'ਕਦੀ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ ਜੀ...' ਗੀਤ 'ਤੇ ਥਿਰਕੇ ਹਰਜੀਤ ਸਿੰਘ ਸੱਜਣ
Tuesday, Aug 08, 2017 - 03:42 PM (IST)

ਵੈਨਕੁਵਰ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪੰਜਾਬ ਦਾ ਨਾਂ ਕੈਨੇਡਾ ਸਮੇਤ ਹੋਰ ਦੇਸ਼ਾਂ 'ਚ ਵੀ ਚਮਕਾ ਰਹੇ ਹਨ। ਸਮਾਜਿਕ ਗਤੀਵਿਧੀਆਂ 'ਚ ਉਹ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ।
'ਵੈਨਕੁਵਰ ਪ੍ਰਾਈਡ ਪਰੇਡ' 'ਚ ਐਤਵਾਰ ਨੂੰ ਐੱਲ.ਜੀ.ਬੀ.ਟੀ ਭਾਵ ਸਮਲਿੰਗੀ ਭਾਈਚਾਰੇ ਦੇ ਸਮਰਥਨ 'ਚ ਉਨ੍ਹਾਂ ਨੇ ਸ਼ਿਰਕਤ ਵੀ ਕੀਤੀ ਤੇ ਡਾਂਸ ਵੀ ਕੀਤਾ। ਲੋਕਾਂ ਲਈ ਉਹ ਇਕ ਸਰਪ੍ਰਾਈਜ਼ ਹੀ ਸਨ।ਉਨ੍ਹਾਂ ਪਰੇਡ 'ਚ ਹਿੱਸਾ ਲਿਆ ਅਤੇ ਇਸ ਭਾਈਚਾਰੇ ਨੂੰ ਮਹਿਸੂਸ ਕਰਵਾਇਆ ਕਿ ਉਹ ਵੀ ਸਮਾਨਤਾ ਰੱਖਦੇ ਹਨ। ਜਨਤਕ ਰੂਪ 'ਚ ਇਹ ਕੰਮ ਕਰਕੇ ਉਨ੍ਹਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਐੱਲ.ਜੀ.ਬੀ.ਟੀ ਨੂੰ ਸਨਮਾਨ ਅਤੇ ਸਮਾਨਤਾ ਦਿੱਤੀ ਜਾਂਦੀ ਹੈ।
ਸੰਘ ਨੇ ਕਿਹਾ,''ਸਾਡੇ ਭਾਈਚਾਰੇ 'ਚ ਉਨ੍ਹਾਂ ਦਾ ਬਹੁਤ ਪ੍ਰਭਾਵ ਹੈ , ਬਹੁਤ ਸਾਰੇ ਲੋਕ ਉਨ੍ਹਾਂ ਨੂੰ ਦੇਖਦੇ ਹਨ। ਜਦ ਲੋਕ ਉਨ੍ਹਾਂ ਨੂੰ ਪਸੰਦ ਕਰ ਰਹੇ ਹਨ ਅਤੇ ਉਹ ਸਾਡੇ ਲਈ ਖੜ੍ਹੇ ਹੋ ਜਾਂਦੇ ਹਨ ਤਾਂ ਹੋਰ ਲੋਕ ਵੀ ਸਮਰਥਨ ਦੇਣ ਲਈ ਵਧੇਰੇ ਸਦਭਾਵਨਾ ਰੱਖਦੇ ਹਨ।''