਰਾਨ ਵਿਲੀਅਮ ਦੇ ਲੈਪਟਾਪ ਦਾ ਕੈਮਰਾ ਚਾਲੂ ਹੋ ਗਿਆ ਸੀ ਅਤੇ ਉਹ ਸਾਥੀ ਸਾਂਸਦਾਂ ਦੀ ਸਕ੍ਰੀਨ 'ਤੇ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੇ ਸਨ। ਦੀ ਕੈਨੇਡੀਅਨ ਪ੍ਰੈੱਸ ਨੂੰ ਮਿਲੇ ਇਕ ਸਕ੍ਰੀਨਸ਼ਾਟ ਵਿਚ ਉਹ ਇਕ ਡੈਸਕ ਦੇ ਪਿੱਛੇ ਖੜ੍ਹੇ ਨਜ਼ਰ ਆਏ ਸਨ ਅਤੇ ਨਿੱਜੀ ਅੰਗ ਸੰਭਵ ਤੌਰ 'ਤੇ ਇਕ ਮੋਬਾਇਲ ਨਾਲ ਢਕੇ ਹੋਏ ਸਨ। ਵਿਲੀਅਮ ਦੀ ਇਕ ਮਹੀਨੇ ਦੇ ਅੰਦਰ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਵਿਰੋਧੀ ਧਿਰ ਬਲਾਕ ਕਊਬੇਕੋਡਸ ਦੀ ਸਾਂਸਦ ਕਲਉਡੇ ਨੇ ਇਸ ਘਟਨਾ ਨੂੰ ਸੰਸਦ ਵਿਚ ਚੁੱਕਿਆ ਅਤੇ ਸੁਝਾਅ ਦਿੱਤਾ ਕਿ ਪੁਰਸ਼ ਸਾਂਸਦਾਂ ਨੂੰ ਸੰਸਦ ਦੀ ਮਰਿਯਾਦਾ ਮੁਤਾਬਕ ਕੱਪੜੇ ਪਾਉਣੇ ਚਾਹੀਦੇ ਹਨ।
ਨੋਟ- ਕੈਨੇਡੀਅਨ ਸਾਂਸਦ ਨੇ ਸੰਸਦ ਦੀ ਵੀਡੀਓ ਕਾਨਫਰੰਸ ਦੌਰਾਨ ਦੂਜੀ ਵਾਰ ਕੀਤੀ ਸ਼ਰਮਨਾਕ ਹਰਕਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।