‘Still shaking’: ਕੈਨੇਡੀਅਨ ਪੱਤਰਕਾਰ ਨੂੰ ਖਾਲਿਸਤਾਨੀਆਂ ਨੇ ਧਮਕਾਇਆ, ਸੁਣਾਈ ਹੱਡ ਬੀਤੀ

Sunday, Jun 08, 2025 - 02:46 PM (IST)

‘Still shaking’: ਕੈਨੇਡੀਅਨ ਪੱਤਰਕਾਰ ਨੂੰ ਖਾਲਿਸਤਾਨੀਆਂ ਨੇ ਧਮਕਾਇਆ, ਸੁਣਾਈ ਹੱਡ ਬੀਤੀ

ਟੋਰਾਂਟੋ (ਏ.ਐੱਨ.ਆਈ.)- ਕੈਨੇਡਾ ਵਿਚ ਖਾਲਿਸਤਾਨੀ ਸਮਰਥਕ ਸਰਗਰਮ ਹੁੰਦੇ ਜਾ ਰਹੇ ਹਨ। ਹਾਲ ਹੀ ਵਿਚ ਕੈਨੇਡਾ ਦੇ ਵੈਨਕੂਵਰ ਵਿੱਚ ਖਾਲਿਸਤਾਨੀਆਂ ਨੇ ਇੱਕ ਪੱਤਰਕਾਰ 'ਤੇ ਹਮਲਾ ਕੀਤਾ। ਹਮਲੇ ਬਾਰੇ ਦੱਸਦੇ ਹੋਏ ਪੱਤਰਕਾਰ ਮੋਚਾ ਬੇਜ਼ੀਰਗਨ ਨੇ ਦੱਸਿਆ ਕਿ ਉਹ ਅਜੇ ਵੀ ਕੰਬ ਰਿਹਾ ਹੈ। ਕਿਉਂਕਿ ਖਾਲਿਸਤਾਨੀਆਂ ਨੇ ਉਸ ਨੂੰ ਗੁੰਡਿਆਂ ਵਾਂਗ ਧਮਕੀਆਂ ਦਿੱਤੀਆਂ ਹਨ। ਪੱਤਰਕਾਰ ਮੋਚਾ ਬੇਜ਼ੀਰਗਨ ਨੇ ਦੱਸਿਆ ਕਿ ਉਹ ਖਾਲਿਸਤਾਨੀਆਂ ਦੀ ਇੱਕ ਰੈਲੀ ਨੂੰ ਕਵਰ ਕਰ ਰਿਹਾ ਸੀ। ਹਮਲਾ ਲਗਭਗ ਦੋ ਘੰਟੇ ਪਹਿਲਾਂ ਹੋਇਆ ਸੀ ਅਤੇ ਉਹ ਅਜੇ ਵੀ ਕੰਬ ਰਿਹਾ ਹਾਂ। 

PunjabKesariਪੱਤਰਕਾਰ ਮੋਚਾ ਨੇ ਦੱਸਿਆ ਕਿ ਉਸ ਨੂੰ ਬਹੁਤ ਸਾਰੇ ਖਾਲਿਸਤਾਨੀਆਂ ਨੇ ਘੇਰਿਆ ਹੋਇਆ ਸੀ। ਉਨ੍ਹਾਂ ਨੇ ਗੁੰਡਿਆਂ ਵਾਂਗ ਵਿਵਹਾਰ ਕੀਤਾ। ਉਨ੍ਹਾਂ ਨੇ ਧਮਕੀਆਂ ਦਿੱਤੀਆਂ ਅਤੇ ਮੇਰੇ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਮੇਰਾ ਫ਼ੋਨ ਖੋਹ ਲਿਆ। ਪੱਤਰਕਾਰ ਨੇ ਦੱਸਿਆ ਕਿ ਇੱਕ ਵਿਅਕਤੀ ਉਸ ਵਿਰੁੱਧ ਅਣਮਨੁੱਖੀ ਭਾਸ਼ਾ ਦੀ ਵਰਤੋਂ ਕਰਕੇ ਉਸ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਉਸਨੇ ਹੀ ਮੇਰੇ 'ਤੇ ਹਮਲਾ ਕੀਤਾ ਹੈ। ਉਹ ਕੈਨੇਡੀਅਨ ਨਾਗਰਿਕ ਵੀ ਨਹੀਂ ਹੈ। ਉਹ ਯੂ.ਕੇ ਤੋਂ ਹੈ। ਮੈਂ ਕੈਨੇਡਾ, ਯੂ.ਕੇ, ਅਮਰੀਕਾ, ਨਿਊਜ਼ੀਲੈਂਡ ਵਿੱਚ ਖਾਲਿਸਤਾਨੀ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਦਾ ਰਿਹਾ ਹਾਂ। ਮੇਰਾ ਇੱਕੋ ਇੱਕ ਟੀਚਾ ਸੁਤੰਤਰ ਪੱਤਰਕਾਰੀ ਕਰਨਾ ਅਤੇ ਜੋ ਹੋ ਰਿਹਾ ਹੈ ਉਸਨੂੰ ਰਿਕਾਰਡ ਕਰਨਾ ਅਤੇ ਰਿਪੋਰਟ ਕਰਨਾ ਹੈ। ਮੋਚਾ ਬੇਜ਼ੀਰਗਨ ਨੇ ਕਿਹਾ ਕਿ ਮੈਂ ਸੰਪਾਦਕੀ ਤੌਰ 'ਤੇ ਸੁਤੰਤਰ ਹਾਂ। ਉਹ ਮੈਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ। ਉਹ ਮੈਨੂੰ ਖਰੀਦਣਾ ਚਾਹੁੰਦੇ ਹਨ। ਮੈਂ ਸਿਰਫ਼ ਉਸ ਘਟਨਾ ਦੀ ਰਿਪੋਰਟਿੰਗ ਕਰ ਰਿਹਾ ਸੀ ਜਿੱਥੇ ਖਾਲਿਸਤਾਨੀ ਉਨ੍ਹਾਂ ਲੋਕਾਂ ਦਾ ਸਨਮਾਨ ਕਰਨ ਲਈ ਇਕੱਠੇ ਹੋਏ ਸਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ, ਜਿਨ੍ਹਾਂ ਵਿੱਚ ਇੰਦਰਾ ਗਾਂਧੀ ਦੇ ਕਾਤਲ ਵੀ ਸ਼ਾਮਲ ਸਨ।

 

ਪੜ੍ਹੋ ਇਹ ਅਹਿਮ ਖ਼ਬਰ-Musk ਨਾਲ ਮੇਰਾ ਰਿਸ਼ਤਾ ਖਤਮ ਹੋ ਗਿਐ : Trump

ਪੱਤਰਕਾਰ ਨੇ ਕਿਹਾ ਕਿ ਮੈਂ ਹਮਲਾਵਰ ਵਿਰੁੱਧ ਪੁਲਸ ਰਿਪੋਰਟ ਦਰਜ ਕਰਵਾਈ ਹੈ ਅਤੇ ਉਸਨੂੰ ਖੁੱਲ੍ਹੇਆਮ ਘੁੰਮਣ ਦੀ ਇਜਾਜ਼ਤ ਦੇਣਾ ਬਹੁਤ ਨਿਰਾਸ਼ਾਜਨਕ ਹੈ। ਮੈਨੂੰ ਲੱਗਦਾ ਹੈ ਕਿ ਉਸਨੂੰ ਯੂ.ਕੇ ਵਾਪਸ ਭੇਜ ਦਿੱਤਾ ਜਾਣਾ ਚਾਹੀਦਾ ਹੈ। ਮੇਰੇ ਕੋਲ ਹੋਰ ਫੁਟੇਜ ਹਨ ਜੋ ਮੈਂ ਆਪਣੇ ਚੈਨਲ 'ਤੇ ਅਪਲੋਡ ਕਰਨ ਜਾ ਰਿਹਾ ਹਾਂ। ਉਹ ਪਰੇਡ ਦੌਰਾਨ ਮੇਰਾ ਪਿੱਛਾ ਕਰਦਾ ਰਿਹਾ। ਉਹ ਮੇਰਾ ਪਿੱਛਾ ਰੇਲਗੱਡੀ ਤੱਕ ਕਰਦਾ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News