ਕੈਨੇਡਾ ਦੀ ਕੌਂਸਲ ਜਨਰਲ ਕੈਲੀ ਵੀ ਹੋਈ ਸ਼ਾਹਰੁਖ ਖਾਨ ਤੋਂ ਪ੍ਰਭਾਵਿਤ, ਟਵੀਟ ਕਰ ਆਖੀ ਇਹ ਗੱਲ
Saturday, May 07, 2022 - 11:41 AM (IST)
ਮੁੰਬਈ/ਓਟਾਵਾ (ਏਜੰਸੀ): ਅਭਿਨੇਤਾ ਸ਼ਾਹਰੁਖ ਖਾਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ ਅਤੇ ਹੁਣ ਕੈਨੇਡਾ ਦੀ ਕੌਂਸਲ ਜਨਰਲ ਡਿਦਰਾਹ ਕੈਲੀ ਸੁਪਰਸਟਾਰ ਤੋਂ ਪ੍ਰਭਾਵਿਤ ਹੋਣ ਵਾਲੀ ਨਵੀਨਤਮ ਸ਼ਖਸੀਅਤ ਹਨ। ਕੈਲੀ ਉਨ੍ਹਾਂ ਡਿਪਲੋਮੈਟਾਂ ਵਿੱਚੋਂ ਇੱਕ ਸੀ, ਜਿਨ੍ਹਾਂ ਦੀ ਮੇਜ਼ਬਾਨੀ ਹਾਲ ਹੀ ਵਿੱਚ ਸਟਾਰ ਨੇ ਆਪਣੇ ਮੁੰਬਈ ਘਰ ਮੰਨਤ ਵਿੱਚ ਕੀਤੀ ਸੀ।
ਇਹ ਵੀ ਪੜ੍ਹੋ: ਪਾਕਿ 'ਚ ਅਣਖ ਖਾਤਰ ਭਰਾ ਨੇ ਡਾਂਸ ਅਤੇ ਮਾਡਲਿੰਗ ਲਈ 21 ਸਾਲਾ ਭੈਣ ਦਾ ਗੋਲੀ ਮਾਰ ਕੀਤਾ ਕਤਲ
ਸ਼ਾਹਰੁਖ ਨਾਲ ਸਮਾਂ ਬਿਤਾਉਣ ਤੋਂ ਬਾਅਦ, ਕੈਲੀ ਨੇ ਟਵਿੱਟਰ 'ਤੇ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਦਾ "ਨਿਘਾ ਸਵਾਗਤ" ਕਰਨ ਲਈ ਧੰਨਵਾਦ ਕੀਤਾ। ਕੈਨੇਡਾ ਦੀ ਕੌਂਸਲ ਜਨਰਲ ਡਿਦਰਾਹ ਕੈਲੀ ਨੇ ਸ਼ਾਹਰੁਖ ਨਾਲ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਮੈਂ ਦਰਸ਼ਕਾਂ 'ਤੇ ਕਿੰਗ ਖਾਨ ਦੇ ਚਾਰਮ ਨੂੰ ਸਮਝਦੀ ਹਾਂ। ਸ਼ਾਹਰੁਖ ਖਾਨ ਅਤੇ ਗੌਰੀ ਖਾਨ ਤੁਹਾਡੇ ਨਿੱਘੇ ਸੁਆਗਤ ਲਈ ਸ਼ੁਕਰੀਆ। ਮੈਂ ਬਾਲੀਵੁੱਡ ਅਤੇ ਕੈਨੇਡਾ ਫਿਲਮ ਇੰਡਸਟਰੀ ਦਰਮਿਆਨ ਕੋ-ਪ੍ਰੋਡਕਸ਼ਨ ਦੇ ਨਵੇਂ ਮੌਕਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੀ ਹਾਂ।'
ਇਹ ਵੀ ਪੜ੍ਹੋ: ਇਰਾਕ 'ਚ ਹੈਮਰੇਜਿਕ ਬੁਖਾਰ ਨਾਲ 8 ਲੋਕਾਂ ਦੀ ਮੌਤ
ਮੁੰਬਈ ਵਿੱਚ ਫਰਾਂਸ ਦੇ ਕੌਂਸਲ ਜਨਰਲ ਜੀਨ-ਮਾਰਕ ਸੇਰੇ-ਚਾਰਲੇਟ ਨੇ ਵੀ ਸ਼ਾਹਰੁਖ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਤਸਵੀਰ ਨਾਲ ਲਿਖਿਆ, 'ਮੁੰਬਈ ਵਿੱਚ ਸਰਵਉੱਚ ਪੁਰਸਕਾਰ ਪ੍ਰਾਪਤ ਕਰਨ ਵਾਲੇ ਇਕ ਨਾਈਟ, ਲੀਜਨ ਡੀ'ਆਨਰ, ਨਾਲ ਮਿਲ ਕੇ ਖ਼ੁਸ਼ੀ ਹੋਈ।' ਕੁਝ ਹਫ਼ਤੇ ਪਹਿਲਾਂ, ਸ਼ਾਹਰੁਖ ਨੇ ਸਾਊਦੀ ਅਰਬ ਦੇ ਸੱਭਿਆਚਾਰਕ ਮੰਤਰੀ ਬਦਰ ਬਿਨ ਫਰਹਾਨ ਅਲਸੌਦ ਨਾਲ ਵੀ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ: ਯੂਰਪੀ ਦੇਸ਼ਾਂ ’ਚ ਮਹਾਮਾਰੀ ਦਾ ਰੂਪ ਧਾਰ ਰਿਹੈ ਮੋਟਾਪਾ, ਹਰ ਸਾਲ ਹੁੰਦੀ ਹੈ 12 ਲੱਖ ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।