ਸ਼ੱਕੀ ਇਨਫੈਕਸ਼ਨ ਦੀ ਚਪੇਟ ''ਚ ਆਏ ਕੈਨੇਡੀਅਨ ਡਿਪਲੋਮੈਟ ਕਰਨਗੇ ਮੁਕੱਦਮਾ

Thursday, Feb 07, 2019 - 10:38 AM (IST)

ਸ਼ੱਕੀ ਇਨਫੈਕਸ਼ਨ ਦੀ ਚਪੇਟ ''ਚ ਆਏ ਕੈਨੇਡੀਅਨ ਡਿਪਲੋਮੈਟ ਕਰਨਗੇ ਮੁਕੱਦਮਾ

ਓਟਾਵਾ (ਭਾਸ਼ਾ)— ਕਿਊਬਾ ਵਿਚ ਸਾਲ 2017 ਵਿਚ ਤਾਇਨਾਤੀ ਦੌਰਾਨ ਸ਼ੱਕੀ ਇਨਫੈਕਸ਼ਨ ਦੀ ਚਪੇਟ ਵਿਚ ਆਏ ਕੈਨੇਡਾ ਦੇ ਡਿਪਲੋਮੈਟਾਂ ਨੇ ਓਟਾਵਾ ਵਿਰੁੱਧ ਮੁਕੱਦਮਾ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਖੁਦ ਨੂੰ ਉੱਥੋਂ ਕੱਢਣ ਅਤੇ ਇਲਾਜ ਮੁੱਹਈਆ ਕਰਾਉਣ ਵਿਚ ਦੇਰੀ ਹੋਣ ਦਾ ਦੋਸ਼ ਲਗਾਇਆ ਹੈ। ਬੁੱਧਵਾਰ ਨੂੰ ਜਾਰੀ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਕੁੱਲ 14 ਲੋਕਾਂ ਨੇ ਜਿਨ੍ਹਾਂ ਵਿਚ ਵਰਤਮਾਨ ਅਤੇ ਸਾਬਕਾ ਡਿਪਲੋਮੈਟ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਾਮਲ ਹਨ, ਫੈਡਰਲ ਸਰਕਾਰ ਤੋਂ ਮੁਆਵਜ਼ੇ ਦੇ ਤੌਰ 'ਤੇ 2 ਕਰੋੜ 10 ਲੱਖ ਡਾਲਰ ਦੀ ਮੰਗ ਕੀਤੀ ਹੈ। 

ਇਹ ਸਾਰੇ ਲੋਕ ਇਕ ਸਾਲ ਤੋਂ ਕੈਨੇਡਾ ਵਿਚ ਹਨ ਪਰ ਹੁਣ ਵੀ 'ਹਵਾਨਾ ਸਿੰਡਰੋਮ' ਨਾਲ ਪੀੜਤ ਹਨ। ਇਹ ਬੀਮਾਰੀ ਰਹੱਸਮਈ ਹੈ, ਜਿਸ ਵਿਚ ਮਾਈਗ੍ਰੇਨ ਦੀ ਸ਼ਿਕਾਇਤ ਦੇ ਇਲਾਵਾ ਦੇਖਣ ਅਤੇ ਸੁਣਨ ਵਿਚ ਮੁਸ਼ਕਲ ਹੁੰਦੀ ਹੈ। ਸੀ.ਬੀ.ਸੀ. ਨੇ ਪੰਜ ਪੀੜਤਾਂ ਦੇ ਇੰਟਰਵਿਊ ਕੀਤੇ। ਉਨ੍ਹਾਂ ਨੇ ਦੱਸਿਆ ਕਿ ਸ਼ੱਕੀ ਬੀਮਾਰੀ ਦਾ ਪਹਿਲਾ ਲੱਛਣ ਸਾਲ 2017 ਵਿਚ ਬਸੰਤ ਰੁੱਤ ਵਿਚ ਦਿਖਾਈ ਦਿੱਤਾ ਪਰ ਕੈਨੇਡਾ ਨੇ ਲੱਗਭਗ ਇਕ ਸਾਲ ਤੱਕ ਕਿਸੇ ਦੀ ਕੋਈ ਮਦਦ ਨਹੀਂ ਕੀਤੀ। 

ਇਸ ਸਬੰਧ ਵਿਚ ਪੁੱਛੇ ਜਾਣ 'ਤੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਡਿਪਲੋਮੈਟਾਂ ਦੀ  ਸੁਰੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ,''ਮੈਂ ਬਾਰੀਕੀਆਂ ਵਿਚ ਨਹੀਂ ਜਾਵਾਂਗੀ ਪਰ ਮੈਂ ਦੁਹਰਾਉਣਾ ਚਾਹੁੰਦੀ ਹਾਂ ਇਕ ਮੈਂ ਉਨ੍ਹਾਂ ਵਿਚੋਂ ਕੁਝ ਡਿਪਲੋਮੈਟਾਂ ਨਾਲ ਮੁਲਾਕਾਤ ਕੀਤੀ ਹੈ। ਜਿਵੇਂ ਕਿ ਮੈਂ ਉਨ੍ਹਾਂ ਨੂੰ ਕਿਹਾ ਹੈ,''ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਮੇਰੀ ਸੱਚੀ ਹਮਦਰਦੀ ਉਨ੍ਹਾਂ ਦੇ ਨਾਲ ਹੈ।''


author

Vandana

Content Editor

Related News