ਓਮੀਕਰੋਨ ਦੀ ਦਹਿਸ਼ਤ, ਕੈਨੇਡਾ ਸਰਕਾਰ ਨੇ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ

12/19/2021 11:02:20 AM

ਟੋਰਾਂਟੋ (ਬਿਊਰੋ): ਕੈਨੇਡਾ ਸਮੇਤ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਓਮੀਕਰੋਨ ਦੇ ਕਮਿਊਨਿਟੀ ਟਰਾਂਸਮਿਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਦੇਸ਼ ਵਾਸੀਆਂ ਨੂੰ ਗੈਰ-ਜ਼ਰੂਰੀ ਯਾਤਰਾਵਾਂ ਨਾ ਕਰਨ ਦੀ ਸਲਾਹ ਦਿੱਤੀ ਹੈ। ਫਿਰ ਵੀ ਜਿਹੜੇ ਲੋਕ ਯਾਤਰਾ ਕਰਨ ਦੇ ਚਾਹਵਾਨ ਹਨ ਉਹਨਾਂ ਲਈ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਇਹਨਾਂ ਦਿਸ਼ਾ-ਨਿਰਦੇਸ਼ਾ ਸਬੰਧੀ ਪੋਸਟ ਪਾਈ ਹੈ।

PunjabKesari

ਪੋਸਟ ਮੁਤਾਬਕ ਜਿਹੜੇ ਲੋਕ 21 ਦਸਬੰਰ ਤੋਂ ਕੈਨੇਡਾ ਵਾਪਸ ਪਰਤਣਗੇ ਉਹਨਾਂ ਲਈ ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਟੈਸਟ ਵਿਚ ਯਾਤਰੀ ਦਾ ਨੈਗੇਟਿਵ ਆਉਣਾ ਜ਼ਰੂਰੀ ਹੈ। ਜਿਹੜੇ ਲੋਕ 72 ਘੰਟੇ ਤੋਂ ਘੱਟ ਸਮੇਂ ਲਈ ਦੇਸ਼ ਤੋਂ ਬਾਹਰ ਹਨ ਉਹਨਾਂ ਲਈ ਮਹੱਤਵਪੂਰਨ ਹੈ ਕਿ ਇਹ ਟੈਸਟ ਕੈਨੇਡਾ ਤੋਂ ਇਲਾਵਾ ਕਿਸੇ ਹੋਰ ਦੇਸ਼ ਕਰਵਾਇਆ ਜਾਣਾ ਚਾਹੀਦਾ ਹੈ। ਸਾਵਧਾਨੀ ਦੇ ਤਹਿਤ ਸਰਕਾਰ ਨੇ ਓਂਟਾਰੀਓ ਵਿਚ ਖੇਡਾਂ ਵਰਗੇ ਪ੍ਰੋਗਰਾਮਾਂ ਵਿਚ ਦਰਸ਼ਕਾਂ ਦੀ ਸੰਖਿਆ 50 ਫ਼ੀਸਦੀ ਤੱਕ ਸੀਮਤ ਕਰ ਦਿੱਤੀ ਹੈ। ਓਂਟਾਰੀਓ ਦੇ ਮੁਖੀ ਡੱਗ ਫੋਰਡ ਨੇ ਇਹ ਵੀ ਕਿਹਾ ਕਿ ਸਾਰੇ ਬਾਲਗ ਸੋਮਵਾਰ ਤੋਂ ਬੂਸਟਰ ਖ਼ੁਰਾਕ ਲਈ ਹੁਣ ‘ਬੁਕਿੰਗ’ਕਰ ਸਕਦੇ ਹਨ, ਜੇਕਰ ਦੂਜੀ ਖ਼ੁਰਾਕ ਲਏ ਨੂੰ ਉਨ੍ਹਾਂ ਨੂੰ 3 ਮਹੀਨੇ ਹੋ ਚੁੱਕੇ ਹਨ। ਫੋਰਡ ਨੇ ਕਿਹਾ, ‘ਅਸੀਂ ਤਾਲਾਬੰਦੀ ਨਹੀਂ ਲਗਾ ਰਹੇ ਹਾਂ ਅਤੇ ਇਸ ਨਾਲ ਇਸ ਤਰ੍ਹਾਂ ਹੀ ਨਜਿੱਠਣ ਦੀ ਕੋਸ਼ਿਸ਼ ਕਰਾਂਗੇ।’ 

 ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦੀ ਦਹਿਸ਼ਤ, ਆਸਟ੍ਰੇਲੀਆ 'ਚ ਲੋਕਾਂ ਨੂੰ ਬੂਸਟਰ ਡੋਜ਼ ਲਗਵਾਉਣ ਦੀ ਅਪੀਲ

ਫੋਰਡ ਨੇ ਕਿਹਾ ਕਿ ਹੁਣ ਤੱਕ ਓਮੀਕਰੋਨ ਬਹੁਤ ਜ਼ਿਆਦਾ ਛੂਤਕਾਰੀ ਪ੍ਰਤੀਤ ਹੋ ਰਿਹਾ ਹੈ ਅਤੇ ਸੂਬੇ ਵਿਚ ਇਸ ਦਾ ਪ੍ਰਕੋਪ ਵੱਧਣ ਦਾ ਖ਼ਦਸ਼ਾ ਹੈ। ਓਂਟਾਰੀਓ ਦੇ ਕਿੰਗਸਟਨ ਸ਼ਹਿਰ ਨੇ ਇਸ ਨਵੇਂ ਵੇਰੀਐਂਟ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਹਫ਼ਤੇ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਸੀ। ਓਂਟਾਰੀਓ ਦੇ ਸਕੂਲ ਵੀ ਨਵੇਂ ਸਾਲ ਵਿਚ ਇਕ ਵਾਰ ਫਿਰ ਕਲਾਸਾਂ ਆਨਲਾਈਨ ਆਯੋਜਿਤ ਕਰਨ ਦੀ ਤਿਆਰੀ ਕਰ ਰਹੇ ਹਨ।


Vandana

Content Editor

Related News